‘PAK ਸਰਕਾਰ ਨੂੰ ਭਾਰਤੀ ਦਿੱਗਜ ਕਲਾਕਾਰਾਂ ਦੇ ਜੱਦੀ ਘਰ ਰੱਖਣੇ ਚਾਹੀਦੇ ਸੁਰੱਖਿਅਤ’

Friday, Jun 11, 2021 - 08:40 PM (IST)

‘PAK ਸਰਕਾਰ ਨੂੰ ਭਾਰਤੀ ਦਿੱਗਜ ਕਲਾਕਾਰਾਂ ਦੇ ਜੱਦੀ ਘਰ ਰੱਖਣੇ ਚਾਹੀਦੇ ਸੁਰੱਖਿਅਤ’

ਇੰਟਰਨੈਸ਼ਨਲ ਡੈਸਕ : ਉੱਤਰ-ਪੱਛਮੀ ਪਾਕਿਸਤਾਨ ’ਚ ਇਥੋਂ ਦੇ ਇਕ ਉੱਘੇ ਵਿਰਾਸਤ ਮਾਹਿਰ ਅਨੁਸਾਰ ਦੇਸ਼ ਦੀ ਵੰਡ ਸਮੇਂ ਪਾਕਿਸਤਾਨ ਛੱਡ ਚੁੱਕੇ ਉੱਘੇ ਭਾਰਤੀ ਕਲਾਕਾਰਾਂ ਦੇ ਸਾਰੇ ਪੁਰਖਿਆਂ ਦੇ ਘਰਾਂ ਦੀ ਦੇਖ-ਰੇਖ ਕੀਤੀ ਜਾਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਸੈਰ-ਸਪਾਟਾ ਸਥਾਨਾਂ ’ਚ ਬਦਲਣਾ ਚਾਹੀਦਾ ਹੈ। ਖੈਬਰ-ਪਖਤੂਨਖਵਾ ਦੀ ਸੂਬਾਈ ਸਰਕਾਰ ਨੇ ਪਿਛਲੇ ਹਫਤੇ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਦਿਲੀਪ ਕੁਮਾਰ ਅਤੇ ਰਾਜ ਕਪੂਰ ਦੇ ਜੱਦੀ ਘਰਾਂ ਦੀ ਖਰੀਦ ਨੂੰ ਸੂਬੇ ਦੀ ਰਾਜਧਾਨੀ ’ਚ ਪ੍ਰਵਾਨਗੀ ਦਿੱਤੀ ਹੈ। ਇਸ ਘਟਨਾਕ੍ਰਮ ਬਾਰੇ ਟਿੱਪਣੀ ਕਰਦਿਆਂ ਸੱਭਿਆਚਾਰਕ ਵਿਰਾਸਤ ਪ੍ਰੀਸ਼ਦ, ਖੈਬਰ ਪਖਤੂਨਖਵਾ ਦੇ ਸਕੱਤਰ ਵਹੀਦੁੱਲਾ ਨੇ ਕਿਹਾ ਕਿ ਕਾਰਕੁਨਾਂ ਨੇ ਇਹ ਯਕੀਨੀ ਬਣਾਉਣ ਲਈ 13 ਸਾਲ ਸੰਘਰਸ਼ ਕੀਤਾ ਕਿ ਇਨ੍ਹਾਂ ਸਿਲਵਰ ਸਕ੍ਰੀਨ ਦਿੱਗਜਾਂ ਦੇ ਘਰਾਂ ਨੂੰ ਸੁਰੱਖਿਅਤ ਰੱਖਿਆ ਜਾਵੇ।

ਇਹ ਵੀ ਪੜ੍ਹੋ : ਸਾਂਝੀ ਸਿੱਖ ਫੈੱਡਰੇਸ਼ਨ ਇਟਲੀ ਸਿੱਖ ਭਾਈਚਾਰੇ ਨੂੰ ਦਰਪੇਸ਼ ਮੁਸ਼ਕਿਲਾਂ ਦਾ ਕਰੇਗੀ ਹੱਲ, ਸੰਗਤ ਤੋਂ ਕੀਤੀ ਸਹਿਯੋਗ ਦੀ ਅਪੀਲ

ਵਹੀਦੁੱਲਾ ਨੇ ਕਿਹਾ ਕਿ ਰਾਸ਼ਟਰੀਅਤਾ ਕੋਈ ਮਾਇਨੇ ਨਹੀਂ ਰੱਖਦੀ ਅਤੇ ਅਜਿਹੇ ਘਰਾਂ ਨੂੰ ਪਾਕਿਸਤਾਨ ਵਿਚ ਸੈਰ-ਸਪਾਟਾ ਸਥਾਨਾਂ ’ਚ ਬਦਲਿਆ ਜਾ ਸਕਦਾ ਹੈ। ਰਾਜ ਕਪੂਰ ਦਾ ਜੱਦੀ ਘਰ, ਜਿਸ ਨੂੰ ਕਪੂਰ ਹਵੇਲੀ ਕਿਹਾ ਜਾਂਦਾ ਹੈ, ਕਿੱਸਾ ਖਵਾਨੀ ਬਾਜ਼ਾਰ ’ਚ ਸਥਿਤ ਹੈ। ਇਸ ਨੂੰ 1918 ਤੇ 1922 ਦਰਮਿਆਨ ਮਹਾਨ ਅਭਿਨੇਤਾ ਦੇ ਦਾਦਾ ਦੀਵਾਨ ਬਸ਼ੇਸ਼ਵਰਨਾਥ ਕਪੂਰ ਵੱਲੋਂ ਬਣਾਇਆ ਗਿਆ ਸੀ। ਰਾਜ ਕਪੂਰ ਅਤੇ ਉਨ੍ਹਾਂ ਦੇ ਚਾਚੇ ਤ੍ਰਿਲੋਕ ਕਪੂਰ ਦਾ ਜਨਮ ਇਥੇ ਹੋਇਆ ਸੀ। ਸੂਬਾਈ ਸਰਕਾਰ ਨੇ ਇਸ ਨੂੰ ਰਾਸ਼ਟਰੀ ਵਿਰਾਸਤ ਐਲਾਨਿਆ ਹੈ। ਬਜ਼ੁਰਗ ਅਦਾਕਾਰ ਦਿਲੀਪ ਕੁਮਾਰ ਦਾ 100 ਸਾਲ ਪੁਰਾਣਾ ਜੱਦੀ ਘਰ ਵੀ ਇਸ ਖੇਤਰ ’ਚ ਸਥਿਤ ਹੈ। ਇਹ ਮਕਾਨ ਖਸਤਾ ਹਾਲਤ ’ਚ ਹੈ ਅਤੇ 2014 ’ਚ ਉਸ ਸਮੇਂ ਦੀ ਨਵਾਜ਼ ਸ਼ਰੀਫ ਸਰਕਾਰ ਨੇ ਇਸ ਨੂੰ ਰਾਸ਼ਟਰੀ ਵਿਰਾਸਤ ਐਲਾਨਿਆ ਸੀ। ਸੂਬਾਈ ਸਰਕਾਰ ਨੇ ਦੋ ਇਮਾਰਤਾਂ ਦੀ ਖਰੀਦ ਲਈ 2.30 ਕਰੋੜ ਰੁਪਏ ਜਾਰੀ ਕੀਤੇ ਹਨ।

ਇਹ ਵੀ ਪੜ੍ਹੋ : ਅਮਰੀਕਾ : ਫਲੋਰਿਡਾ ’ਚ ਗੋਲੀਆਂ ਚੱਲਣ ਨਾਲ ਮਚੀ ਹਫੜਾ-ਦਫੜੀ, ਹੋਈਆਂ ਇੰਨੀਆਂ ਮੌਤਾਂ

ਉਨ੍ਹਾਂ ਕਿਹਾ ਕਿ ਪੇਸ਼ਾਵਰ ’ਚ ਹੋਰ ਵੀ ਬਹੁਤ ਸਾਰੇ ਭਾਰਤੀ ਸਿਤਾਰਿਆਂ ਦੇ ਜੱਦੀ ਘਰ ਹਨ, ਜਿਨ੍ਹਾਂ ’ਚ ਸ਼ਾਹਰੁਖ ਖਾਨ, ਮਧੂਬਾਲਾ, ਸਾਇਰਾ ਬਾਨੋ, ਵਿਨੋਦ ਖੰਨਾ, ਅਨਿਲ ਕਪੂਰ, ਅਮਜਦ ਖਾਨ, ਮਨੋਜ ਕੁਮਾਰ ਅਤੇ ਰਣਧੀਰ ਕਪੂਰ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਸੱਭਿਆਚਾਰਕ ਵਿਰਾਸਤ ਪ੍ਰੀਸ਼ਦ ਪਾਕਿਸਤਾਨ ਵਿਚ ਰਹਿੰਦੇ ਇਨ੍ਹਾਂ ਅਦਾਕਾਰਾਂ ਦੇ ਪਰਿਵਾਰਾਂ ਨੂੰ ਪੇਸ਼ਾਵਰ ’ਚ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਇਕ ਸਮਾਗਮ ਕਰ ਕੇ ਉਸ ’ਚ ਸ਼ਾਮਲ ਹੋਣ ਲਈ ਸੱਦਾ ਦੇਵੇਗੀ। ਉਨ੍ਹਾਂ ਕਿਹਾ ਕਿ ਪ੍ਰਸਿੱਧ ਅਭਿਨੇਤਰੀ ਮਧੂ ਬਾਲਾ ਅਤੇ ਅਦਾਕਾਰ ਸ਼ਾਹਰੁਖ ਖਾਨ ਦੇ ਪਿਤਾ ਦੇ ਜੱਦੀ ਘਰਾਂ ਦਾ ਨਵੀਨੀਕਰਨ ਕੀਤਾ ਜਾਣਾ ਚਾਹੀਦਾ ਹੈ।


author

Manoj

Content Editor

Related News