''1,000,000,000 ਡਾਲਰ ਲੈ ਲਓ ਤੇ ਹਮਲੇ ਰੋਕ ਦਿਓ..!'', ਮਿਡਲ ਈਸਟ ਦੀ ਜੰਗ ''ਚ ਆਇਆ ਨਵਾਂ ਮੋੜ

Tuesday, Oct 27, 2026 - 10:18 AM (IST)

''1,000,000,000 ਡਾਲਰ ਲੈ ਲਓ ਤੇ ਹਮਲੇ ਰੋਕ ਦਿਓ..!'', ਮਿਡਲ ਈਸਟ ਦੀ ਜੰਗ ''ਚ ਆਇਆ ਨਵਾਂ ਮੋੜ

ਇੰਟਰਨੈਸ਼ਨਲ ਡੈਸਕ- ਪਿਛਲੇ ਲੰਬੇ ਸਮੇਂ ਤੋਂ ਇਰਾਨ ਤੇ ਅਮਰੀਕਾ ਵਿਚਾਲੇ ਚੱਲ ਰਹੀ ਜੰਗ ਹੁਣ 'ਪ੍ਰੌਕਸੀ ਵਾਰ' 'ਚ ਬਦਲ ਚੁੱਕੀ ਹੈ। ਹੁਣ ਜਦੋਂ ਅਮਰੀਕਾ ਤੇ ਇਰਾਨ ਇਕ-ਦੂਜੇ 'ਤੇ ਸਿੱਧੇ ਹਮਲੇ ਨਹੀਂ ਕਰ ਰਹੇ ਤਾਂ ਇਰਾਨ ਸਮਰਥਿਤ ਹੂਤੀ ਅਤੇ ਅਮਰੀਕੀ ਸਮਰਥਕ ਸਾਊਦੀ ਅਰਬ ਵਿਚਾਲੇ ਹਮਲੇ ਤੇਜ਼ ਹੁੰਦੇ ਜਾ ਰਹੇ ਹਨ। ਇਸੇ ਦੌਰਾਨ ਇਕ ਅਜਿਹੀ ਖ਼ਬਰ ਸਾਹਮਣੇ ਆਈ ਹੈ, ਜਿਸ ਨੇ ਮਿਡਲ ਈਸਟ ਦੀ ਜੰਗ ਨੂੰ ਨਵਾਂ ਮੋੜ ਦੇ ਦਿੱਤਾ ਹੈ।

ਇਜ਼ਰਾਈਲੀ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ, ਸਾਊਦੀ ਅਰਬ ਨੇ ਯਮਨ ਦੇ ਹੂਤੀ ਬਾਗ਼ੀਆਂ ਨੂੰ ਦੇਸ਼ ਦੀਆਂ ਤੇਲ ਰਿਫਾਈਨਰੀਆਂ ਅਤੇ ਹਵਾਈ ਅੱਡਿਆਂ 'ਤੇ ਹਮਲੇ ਰੋਕਣ ਲਈ 1 ਅਰਬ ਡਾਲਰ ਦੀ ਪੇਸ਼ਕਸ਼ ਕੀਤੀ ਹੈ। ਇਹ ਪੇਸ਼ਕਸ਼ ਇਰਾਨ ਦੀ ਵਿਚੋਲਗੀ ਹੇਠ ਹੋਈ ਇੱਕ ਗੁਪਤ ਕੂਟਨੀਤਕ ਗੱਲਬਾਤ ਦੌਰਾਨ ਕੀਤੀ ਗਈ ਹੈ, ਤਾਂ ਜੋ ਖੇਤਰ 'ਚ ਜੰਗਬੰਦੀ ਲਾਗੂ ਕੀਤੀ ਜਾ ਸਕੇ।

ਇਸ ਮਾਮਲੇ 'ਚ ਸਾਊਦੀ ਦੇ ਰੱਖਿਆ ਮੰਤਰੀ ਸ਼ਹਿਜ਼ਾਦਾ ਖਾਲਿਦ ਬਿਨ ਸਲਮਾਨ ਤਹਿਰਾਨ ਪਹੁੰਚੇ ਹਨ। ਕੁਝ ਡਿਪਲੋਮੈਟਿਕ ਸੂਤਰਾਂ ਨੇ ਦਾਅਵਾ ਕੀਤਾ ਕਿ ਰੱਖਿਆ ਮੰਤਰੀ ਆਪਣੇ ਹਰਕਿਊਲਿਸ ਮਿਲਟਰੀ ਜਹਾਜ਼ 'ਚ ਇਹ ਰਕਮ ਲੈ ਕੇ ਆਏ ਸਨ, ਹਾਲਾਂਕਿ ਸਾਊਦੀ ਅਧਿਕਾਰੀਆਂ ਨੇ ਪੈਸੇ ਦੇ ਲੈਣ-ਦੇਣ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ। 

PunjabKesari

ਇਹ ਵੀ ਪੜ੍ਹੋ- 'ਭਰ ਲਓ ਰਾਸ਼ਨ, ਫ਼ੋਨ-ਪਾਵਰਬੈਂਕ ਵੀ ਕਰ ਲਓ ਫੁੱਲ ਚਾਰਜ..!', ਬ੍ਰਿਟਿਸ਼ ਸਰਕਾਰ ਨੇ ਜਾਰੀ ਕੀਤੀ ਐਡਵਾਈਜ਼ਰੀ

ਤਹਿਰਾਨ 'ਚ ਹੋਈ ਇਸ ਮਹੱਤਵਪੂਰਨ ਬੈਠਕ 'ਚ ਇਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ, ਸੁਪਰੀਮ ਨੈਸ਼ਨਲ ਸਕਿਓਰਿਟੀ ਕੌਂਸਲ ਦੇ ਸਕੱਤਰ ਮੋਹਸਿਨ ਰਜ਼ਾਈ, ਤੁਰਕੀ ਦੀ ਇੰਟੈਲੀਜੈਂਸ ਦੇ ਮੁਖੀ ਇਬ੍ਰਾਹਿਮ ਕਾਲਿਨ ਅਤੇ ਪਾਕਿਸਤਾਨੀ ਫੌਜ ਮੁਖੀ ਫੀਲਡ ਮਾਰਸ਼ਲ ਆਸਿਮ ਮੁਨੀਰ ਨੇ ਹਿੱਸਾ ਲਿਆ। 

ਇਰਾਨ ਨੇ ਅਜਿਹੇ ਸਮੇਂ ਵਿਚੋਲਗੀ ਦੀ ਪੇਸ਼ਕਸ਼ ਕੀਤੀ ਹੈ, ਜਦੋਂ ਹੂਤੀਆਂ ਵੱਲੋਂ ਸਾਊਦੀ ਅਰਬ ਦੇ ਹਵਾਈ ਅੱਡਿਆਂ ਅਤੇ ਰਿਫਾਇਨਰੀਆਂ 'ਤੇ ਹੋ ਰਹੇ ਹਮਲਿਆਂ ਕਾਰਨ ਸਾਊਦੀ ਨੂੰ ਵੱਡਾ ਨੁਕਸਾਨ ਹੋ ਰਿਹਾ ਹੈ। ਇਸ ਤੋਂ ਇਲਾਵਾ ਹੋਰਮੁਜ਼ ਦੀ ਖਾੜੀ 'ਚ ਤੇਲ ਟੈਂਕਰਾਂ 'ਤੇ ਹੋ ਰਹੇ ਹਮਲਿਆਂ ਕਾਰਨ ਗਲੋਬਲ ਤੇਲ ਸਪਲਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ, ਜਿਸ ਨਾਲ ਕੱਚੇ ਤੇਲ ਦੀਆਂ ਕੀਮਤਾਂ 114 ਡਾਲਰ ਪ੍ਰਤੀ ਬੈਰਲ ਦੇ ਪਾਰ ਚਲਾ ਗਿਆ ਹੈ। 

ਇਸ ਸਬੰਧੀ ਸਾਊਦੀ ਵਿਦੇਸ਼ ਮੰਤਰਾਲੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਦੌਰਾ 'ਮੱਕਾ ਜੁਆਇੰਟ ਡਿਫੈਂਸ ਅਲਾਇੰਸ' ਦੇ ਯਤਨਾਂ ਦਾ ਹਿੱਸਾ ਹੈ, ਜਿਸ ਦਾ ਮਕਸਦ ਖੇਤਰ 'ਚ ਤਣਾਅ ਘਟਾਉਣਾ ਹੈ। ਸਾਊਦੀ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਉਹ ਕਿਸੇ ਵੀ ਤਰ੍ਹਾਂ ਦੇ ਫ਼ੌਜੀ ਬਲੈਕਮੇਲ ਅੱਗੇ ਨਹੀਂ ਝੁਕਣਗੇ ਅਤੇ ਹੂਤੀਆਂ ਵੱਲੋਂ ਕਬਜ਼ੇ 'ਚ ਲਏ ਇਲਾਕਿਆਂ ਨੂੰ ਵਾਪਸ ਕਰਨ ਤੋਂ ਪਹਿਲਾਂ ਕੋਈ ਸ਼ਰਤ ਪੂਰੀ ਨਹੀਂ ਕੀਤੀ ਜਾਵੇਗੀ।

ਮਾਹਿਰਾਂ ਮੁਤਾਬਕ ਇਹ 1 ਅਰਬ ਡਾਲਰ ਦੀ ਰਾਸ਼ੀ 3 ਸਾਲ ਪਹਿਲਾਂ ਹੋਏ ਸਮਝੌਤੇ ਦਾ ਹਿੱਸਾ ਮੰਨੀ ਜਾ ਰਹੀ ਹੈ, ਜਿਸ 'ਚ ਸਾਊਦੀ ਅਰਬ ਨੂੰ ਹੂਤੀ ਪ੍ਰਭਾਵਿਤ ਖੇਤਰਾਂ 'ਚ ਸਰਕਾਰੀ ਕਰਮਚਾਰੀਆਂ ਦੀਆਂ ਤਨਖਾਹਾਂ ਅਤੇ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ ਮਦਦ ਦੇਣੀ ਸੀ, ਜਿਸ ਦੇ ਬਦਲੇ ਹੂਤੀਆਂ ਨੇ ਹਮਲੇ ਰੋਕਣ ਦਾ ਵਾਅਦਾ ਕੀਤਾ ਸੀ। ਜੇਕਰ ਹੂਤੀ ਬਾਗ਼ੀ ਇਹ 1 ਅਰਬ ਡਾਲਰ ਦੀ ਰਕਮ ਲੈ ਕੇ ਸਾਊਦੀ ਦੇ ਏਅਰਪੋਰਟਾਂ ਅਤੇ ਤੇਲ ਰਿਫਾਈਨਰੀਆਂ 'ਤੇ ਹਮਲੇ ਰੋਕ ਦੇਣ ਤਾਂ ਖੇਤਰ 'ਚ ਕਾਫ਼ੀ ਹੱਦ ਤੱਕ ਸ਼ਾਂਤੀ ਸਥਾਪਿਤ ਹੋ ਜਾਵੇਗੀ।

ਇਹ ਵੀ ਪੜ੍ਹੋ- ਅੱਜ ਹੋਣਗੀਆਂ ਇਜ਼ਰਾਈਲ 'ਚ ਚੋਣਾਂ ! ਨੇਤਨਯਾਹੂ ਦੇ ਭਵਿੱਖ ਦਾ ਫ਼ੈਸਲਾ ਕਰਨਗੇ ਵੋਟਰ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News