ਇਰਾਨ ''ਤੇ ਪਰਮਾਣੂ ਹਮਲਾ ਕਰਨਾ ਚਾਹੁੰਦੇ ਨੇਤਨਯਾਹੂ ! ਅਮਰੀਕਾ ਨੂੰ ਉਕਸਾਉਣ ਦੇ ਲੱਗੇ ਦੋਸ਼

Tuesday, Nov 03, 2026 - 04:53 PM (IST)

ਇਰਾਨ ''ਤੇ ਪਰਮਾਣੂ ਹਮਲਾ ਕਰਨਾ ਚਾਹੁੰਦੇ ਨੇਤਨਯਾਹੂ ! ਅਮਰੀਕਾ ਨੂੰ ਉਕਸਾਉਣ ਦੇ ਲੱਗੇ ਦੋਸ਼

ਇੰਟਰਨੈਸ਼ਨਲ ਡੈਸਕ- ਇਰਾਨ ਨਾਲ ਜਾਰੀ ਤਣਾਅ ਦਰਮਿਆਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ’ਤੇ ਅਮਰੀਕਾ ਨੂੰ ਪ੍ਰਮਾਣੂ ਹਮਲੇ ਲਈ ਉਕਸਾਉਣ ਦੇ ਦੋਸ਼ ਲੱਗੇ ਹਨ। ਅਮਰੀਕਾ ਦੇ ਰੂੜ੍ਹੀਵਾਦੀ ਸਿਆਸੀ ਟਿੱਪਣੀਕਾਰ ਅਤੇ ਫਾਕਸ ਨਿਊਜ਼ ਦੇ ਸਾਬਕਾ ਐਂਕਰ ਟਕਰ ਕਾਰਲਸਨ ਨੇ ਦਾਅਵਾ ਕੀਤਾ ਹੈ ਕਿ ਨੇਤਨਯਾਹੂ ਇਰਾਨ ਦੇ ਅੰਡਰਗਰਾਊਂਡ ਪ੍ਰਮਾਣੂ ਟਿਕਾਣੇ ਪਿਕੈਕਸ ਮਾਊਂਟੇਨ ਨੂੰ ਨਿਸ਼ਾਨਾ ਬਣਾਉਣ ਲਈ ਰਾਸ਼ਟਰਪਤੀ ਡੋਨਾਲਡ ਟਰੰਪ ’ਤੇ ਲਗਾਤਾਰ ਦਬਾਅ ਬਣਾ ਰਹੇ ਹਨ। ਕਾਰਲਸਨ ਮੁਤਾਬਕ, ਨੇਤਨਯਾਹੂ ਇਸ ਮੁੱਦੇ ’ਤੇ ਟਰੰਪ ਨੂੰ ਰੋਜ਼ ਫੋਨ ਕਰ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਹੈ ਕਿ ਟਰੰਪ 7 ਨਵੰਬਰ ਤੱਕ ਇਸ ਬਾਰੇ ਫੈਸਲਾ ਲੈ ਸਕਦੇ ਹਨ। ਹਾਲਾਂਕਿ, ਉਨ੍ਹਾਂ ਦੇ ਦਾਅਵਿਆਂ ਦੀ ਸੁਤੰਤਰ ਪੁਸ਼ਟੀ ਨਹੀਂ ਹੋਈ ਹੈ ਅਤੇ ਅਮਰੀਕੀ ਪ੍ਰਸ਼ਾਸਨ ਨੇ ਪ੍ਰਮਾਣੂ ਹਮਲੇ ਦੀ ਕਿਸੇ ਯੋਜਨਾ ਦੀ ਪੁਸ਼ਟੀ ਨਹੀਂ ਕੀਤੀ ਹੈ।

ਖਾੜੀ ਦੇਸ਼ਾਂ ਲਈ ਵੀ ਖ਼ਤਰਾ
ਕਾਰਲਸਨ ਨੇ ਦਾਅਵਾ ਕੀਤਾ ਕਿ ਨੇਤਨਯਾਹੂ ਨੇ 27 ਸਤੰਬਰ ਨੂੰ ਗੁਪਤ ਤੌਰ ’ਤੇ ਆਬੂ ਧਾਬੀ ਦੀ ਯਾਤਰਾ ਕਰ ਕੇ ਸੰਯੁਕਤ ਅਰਬ ਅਮੀਰਾਤ ਕੋਲੋਂ ਇਰਾਨ ’ਤੇ ਨਵੇਂ ਹਮਲੇ ਲਈ ਸਮਰਥਨ ਮੰਗਿਆ ਸੀ ਪਰ ਅਮੀਰਾਤ ਨੇ ਇਨਕਾਰ ਕਰ ਦਿੱਤਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੰਗ ਵਧਣ ਨਾਲ ਖਾੜੀ ਦੇਸ਼ਾਂ ਦੀ ਅਰਥਵਿਵਸਥਾ, ਤੇਲ ਸਪਲਾਈ ਅਤੇ ਖਾਦ ਬਾਜ਼ਾਰ ਪ੍ਰਭਾਵਿਤ ਹੋ ਸਕਦੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਅਕਤੂਬਰ ਵਿਚ ਹੋਰਮੁਜ਼ ਸਟ੍ਰੇਟ ਵਿਚ 11 ਵਿਸ਼ਾਲ ਤੇਲ ਟੈਂਕਰਾਂ ਨੂੰ ਭਾਰੀ ਨੁਕਸਾਨ ਪਹੁੰਚਿਆ। ਉਨ੍ਹਾਂ ਕਿਹਾ ਕਿ ਪਿਕੈਕਸ ਮਾਊਂਟੇਨ ’ਤੇ ਪ੍ਰਮਾਣੂ ਹਮਲਾ ਹੋਣ ਨਾਲ ਖਾੜੀ ਖੇਤਰ ਵਿਚ ਰੇਡੀਓਐਕਟਿਵ ਪ੍ਰਦੂਸ਼ਣ ਫੈਲ ਸਕਦਾ ਹੈ ਅਤੇ ਲੱਗਭਗ 10 ਕਰੋੜ ਲੋਕਾਂ ਦੀ ਜਲ ਸਪਲਾਈ ਖ਼ਤਰੇ ਵਿਚ ਪੈ ਸਕਦੀ ਹੈ। ਇਸ ਨਾਲ ਰੂਸ-ਯੂਕ੍ਰੇਨ ਜੰਗ, ਭਾਰਤ-ਪਾਕਿਸਤਾਨ ਤਣਾਅ ਅਤੇ ਉੱਤਰੀ ਕੋਰੀਆ-ਦੱਖਣੀ ਕੋਰੀਆ ਵਿਚਕਾਰ ਸੰਘਰਸ਼ ਵੀ ਪ੍ਰਮਾਣੂ ਟਕਰਾਅ ਵਿਚ ਬਦਲਣ ਦਾ ਖ਼ਤਰਾ ਹੈ।

ਇਹ ਵੀ ਪੜ੍ਹੋ- ਮੁੜ ਸ਼ੁਰੂ ਹੋਈ ਜੰਗ ! ਅਮਰੀਕਾ ਨੇ ਕਰ'ਤੀ ਏਅਰਸਟ੍ਰਾਈਕ, ਮਿਡਟਰਮ ਚੋਣਾਂ ਵਾਲੇ ਦਿਨ ਹੀ...

ਸ਼ਾਂਤੀ ਸਮਝੌਤੇ ਦੇ ਵਿਰੋਧ ਦਾ ਵੀ ਦਾਅਵਾ
ਕਾਰਲਸਨ ਨੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਅਤੇ ਖੁਫੀਆ ਏਜੰਸੀ ਸੀ.ਆਈ.ਏ. ਦੇ ਡਾਇਰੈਕਟਰ ਜਾਨ ਰੈਟਕਲਿਫ ’ਤੇ ਵੀ ਨੇਤਨਯਾਹੂ ਦੀ ਰਣਨੀਤੀ ਦਾ ਸਮਰਥਨ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ’ਤੇ ਵੀ ਪ੍ਰਸਤਾਵਿਤ ਸ਼ਾਂਤੀ ਸਮਝੌਤੇ ਦਾ ਵਿਰੋਧ ਕਰਨ ਦਾ ਦਾਅਵਾ ਕੀਤਾ। ਰਿਪੋਰਟ ਮੁਤਾਬਕ ਕਾਰਲਸਨ ਦੇ ਦਾਅਵਿਆਂ ਦਰਮਿਆਨ ਟਰੰਪ ਨੇ ਐਤਵਾਰ ਨੂੰ ਆਯੋਵਾ ਦੀ ਚੋਣ ਰੈਲੀ ਵਿਚ ਕਿਹਾ ਕਿ ਅਮਰੀਕਾ ਨੂੰ ਅੰਤ ਵਿਚ ਇਰਾਨ ਨੂੰ ‘ਹਥੌੜਾ’ ਦਿਖਾਉਣਾ ਪੈ ਸਕਦਾ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਟਰੰਪ ਅਤੇ ਨੇਤਨਯਾਹੂ ਵਿਚਕਾਰ ਫੋਨ ’ਤੇ ਗੱਲਬਾਤ ਹੋਈ ਸੀ।

300 ਫੁੱਟ ਚੱਟਾਨ ਦੇ ਅੰਦਰ ਹੈ ਇਰਾਨੀ ਪ੍ਰਮਾਣੂ ਟਿਕਾਣਾ
ਸੋਸ਼ਲ ਮੀਡੀਆ ਮੰਚ ਐਕਸ ’ਤੇ ਆਪਣੀ ਲੰਮੀ ਪੋਸਟ ’ਚ ਕਾਰਲਸਨ ਨੇ ਦਾਅਵਾ ਕੀਤਾ ਕਿ ਪਿਕੈਕਸ ਮਾਊਂਟੇਨ ਦੇ ਹੇਠਾਂ ਲੱਗਭਗ 300 ਫੁੱਟ ਠੋਸ ਗ੍ਰੇਨਾਈਟ ਚੱਟਾਨ ਦੇ ਅੰਦਰ ਸ਼ੱਕੀ ਪ੍ਰਮਾਣੂ ਟਿਕਾਣਾ ਮੌਜੂਦ ਹੈ। ਇਸ ਨੂੰ ਰਵਾਇਤੀ ਅਮਰੀਕੀ ਹਥਿਆਰਾਂ ਨਾਲ ਤਬਾਹ ਕਰਨਾ ਸੰਭਵ ਨਹੀਂ ਹੈ। ਕਾਰਲਸਨ ਨੇ ਇਕ ਅਣਪਛਾਤੇ ਸੂਤਰ ਦੇ ਹਵਾਲੇ ਨਾਲ ਕਿਹਾ ਕਿ ਇਸ ਟਿਕਾਣੇ ਨੂੰ ਤਬਾਹ ਕਰਨ ਲਈ ਪ੍ਰਮਾਣੂ ਹਮਲਾ ਹੀ ਫੌਜੀ ਬਦਲ ਹੋ ਸਕਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਨੇਤਨਯਾਹੂ ਅਮਰੀਕੀ ਰੱਖਿਆ ਮੰਤਰੀ ਪੀਟ ਹੇਗਸੇਥ ਅਤੇ ਸੈਂਟਰਲ ਕਮਾਂਡ ਮੁਖੀ ਬ੍ਰੈਡ ਕੂਪਰ ’ਤੇ ਵੀ ਇਰਾਨ ਖਿਲਾਫ਼ ਵੱਡੇ ਫੌਜੀ ਅਭਿਆਨ ਦੁਬਾਰਾ ਸ਼ੁਰੂ ਕਰਨ ਦਾ ਦਬਾਅ ਪਾ ਰਹੇ ਹਨ।

ਇਹ ਵੀ ਪੜ੍ਹੋ- ਟੌਫ਼ੀਆਂ-ਚਾਕਲੇਟਾਂ 'ਚੋਂ ਨਿਕਲ ਰਹੀਆਂ ਸੂਈਆਂ ! Halloween ਮਗਰੋਂ ਪੁਲਸ ਨੇ ਜਾਰੀ ਕੀਤਾ Alert

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 

 


author

Harpreet SIngh

Content Editor

Related News