ਪਾਕਿਸਤਾਨ ''ਚ ਪ੍ਰਦਰਸ਼ਨ ਖਤਮ ਕਰਾਉਣ ਲਈ ਮੌਲਵੀ ਕੋਲ ਪਹੁੰਚੀ ਇਮਰਾਨ ਸਰਕਾਰ

Tuesday, Nov 05, 2019 - 04:58 PM (IST)

ਪਾਕਿਸਤਾਨ ''ਚ ਪ੍ਰਦਰਸ਼ਨ ਖਤਮ ਕਰਾਉਣ ਲਈ ਮੌਲਵੀ ਕੋਲ ਪਹੁੰਚੀ ਇਮਰਾਨ ਸਰਕਾਰ

ਇਸਲਾਮਾਬਾਦ— ਪਾਕਿਸਤਾਨ ਸਰਕਾਰ ਪਿਛਲੇ ਪੰਜ ਦਿਨਾਂ ਤੋਂ ਜਾਰੀ ਪ੍ਰਦਰਸ਼ਨਾਂ ਨੂੰ ਖਤਮ ਕਰਵਾਉਣ ਲਈ ਤੇਜ਼ ਤਰਾਰ ਮੌਲਵੀ ਤੇ ਸਿਆਸੀ ਨੇਤਾ ਮੌਲਾਨਾ ਫਜ਼ਲੁਰ ਰਹਿਮਾਨ ਦੇ ਕੋਲ ਪਹੁੰਚੀ ਹੈ। ਮੌਲਾਨਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਸੱਤਾ ਤੋਂ ਹਟਾਉਣ ਲਈ ਪੂਰਾ ਜ਼ੋਰ ਲਗਾ ਰਹੇ ਹਨ। ਖੱਬੇਪੱਖੀ ਜਮੀਤ ਉਲੇਮਾ-ਏ-ਇਸਲਾਮ ਫਜ਼ਲ ਦੇ ਨੇਤਾ ਫਜ਼ਲੁਰ ਰਹਿਮਾਨ ਇਸਲਾਮਾਬਾਦ 'ਚ ਚੱਲ ਰਹੇ 'ਆਜ਼ਾਦੀ ਮਾਰਚ' ਨਾਂ ਦੇ ਇਸ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਹਨ। ਉਹ ਇਮਰਾਨ ਖਾਨ 'ਤੇ 2018 ਦੀਆਂ ਚੋਣਾਂ 'ਚ ਧੋਖਾਧੜੀ ਦਾ ਦੋਸ਼ ਲਾਉਂਦੇ ਹੋਏ ਉਨ੍ਹਾਂ ਦੇ ਅਸਤੀਫੇ ਦੀ ਮੰਗ ਕਰ ਰਹੇ ਹਨ।

ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਤੇ ਪਾਕਿਸਤਾਨ ਪੀਪਲਸ ਪਾਰਟੀ ਸਣੇ ਵਿਰੋਧੀ ਦਲਾਂ ਨੇ ਵੀ ਇਸ ਸਰਕਾਰ ਵਿਰੋਧੀ ਪ੍ਰਦਰਸ਼ਨ ਨੂੰ ਸਮਰਥਨ ਦਿੱਤਾ ਹੈ। ਐਕਸਪ੍ਰੈੱਸ ਟ੍ਰਿਬਿਊਨ ਦੀ ਖਬਰ ਮੁਤਾਬਕ ਸਰਕਾਰ ਦੇ ਵਾਰਤਾਕਾਰਾਂ ਦੀਆਂ ਦੋ ਵੱਖ-ਵੱਖ ਟੀਮਾਂ ਨੇ ਸੋਮਵਾਰ ਰਾਤ ਫਜ਼ਲੁਰ ਰਹਿਮਾਨ ਨਾਲ ਮੁਲਾਕਾਤ ਕੀਤੀ। ਇਸ ਤੋਂ ਕੁਝ ਘੰਟੇ ਪਹਿਲਾਂ ਰੱਖਿਆ ਮੰਤਰੀ ਪਰਵੇਜ਼ ਖੱਤਾਕ ਦੀ ਅਗਵਾਈ 'ਚ ਵਫਦ ਨੇ ਜੇਯੂਆਈ-ਐੱਫ ਨੇਤਾ ਅਕਰਮ ਖਾਨ ਦੁਰਾਨੀ ਦੀ ਅਗਵਾਈ ਵਾਲੀ ਰਹਿਬਰ ਕਮੇਟੀ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਮੰਗਾਂ 'ਤੇ ਚਰਚਾ ਕੀਤੀ। ਖਬਰ 'ਚ ਕਿਹਾ ਗਿਆ ਹੈ ਕਿ ਹਾਲਾਂਕਿ ਦੋਵਾਂ ਪੱਖਾਂ 'ਚੋਂ ਕਿਸੇ ਨੇ ਵੀ ਗੱਲਬਾਤ ਸਾਰਥਕ ਰਹਿਣ ਦੇ ਸੰਕੇਤ ਨਹੀਂ ਦਿੱਤੇ ਹਨ। ਖੱਤਾਕ ਤੇ ਰਹਿਬਰ ਕਮੇਟੀ ਮੰਗਲਵਾਰ ਗੱਲਬਾਤ ਦੁਬਾਰਾ ਸ਼ੁਰੂ ਕਰਨਗੇ।


author

Baljit Singh

Content Editor

Related News