ਵਿਚੋਲਗੀ ਦੇ ਦਾਅਵਿਆਂ ਵਿਚਾਲੇ ਪਾਕਿਸਤਾਨ ਦੀ ਹੋਈ International ਬੇਇੱਜ਼ਤੀ ! ਇਰਾਨ ਨੇ ਵਾਪਸ ਮੋੜ''ਤਾ ਜਹਾਜ਼

Wednesday, Mar 25, 2026 - 03:21 PM (IST)

ਵਿਚੋਲਗੀ ਦੇ ਦਾਅਵਿਆਂ ਵਿਚਾਲੇ ਪਾਕਿਸਤਾਨ ਦੀ ਹੋਈ International ਬੇਇੱਜ਼ਤੀ ! ਇਰਾਨ ਨੇ ਵਾਪਸ ਮੋੜ''ਤਾ ਜਹਾਜ਼

ਇੰਟਰਨੈਸ਼ਨਲ ਡੈਸਕ- ਮਿਡਲ ਈਸਟ ਵਿੱਚ ਜਾਰੀ ਜੰਗ ਦੇ ਵਿਚਕਾਰ ਇਰਾਨ ਨੇ ਸਮੁੰਦਰੀ ਰੂਟਾਂ 'ਤੇ ਆਪਣਾ ਸ਼ਿਕੰਜਾ ਹੋਰ ਕੱਸ ਦਿੱਤਾ ਹੈ। ਇਸੇ ਦੌਰਾਨ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇਰਾਨੀ ਫ਼ੌਜ ਨੇ ਪਾਕਿਸਤਾਨ ਜਾ ਰਹੇ ਇੱਕ ਕੰਟੇਨਰ ਜਹਾਜ਼ ਨੂੰ ਹੋਰਮੁਜ਼ ਦੀ ਖਾੜੀ ਪਾਰ ਕਰਨ ਤੋਂ ਰੋਕ ਦਿੱਤਾ ਅਤੇ ਉਸ ਨੂੰ ਵਾਪਸ ਮੋੜ ਦਿੱਤਾ।

ਰੋਕੇ ਗਏ ਜਹਾਜ਼ ਦਾ ਨਾਂ 'SELEN' ਦੱਸਿਆ ਜਾ ਰਿਹਾ ਹੈ, ਜੋ ਸੰਯੁਕਤ ਅਰਬ ਅਮੀਰਾਤ ਦੇ ਸ਼ਾਰਜਾਹ ਤੋਂ ਪਾਕਿਸਤਾਨ ਦੇ ਕਰਾਚੀ ਸ਼ਹਿਰ ਵੱਲ ਜਾ ਰਿਹਾ ਸੀ। ਇਰਾਨ ਦੀ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (IRGC) ਦੇ ਨੇਵੀ ਕਮਾਂਡਰ ਅਲੀਰੇਜ਼ਾ ਤੰਗਸੀਰੀ ਨੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਦਿੱਤੀ ਕਿ ਜਹਾਜ਼ ਕੋਲ ਲੰਘਣ ਲਈ ਜ਼ਰੂਰੀ ਕਾਨੂੰਨੀ ਇਜਾਜ਼ਤ ਨਹੀਂ ਸੀ ਅਤੇ ਉਸ ਨੇ ਨਿਰਧਾਰਤ ਪ੍ਰੋਟੋਕੋਲ ਦੀ ਉਲੰਘਣਾ ਕੀਤੀ ਸੀ, ਜਿਸ ਕਾਰਨ ਉਸ ਨੂੰ ਵਾਪਸ ਭੇਜ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- ਹੁਣ ਜੰਗਬੰਦੀ ਚਾਹੁੰਦੈ ਅਮਰੀਕਾ ! ਇਰਾਨ ਨੂੰ ਸੀਜ਼ਫਾਇਰ ਲਈ ਭੇਜ'ਤੀ ਸ਼ਰਤਾਂ ਦੀ ਲਿਸਟ

ਇਰਾਨ ਨੇ ਪਹਿਲਾਂ ਹੀ ਚਿਤਾਵਨੀ ਦਿੱਤੀ ਹੋਈ ਹੈ ਕਿ ਜੰਗ ਦੇ ਹਾਲਾਤਾਂ ਕਾਰਨ ਉਹ ਇਸ ਰਣਨੀਤਕ ਰੂਟ ਤੋਂ ਲੰਘਣ ਵਾਲੇ ਹਰ ਜਹਾਜ਼ ਦੀ ਬਾਰੀਕੀ ਨਾਲ ਜਾਂਚ ਕਰੇਗਾ। ਅਜਿਹੇ 'ਚ ਇਰਾਨ ਵੱਲੋਂ ਪਾਕਿਸਤਾਨ ਦੇ ਜਹਾਜ਼ ਨੂੰ ਵਾਪਸ ਮੋੜੇ ਜਾਣ ਮਗਰੋਂ ਪਾਕਿਸਤਾਨ ਦੀ ਅੰਤਰਰਾਸ਼ਟਰੀ ਪੱਧਰ 'ਤੇ ਬੇਇੱਜ਼ਤੀ ਹੋਈ ਹੈ, ਕਿਉਂਕਿ ਪਾਕਿਸਤਾਨ ਨੇ ਅਮਰੀਕਾ ਤੇ ਇਰਾਨ ਵਿਚਾਲੇ ਜੰਗਬੰਦੀ ਦੀ ਗੱਲਬਾਤ ਲਈ ਵਿਚੋਲਾ ਬਣਨ ਦੀ ਪਹਿਲ ਕੀਤੀ ਸੀ। ਪਾਕਿਸਤਾਨ ਪਹਿਲਾਂ ਹੀ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ ਅਤੇ ਉਸ ਦੇ ਵਪਾਰਕ ਜਹਾਜ਼ਾਂ ਨੂੰ ਰੋਕੇ ਜਾਣ ਨਾਲ ਜ਼ਰੂਰੀ ਵਸਤੂਆਂ ਦੀ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ।

ਇਸ ਘਟਨਾ ਨੇ ਅੰਤਰਰਾਸ਼ਟਰੀ ਸਮੁੰਦਰੀ ਵਪਾਰ ਵਿੱਚ ਦਹਿਸ਼ਤ ਵਧਾ ਦਿੱਤੀ ਹੈ। ਹੋਰਮੁਜ਼ ਖਾੜੀ ਦੁਨੀਆ ਦੇ ਤੇਲ ਵਪਾਰ ਦਾ ਸਭ ਤੋਂ ਅਹਿਮ ਰਸਤਾ ਹੈ। ਇਰਾਨ ਨੇ ਦੁਸ਼ਮਣ ਦੇਸ਼ਾਂ ਦੇ ਜਹਾਜ਼ਾਂ ਨੂੰ ਉੱਥੋਂ ਲੰਘਣ ਦੀ ਇਜਾਜ਼ਤ ਨਹੀਂ ਦਿੱਤੀ, ਜਦਕਿ ਭਾਰਤ ਇਸ ਰਸਤਿਓਂ ਲਗਾਤਾਰ ਆਪਣੇ ਜਹਾਜ਼ ਲੰਘਾ ਰਿਹਾ ਹੈ। ਇਰਾਨ ਦੁਆਰਾ ਹੋਰਮੁਜ਼ ਦੀ ਖਾੜੀ 'ਤੇ ਅਜਿਹਾ ਕੰਟਰੋਲ ਦਿਖਾਉਣਾ ਅਮਰੀਕਾ ਅਤੇ ਉਸ ਦੇ ਸਹਿਯੋਗੀ ਦੇਸ਼ਾਂ ਲਈ ਇੱਕ ਵੱਡੀ ਚੁਣੌਤੀ ਹੈ। ਇਹ ਕਦਮ ਆਉਣ ਵਾਲੇ ਦਿਨਾਂ ਵਿੱਚ ਸਮੁੰਦਰੀ ਖੇਤਰ ਵਿੱਚ ਤਣਾਅ ਨੂੰ ਹੋਰ ਵਧਾ ਸਕਦਾ ਹੈ

ਇਹ ਵੀ ਪੜ੍ਹੋ- ਹੁਣ ਟੈਂਸ਼ਨ ਲੈਣ ਦੀ ਲੋੜ ਨਹੀਂ ! ਜੰਗ ਵਿਚਾਲੇ ਭਾਰਤ ਨੇ ਰੂਸ ਤੋਂ ਖਰੀਦਿਆ 6 ਕਰੋੜ ਬੈਰਲ ਤੇਲ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News