ਤਾਲਿਬਾਨ ਨੇ ਮੰਨੀ ਪਾਕਿਸਤਾਨ ਨਾਲ ਯਾਰੀ, ਬੁਲਾਰੇ ਮੁਜਾਹਿਦ ਬੋਲਿਆ-ਦੂਸਰੇ ਘਰ ਵਰਗਾ

Friday, Aug 27, 2021 - 01:31 AM (IST)

ਕਾਬੁਲ - ਪਾਕਿਸਤਾਨ ਦੇ ਹਜ਼ਾਰਾਂ ਅੱਤਵਾਦੀਆਂ ਅਤੇ ਫੌਜ ਦੀ ਮਦਦ ਨਾਲ ਅਫਗਾਨਿਸਤਾਨ ਵਿਚ ਸੱਤਾ ਵਿਚ ਆਏ ਤਾਲਿਬਾਨ ਨੇ ਖੁੱਲ੍ਹਕੇ ਪਾਕਿਸਤਾਨ ਦੇ ਨਾਲ ਆਪਣੀ ਯਾਰੀ ਕਬੂਲ ਕੀਤੀ ਹੈ। ਤਾਲਿਬਾਨ ਦੇ ਬੁਲਾਰੇ ਜਬੀਉੱਲਾਹ ਮੁਜਾਹਿਦ ਨੇ ਕਿਹਾ ਕਿ ਅਸੀਂ ਪਾਕਿਸਤਾਨ ਨੂੰ ਆਪਣੇ ਦੂਸਰੇ ਘਰ ਵਾਂਗ ਮੰਨਦੇ ਹਾਂ। ਨਾਲ ਹੀ ਇਹ ਵੀ ਕਿਹਾ ਕਿ ਅਸੀਂ ਅਜਿਹੀ ਕਿਸੇ ਸਰਗਰਮੀ ਨੂੰ ਇਜਾਜ਼ਤ ਨਹੀਂ ਦੇਵਾਂਗੇ ਜੋ ਪਾਕਿਸਤਾਨ ਦੇ ਹਿੱਤਾਂ ਦੇ ਖਿਲਾਫ ਹੈ। ਜਬੀਉੱਲਾਹ ਨੇ ਇਕ ਪਾਕਿਸਤਾਨੀ ਟੀ. ਵੀ. ਚੈਨਲ ਨੂੰ ਕਿਹਾ ਕਿ ਸਾਡੇ ਕਾਬੁਲ ਵਿਚ ਦਾਖਲ ਹੋਏ ਨੂੰ 12 ਦਿਨ ਹੋ ਗਏ ਹਨ ਅਤੇ ਅਸੀਂ ਸਾਰੇ ਇਲਾਕਿਆਂ ’ਤੇ ਆਪਣਾ ਕੰਟਰੋਲ ਸਥਾਪਤ ਕਰ ਲਿਆ ਹੈ।

ਇਹ ਵੀ ਪੜ੍ਹੋ -  ਅਮਰੀਕਾ ਨੇ ਕਿਹਾ- ਕਾਬੁਲ ਹਵਾਈ ਅੱਡੇ 'ਤੇ ਹਮਲੇ ਲਈ ਆਈ.ਐੱਸ. ਜ਼ਿੰਮੇਵਾਰ 

ਮੁਜਾਹਿਦ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਨੂੰ ਇਕੱਠੇ ਬੈਠਕੇ ਸਾਰੇ ਵਿਵਾਦਪੂਰਨ ਮੁੱਦਿਆਂ ਦਾ ਹੱਲ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਨਵੀਂ ਦਿੱਲੀ ਨੂੰ ਵੀ ਕਸ਼ਮੀਰ ਦਾ ਹਾਂ-ਪੱਖੀ ਰੁਖ਼ ਅਪਨਾਉਣਾ ਚਾਹੀਦਾ ਹੈ। ਮੁਜਾਹਿਦ ਨੇ ਕਿਹਾ ਕਿ ਅਸੀਂ ਸਾਰੇ ਦੇਸ਼ਾਂ ਨਾਲ ਚੰਗੇ ਰਿਸ਼ਤੇ ਬਣਾਉਣਾ ਚਾਹੁੰਦੇ ਹਾਂ। ਇਸ ਵਿਚ ਭਾਰਤ ਵੀ ਸ਼ਾਮਲ ਹੈ ਜੋ ਇਸ ਇਲਾਕੇ ਦਾ ਇਕ ਅਹਿਮ ਹਿੱਸਾ ਹੈ। ਸਾਡੀ ਇੱਛਾ ਹੈ ਕਿ ਭਾਰਤ ਅਫਗਾਨ ਜਨਤਾ ਦੀ ਸਲਾਹ ਮੁਤਾਬਕ ਆਪਣੀਆਂ ਨੀਤੀਆਂ ਬਣਾਏ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News