ਪਾਕਿ ਦੀ ਨਵੀਂ ਸਾਜ਼ਿਸ਼; ਭਾਰਤ ਨੂੰ ਛੱਡ ਹੋਰ ਦੇਸ਼ਾਂ ਦੇ ਸਿੱਖਾਂ ਨੂੰ ਆਗਮਨ 'ਤੇ ਵੀਜ਼ਾ ਮਨਜ਼ੂਰੀ

Monday, Jul 29, 2024 - 12:57 PM (IST)

ਗੁਰਦਾਸਪੁਰ, ਪਾਕਿਸਤਾਨ (ਵਿਨੋਦ): ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਪਾਕਿਸਤਾਨ ਸਰਕਾਰ ਨੇ ਆਪਣੀ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਭਾਰਤ ਤੋਂ ਇਲਾਵਾ ਹੋਰ ਦੇਸ਼ਾਂ ਦੇ ਪਾਸਪੋਰਟ ਰੱਖਣ ਵਾਲੇ ਸਿੱਖਾਂ ਲਈ ਆਗਮਨ 'ਤੇ ਵੀਜ਼ਾ ਦੀ ਸਹੂਲਤ ਸ਼ੁਰੂ ਕਰਨ ਦਾ ਫੈ਼ੈਸਲਾ ਕੀਤਾ ਹੈ। ਉਹ 126 ਦੇਸ਼ਾਂ ਦੇ ਯਾਤਰੀਆਂ ਲਈ ਵੀਜ਼ਾ ਫੀਸ ਵਿਚ ਛੋਟ ਦੀ ਪੇਸ਼ਕਸ਼ ਕਰ ਰਹੇ ਹਨ ਪਰ ਇਸ ਪਿੱਛੇ ਸੈਰ-ਸਪਾਟਾ ਵਿਕਾਸ ਦਾ ਨਾਂ ਦਿੱਤਾ ਜਾ ਰਿਹਾ ਹੈ, ਜਦਕਿ ਇਹ ਕਿਸੇ ਡੂੰਘੀ ਸਾਜ਼ਿਸ਼ ਦਾ ਹਿੱਸਾ ਹੈ। ਸਰਹੱਦ ਪਾਰਲੇ ਸੂਤਰਾਂ ਮੁਤਾਬਕ ਪਾਕਿਸਤਾਨ ਸਰਕਾਰ ਨੇ ਕੱਲ੍ਹ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਇਹ ਫ਼ੈਸਲਾ ਲਿਆ। ਮੰਤਰੀ ਮੰਡਲ ਨੇ ਵਿਸ਼ੇਸ਼ ਤੌਰ ’ਤੇ ਤੀਜੇ ਦੇਸ਼ਾਂ ਦੇ ਪਾਸਪੋਰਟ ਰੱਖਣ ਵਾਲੇ ਸਿੱਖ ਸ਼ਰਧਾਲੂਆਂ ਲਈ ਆਗਮਨ 'ਤੇ ਵੀਜ਼ਾ ਸਹੂਲਤਾਂ ਲਈ ਇਕ ਵੱਖਰੀ ਉਪ-ਸ਼੍ਰੇਣੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

ਪਾਕਿਸਤਾਨ ਆਪਣੀ ਵੀਜ਼ਾ ਨੀਤੀ ’ਚ ਕੀ ਬਦਲਾਅ ਕਰ ਰਿਹੈ

ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਪਾਕਿਸਤਾਨ ਦੀ ਵੀਜ਼ਾ ਨੀਤੀ ’ਚ ਬਦਲਾਅ ਕਰਨ ਦਾ ਐਲਾਨ ਕੀਤਾ, ਜਿਸ ਦਾ ਉਦੇਸ਼ ਦੇਸ਼ ’ਚ ਕਾਰੋਬਾਰ ਕਰਨ ਦੀ ਸੌਖ ਨੂੰ ਵਧਾਉਣਾ ਹੈ। ਸ਼ਰੀਫ ਨੇ ਕਿਹਾ ਕਿ ਅਸੀਂ ਵੀਜ਼ਾ ਪ੍ਰਣਾਲੀ ਵਿਚ ਵੱਡੇ ਬਦਲਾਅ ਕੀਤੇ ਹਨ। 126 ਦੇਸ਼ਾਂ ਦੇ ਸੈਲਾਨੀਆਂ, ਕਾਰੋਬਾਰੀਆਂ ਅਤੇ ਹੋਰ ਯਾਤਰੀਆਂ ਤੋਂ ਕੋਈ ਵੀਜ਼ਾ ਫੀਸ ਨਹੀਂ ਲਈ ਜਾਵੇਗੀ ਅਤੇ ਪਾਕਿਸਤਾਨ ਅਾਉਣ ਦੀ ਯੋਜਨਾ ਬਣਾਉਣ ਵਾਲੇ ਸੈਲਾਨੀਆਂ ਨੂੰ 24 ਘੰਟਿਆਂ ਦੇ ਅੰਦਰ ਵੀਜ਼ਾ ਜਾਰੀ ਕਰ ਦਿੱਤਾ ਜਾਵੇਗਾ। ਭਾਰਤੀ ਪਾਸਪੋਰਟ ਧਾਰਕ ਪਾਕਿਸਤਾਨ ਜਾਣ ਲਈ ਵਪਾਰਕ ਅਤੇ ਟੂਰਿਸਟ ਵੀਜ਼ਾ ਦੋਵਾਂ ਲਈ ਅਪਲਾਈ ਕਰ ਸਕਦੇ ਹਨ। ਹਾਲਾਂਕਿ ਸਾਰੇ ਭਾਰਤੀ ਨਾਗਰਿਕਾਂ ਨੂੰ ਟੂਰਿਸਟ ਵੀਜ਼ਾ ਨਹੀਂ ਦਿੱਤਾ ਜਾਂਦਾ ਕਿਉਂਕਿ ਉਹ ਆਮ ਤੌਰ ’ਤੇ ਖਾਸ ਉਦੇਸ਼ਾਂ ਲਈ ਜਾਰੀ ਕੀਤੇ ਜਾਂਦੇ ਹਨ।

ਪੜ੍ਹੋ ਇਹ ਅਹਿਮ ਖ਼ਬਰ- ਰਾਸ਼ਟਰਪਤੀ ਚੋਣ 'ਚ ਮਾਦੁਰੋ ਜੇਤੂ ਘੋਸ਼ਿਤ, ਵਿਰੋਧੀ ਧਿਰ ਨੇ ਲਗਾਇਆ ਬੇਨਿਯਮੀਆਂ ਦਾ ਦੋਸ਼

ਸ੍ਰੀ ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਜਾਣ ਵਾਲਿਆਂ ਤੋਂ ਫੀਸ ਨਾ ਲੈਣ ਦੀ ਮੰਗ

ਭਾਰਤੀ ਸਿੱਖਾਂ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਸਿੱਖਾਂ ਅਤੇ ਹੋਰ ਸ਼ਰਧਾਲੂਆਂ ਤੋਂ 20 ਡਾਲਰ ਵਸੂਲਦੀ ਹੈ। ਜੇਕਰ ਪਾਕਿਸਤਾਨ ਸਰਕਾਰ ਸਿੱਖਾਂ ਦੀ ਸ਼ੁਭਚਿੰਤਕ ਹੈ ਤਾਂ ਉਸ ਨੂੰ ਡੇਰਾ ਬਾਬਾ ਨਾਨਕ ਦੇ ਲਾਂਘੇ ਰਾਹੀਂ ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਤੋਂ ਇਹ ਫੀਸ ਵਸੂਲੀ ਜਾਣੀ ਬੰਦ ਕਰ ਦੇਣੀ ਚਾਹੀਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News