ਇਮਰਾਨ ਨੇ ਕਤਰ ਦੇ 'ਅਮੀਰ ਸ਼ੇਖ' ਨਾਲ ਦੋ-ਪੱਖੀ ਸੰਬੰਧਾਂ 'ਤੇ ਕੀਤੀ ਚਰਚਾ

01/23/2019 11:59:15 AM

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਤਰ ਦੇ ਅਮੀਰ ਸ਼ੇਖ ਤਮੀਨ ਬਿਨ ਹਮਾਦ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਵਿਚ ਦੋਹਾਂ ਨੇਤਾਵਾਂ ਨੇ ਦੋ-ਪੱਖੀ ਸੰਬੰਧਾਂ ਅਤੇ ਆਪਸੀ ਹਿੱਤਾਂ ਦੇ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ 'ਤੇ ਚਰਚਾ ਕੀਤੀ। ਰੇਡੀਓ ਪਾਕਿਸਤਾਨ ਦੀ ਖਬਰ ਵਿਚ ਦੱਸਿਆ ਗਿਆ ਕਿ ਇਮਰਾਨ ਕਤਰ ਦੇ ਅਮੀਰ ਦੇ ਸੱਦੇ 'ਤੇ ਸੋਮਵਾਰ ਨੂੰ ਦੋਹਾ ਪਹੁੰਚੇ। ਉਨ੍ਹਾਂ ਦੋਹਾਂ ਵਿਚਕਾਰ ਮੰਗਲਵਾਰ ਨੂੰ ਬੈਠਕ ਹੋਈ। ਇਸ ਬੈਠਕ ਦੇ ਬਾਅਦ ਪ੍ਰਤੀਨਿਧੀ ਪੱਧਰ ਦੀ ਗੱਲਬਾਤ ਹੋਈ। 

PunjabKesari

ਸਮਝਿਆ ਜਾਂਦਾ ਹੈ ਕਿ ਇਮਰਾਨ ਕਤਰ ਵਿਚ ਕਾਰੋਬਾਰੀ ਅਤੇ ਨਿਵੇਸ਼ ਭਾਈਚਾਰੇ ਨਾਲ ਵੀ ਮੁਲਾਕਾਤ ਕਰਨਗੇ ਅਤੇ ਪਾਕਿਸਤਾਨੀ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਿਤ ਕਰਨਗੇ। ਇਕ ਅੰਗਰੇਜ਼ੀ ਅਖਬਾਰ ਵਿਚ ਕਿਹਾ ਗਿਆ ਹੈ ਕਿ ਕਤਰ ਦੇ ਪ੍ਰਮੁੱਖ ਅਤੇ ਗ੍ਰਹਿ ਮੰਤਰੀ ਅਬਦੁੱਲਾ ਬਿਨ ਨਾਸੇਰ ਬਿਨ ਖਲੀਫਾ ਅਲ ਥਾਨੀ ਨਾਲ ਸੋਮਵਾਰ ਨੂੰ ਮੁਲਾਕਾਤ ਦੌਰਾਨ ਇਮਰਾਨ ਨੇ ਦੋ-ਪੱਖੀ ਸੰਬੰਧਾਂ ਅਤੇ ਆਰਥਿਕ ਸਹਿਯੋਗ 'ਤੇ ਧਿਆਨ ਕੇਂਦਰਿਤ ਕੀਤਾ। ਅਖਬਾਰ ਮੁਤਾਬਕ ਆਪਣੇ ਰਵੱਈਏ ਵਿਚ ਤਬਦੀਲੀ ਕਰਦਿਆਂ ਪਾਕਿਸਤਾਨ ਸਰਕਾਰ ਨੇ ਕਤਰ ਤੋਂ ਤਰਲ ਕੁਦਰਤੀ ਗੈਸ (ਐੱਲ.ਐੱਨ.ਜੀ.) ਦੀਆਂ ਕੀਮਤਾਂ ਵਿਚ ਕਮੀ ਕਰਨ ਅਤੇ 15 ਸਾਲ ਦੀ ਸਪਲਾਈ ਇਕਰਾਰਨਾਮੇ ਅਧੀਨ ਦੇਰੀ ਨਾਲ ਭੁਗਤਾਨ ਕਰ ਕੇ ਐੱਲ.ਐੱਨ.ਜੀ. ਦੀ ਸਪਲਾਈ ਦੀ ਅਪੀਲ ਕਰਨ ਦਾ ਫੈਸਲਾ ਲਿਆ ਹੈ।


Vandana

Content Editor

Related News