ਵਿਰੋਧ ਦੇ ਡਰੋਂ ਪਾਕਿਸਤਾਨ ’ਚ ‘ਹਕੀਕੀ ਆਜ਼ਾਦੀ ਜਲਸਾ’ ਦੀ ਬਦਲੀ ਜਗ੍ਹਾ
Tuesday, Aug 09, 2022 - 11:25 AM (IST)
ਲਾਹੌਰ (ਵਾਰਤਾ)– ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਨੇ ਆਪਣੇ 13 ਅਗਸਤ ਦੇ ‘ਹਕੀਕੀ ਆਜ਼ਾਦੀ ਜਲਸਾ’ ਦੇ ਆਯੋਜਨ ਵਾਲੀ ਥਾਂ ਨੂੰ ਇਸਲਾਮਾਬਾਦ ਦੇ ਪਰੇਡ ਗਰਾਊਂਡ ਤੋਂ ਲਾਹੌਰ ਹਾਕੀ ਗਰਾਊਡ ’ਚ ਤਬਦੀਲ ਕਰ ਦਿੱਤਾ ਹੈ।
ਡਾਅਨ ਅਖ਼ਬਾਰ ਨੇ ਪਾਰਟੀ ਦੇ ਮੁਖੀ ਅਜ਼ਹਰ ਮਸ਼ਵਾਨੀ ਦੇ ਹਵਾਲੇ ਤੋਂ ਇਹ ਜਾਣਕਾਰੀ ਦਿੱਤੀ। ਮਸ਼ਵਾਨੀ ਨੇ ਇਕ ਬਿਆਨ ’ਚ ਕਿਹਾ, ‘‘ਅੱਜ ਦੀ ਬੈਠਕ ’ਚ ਪ੍ਰਧਾਨ ਇਮਰਾਨ ਖ਼ਾਨ ਨੇ ਇਹ ਫ਼ੈਸਲਾ ਲਿਆ। ਲਾਹੌਰ ਦੇ ਹਾਕੀ ਸਟੇਡੀਅਮ ਪਾਕਿਸਤਾਨੀ ਮਾਣ ਨਾਲ 75ਵਾਂ ਆਜ਼ਾਦੀ ਦਿਹਾੜਾ ਸ਼ਾਨਦਾਰ ਢੰਗ ਨਾਲ ਮਨਾਉਣਗੇ।’’ ਮਸ਼ਵਾਨੀ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਰੈਲੀ ’ਚ ਸ਼ਾਮਲ ਹੋਣਗੇ ਤੇ ਸਮਰਥਕਾਂ ਨੂੰ ਵੀ ਸੰਬੋਧਿਤ ਕਰਨਗੇ।
ਇਹ ਖ਼ਬਰ ਵੀ ਪੜ੍ਹੋ : ਅਮਰੀਕਾ ਸਥਿਤ ਭਾਰਤੀ ਸੰਗਠਨ ਨੇ ਬ੍ਰਿਟੇਨ ਦੇ PM ਅਹੁਦੇ ਲਈ ਚੋਣ 'ਚ ਸੁਨਕ ਨੂੰ ਦਿੱਤਾ ਸਮਰਥਨ
ਉਨ੍ਹਾਂ ਕਿਹਾ, ‘‘ਸਾਨੂੰ ਦੱਸਿਆ ਗਿਆ ਸੀ ਕਿ ਪਾਰਕ ’ਚ ਹਾਲ ਹੀ ’ਚ ਰੁੱਖ ਲਗਾਏ ਗਏ ਹਨ। ਇਸਲਾਮਾਬਾਦ ਦੇ ਪਰੇਡ ਗਰਾਊਂਡ ’ਚ ਰੈਲੀ ਲਈ ਪੀ. ਟੀ. ਆਈ. ਨੂੰ ਇਜਾਜ਼ਤ ਦੇ ਦਿੱਤੀ ਗਈ ਹੈ ਪਰ ਆਖਰੀ ਸਮੇਂ ’ਚ ਸਾਨੂੰ ਪਤਾ ਲੱਗਾ ਕਿ ਤਹਿਰੀਕ-ਏ-ਲੱਬੈਕ ਪਾਕਿਸਤਾਨ ਉਥੇ ਵਿਰੋਧ ਪ੍ਰਦਰਸ਼ਨ ਕਰਨਾ ਚਾਹੁੰਦਾ ਸੀ ਤੇ ਇਸ ਨਾਲ ਮੁਸ਼ਕਿਲ ਪੈਦਾ ਹੋ ਸਕਦੀ ਸੀ।’’
ਉਨ੍ਹਾਂ ਅਖੀਰ ਕਿਹਾ, ‘‘ਇਸ ਲਈ ਅਸੀਂ ਇਸ ਨਤੀਜੇ ’ਤੇ ਪਹੁੰਚੇ ਕਿ ਰੈਲੀ ਲਈ ਲਾਹੌਰ ਸਭ ਤੋਂ ਵਧੀਆ ਜਗ੍ਹਾ ਹੈ। ਇਹ ਮੈਦਾਨ ਵੱਡਾ ਹੈ ਤੇ ਇਮਰਾਨ ਦੇ ਸਾਰੇ ਸਮਰਥਕਾਂ ਲਈ ਵਧੀਆ ਹੋ ਸਕਦਾ ਹੈ।’’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।