ਇਮਰਾਨ ਨੇ ਨਵੇਂ ਸਾਲ ਦੀ ਵਧਾਈ ਦੇ ਨਾਲ ਜਨਤਾ ਨੂੰ ਦਿੱਤਾ ਇਹ ਤੋਹਫਾ

01/01/2019 2:52:55 PM

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਮੰਗਲਵਾਰ ਨੂੰ ਲੋਕਾਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ। ਇਮਰਾਨ ਨੇ ਨਵੇਂ ਸਾਲ ਨੂੰ 'ਸੁਨਹਿਰੀ ਯੁੱਗ' ਦੀ ਸ਼ੁਰੂਆਤ ਦੱਸਿਆ ਅਤੇ 2019 ਵਿਚ ਗਰੀਬੀ, ਅਨਪੜ੍ਹਤਾ, ਅਨਿਆਂ ਅਤੇ ਭ੍ਰਿਸ਼ਟਾਚਾਰ ਤੋਂ ਨਜਿੱਠਣ ਦਾ ਸੰਕਲਪ ਲਿਆ। ਇਮਰਾਨ ਨੇ ਸ਼ੋਸ਼ਲ ਨੈੱਟਵਰਕਿੰਗ ਸਾਈਟ ਟਵਿੱਟਰ ਜ਼ਰੀਏ ਵੀ ਲੋਕਾਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਅਤੇ ਆਪਣੇ ਨਵੇਂ ਸਾਲ ਦੇ ਸੰਕਲਪ ਨੂੰ ਸਾਂਝਾ ਕੀਤਾ। 

 

ਇਮਰਾਨ ਨੇ ਲਿਖਿਆ,''ਸਾਡਾ ਨਵੇਂ ਸਾਲ ਦਾ ਸੰਕਲਪ ਸਾਡੇ ਦੇਸ਼ ਦੀਆਂ ਚਾਰ ਕਮਜੋਰੀਆਂ ਵਿਰੁੱਧ ਜੇਹਾਦ ਛੇੜਨਾ ਹੈ। ਇਨ੍ਹਾਂ ਵਿਚ ਗਰੀਬੀ, ਅਨਪੜ੍ਹਤਾ, ਅਨਿਆਂ ਅਤੇ ਭ੍ਰਿਸ਼ਟਾਚਾਰ ਸ਼ਾਮਲ ਹੈ। ਇੰਸ਼ਾ ਅੱਲਾਹ 2019 ਪਾਕਿਸਤਾਨ ਲਈ ਸੁਨਹਿਰੀ ਯੁੱਗ ਦੀ ਸ਼ੁਰੂਆਤ ਹੋਵੇਗਾ।'' ਇਮਰਾਨ ਦੀ ਸਰਕਾਰ ਨੇ ਨਵੇਂ ਸਾਲ ਦੇ ਤੋਹਫੇ ਦੇ ਤੌਰ 'ਤੇ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿਚ ਕਮੀ ਕੀਤੀ। ਜਿੱਥੇ ਪੈਟਰੋਲ ਦੀ ਕੀਮਤ 4.86 ਰੁਪਏ ਪ੍ਰਤੀ ਲੀਟਰ ਘਟਾ ਕੇ 90.97 ਪ੍ਰਤੀ ਲੀਟਰ ਕਰ ਦਿੱਤੀ ਗਈ। ਉੱਥੇ ਡੀਜ਼ਲ ਦੀ ਕੀਮਤ 4.26 ਰੁਪਏ ਘਟਾ ਕੇ 196.68 ਰੁਪਏ ਕਰ ਦਿੱਤੀ ਗਈ।


Vandana

Content Editor

Related News