ਇਮਰਾਨ ਖਾਨ ਦੇ ਮੰਤਰੀ ਨੇ ਕੀਤਾ ਸਵੀਕਾਰ, ਪਾਕਿਸਤਾਨ ਸਰਕਾਰ ਭ੍ਰਿਸ਼ਟਾਚਾਰ ਰੋਕਣ ''ਚ ਹੋਈ ਫ਼ੇਲ

Monday, Dec 27, 2021 - 12:12 PM (IST)

ਪਾਕਿਸਤਾਨ- ਪਾਕਿਸਤਾਨ ਦੀ ਸੱਤਾ 'ਚ ਆਉਣ ਤੋਂ ਪਹਿਲਾਂ ਭ੍ਰਿਸ਼ਟਾਚਾਰ 'ਤੇ ਨਕੇਲ ਕੱਸਣ ਦਾ ਵਾਅਦਾ ਕਰਨ ਵਾਲੇ ਇਮਰਾਨ ਖ਼ਾਨ ਅਜਿਹਾ ਕਰਨ 'ਚ ਫ਼ੇਲ ਹੋ ਗਏ ਹਨ। ਪਾਕਿਸਤਾਨ ਦੇ ਗ੍ਰਹਿ ਮੰਤਰੀ ਸ਼ੇਖ ਰਾਸ਼ਿਦ ਅਹਿਮਦ ਨੇ ਕਿਹਾ ਕਿ ਮੁਲਕ ਨੇ ਇਮਰਾਨ ਖ਼ਾਨ ਨੂੰ ਵੋਟ ਇਸ ਲਈ ਦਿੱਤਾ ਤਾਂ ਕਿ ਉਹ ਭ੍ਰਿਸ਼ਟਾਚਾਰੀਆਂ ਨੂੰ ਸਜ਼ਾ ਦਿਵਾਉਣ ਪਰ ਆਪਣਾ ਵਾਅਦਾ ਪੂਰਾ ਕਰਨ 'ਚ ਇਮਰਾਨ ਅਸਫ਼ਲ ਰਹੇ। ਐਤਵਾਰ ਨੂੰ ਕਰਾਚੀ 'ਚ ਇਕ ਪ੍ਰੈੱਸ ਕਾਨਫਰੰਸ ਦੌਰਾਨ ਸ਼ੇਖ ਰਾਸ਼ਿਦ ਨੇ ਕਿਹਾ ਕਿ ਇਸ ਦੇਸ਼ 'ਚ ਮਾਫ਼ੀਆਂ ਦੀਆਂ ਜੜ੍ਹਾਂ ਇੰਨੀਆਂ ਡੂੰਘਾਈ 'ਚ ਹਨ ਕਿ ਸਰਕਾਰ ਉਸ ਤੱਕ ਪਹੁੰਚ ਨਹੀਂ ਪਾ ਰਹੀ।

ਇਹ ਵੀ ਪੜ੍ਹੋ : ਬੂਸਟਰ ਡੋਜ਼ ਨੂੰ ਲੈ ਕੇ ਅਹਿਮ ਖ਼ਬਰ- ਜਾਣੋ, ਦੂਜੀ ਡੋਜ਼ ਤੋਂ ਬਾਅਦ ਕਿੰਨਾ ਹੋਵੇਗਾ ਅੰਤਰ 

ਉਨ੍ਹਾਂ ਕਿਹਾ,''ਲੋਕ ਸਾਨੂੰ ਮਹਿੰਗਾਈ ਲਈ ਜ਼ਿੰਮੇਵਾਰ ਦੱਸ ਰਹੇ ਹਨ ਪਰ ਅਸਲ 'ਚ ਇਹ ਪਿਛਲੀ ਸਰਕਾਰਾਂ ਕਾਰਨ ਹੋਇਆ ਹੈ। ਹਾਲਾਂਕਿ ਸਾਡੀ ਗਲਤੀ ਹੈ ਕਿ ਅਸੀਂ ਲੋਕਾਂ ਨੂੰ ਇਹ ਸਮਝਾ ਨਹੀਂ ਸਕੇ। ਰਾਸ਼ਿਦ ਨੇ ਇਹ ਵੀ ਮੰਨਿਆ ਕਿ ਪਾਕਿਸਤਾਨ 'ਚ ਗੈਸ ਸੰਕਟ ਹੈ। ਦੱਸਣਯੋਗ ਹੈ ਕਿ ਮੀਡੀਆ ਰਿਪੋਰਟਸ 'ਚ ਦਾਅਵਾ ਕੀਤਾ ਗਿਆ ਹੈ ਕਿ ਪਾਕਿਸਤਾਨ ਕੋਲ ਰੋਜ਼ਾਨਾ ਜੀਵਨ 'ਚ ਖਾਣਾ ਪਕਾਉਣ ਤੱਕ ਲਈ ਗੈਸ ਦੀ ਕਮੀ ਹੋ ਗਈ ਹੈ। ਪਾਕਿਸਤਾਨੀ ਜਨਤਾ ਗੈਸ ਲਈ ਲੰਬੀਆਂ ਲਾਈਨਾਂ 'ਚ ਖੜ੍ਹੀ ਰਹਿਣ ਲਈ ਮਜ਼ਬੂਰ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


DIsha

Content Editor

Related News