ਆਡੀਓ ਟੇਪ ਤੋਂ ਹੋਇਆ ਖੁਲਾਸਾ : ਤਾਲਿਬਾਨ ਸਰਕਾਰ ’ਚ ਪਾਕਿ ਨੇ ਹੱਕਾਨੀ ਤੇ ਕਵੇਟਾ ਗਰੁੱਪ ਨੂੰ ਦਿਵਾਈ ਤਰਜੀਹ
Sunday, Sep 12, 2021 - 10:25 AM (IST)
ਗੁਰਦਾਸਪੁਰ/ਇਸਲਾਮਾਬਾਦ (ਜ. ਬ.)- ਤਾਲਿਬਾਨ ਦੇ ਇਕ ਕਮਾਂਡਰ ਦੀ ਆਡੀਓ ਟੇਪ ਵਾਇਰਲ ਹੋਣ ਨਾਲ ਸਪੱਸ਼ਟ ਹੋ ਗਿਆ ਹੈ ਕਿ ਤਾਲਿਬਾਨ ਅਤੇ ਪਾਕਿਸਤਾਨ ’ਚ ਤਣਾਅ ਬਣਿਆ ਹੋਇਆ ਹੈ। ਤਾਲਿਬਾਨ ਕਮਾਂਡਰ ਆਡੀਓ ’ਚ ਆਪਣੇ ਸਾਥੀਆਂ ਨਾਲ ਗੱਲਬਾਤ ਕਰਦੇ ਹੋਏ ਦੋਸ਼ ਲਗਾ ਰਹੇ ਹਨ ਕਿ ਪਾਕਿਸਤਾਨ ਦੀ ਗੁਪਤਚਰ ਏਜੰਸੀ ਆਈ. ਐੱਸ. ਆਈ. ਦੇ ਚੀਫ ਲੈਫ. ਜਨਰਲ ਫੈਜ ਹਮੀਦ ਨੇ ਤਾਲਿਬਾਨ ਸਰਕਾਰ ’ਚ ਹਕਾਨੀ ਅਤੇ ਕਵੇਟਾ ਸੂਰਾ ਗਰੁੱਪ ਨੂੰ ਪਹਿਲ ਦਿਵਾ ਕੇ ਤਾਲਿਬਾਨ ਨੂੰ ਪੂਰੇ ਵਿਸ਼ਵ ’ਚ ਬਦਨਾਮ ਕਰ ਦਿੱਤਾ ਹੈ। ਤਾਲਿਬਾਨ ਕਮਾਂਡਰ ਇਹ ਵੀ ਕਹਿ ਰਿਹਾ ਹੈ ਕਿ ਫੈਜ ਹਮੀਦ ਨੇ ਸਾਡੇ ਲਈ ਬਹੁਤ ਵੱਡੀ ਪ੍ਰੇਸ਼ਾਨੀ ਖੜ੍ਹੀ ਕਰ ਦਿੱਤੀ ਹੈ।
ਪੜ੍ਹੋ ਇਹ ਅਹਿਮ ਖਬਰ - ਪਾਕਿਸਤਾਨ ਦੀ ਅੱਧੀ ਤੋਂ ਵੱਧ ਆਬਾਦੀ ਤਾਲਿਬਾਨ ਸ਼ਾਸਨ ਦੇ ਪੱਖ 'ਚ
ਤਾਲਿਬਾਨ ਕਮਾਂਡਰ ਕਹਿ ਰਿਹਾ ਹੈ ਕਿ ਅਸੀ ਤਾਂ ਤਾਲਿਬਾਨ ਸਰਕਾਰ ’ਚ ਤਾਜਿਕ, ਉਜਬੇਕ ਅਤੇ ਹਜ਼ਾਰਾਂ ਫਿਰਕੇ ਦੇ ਨੇਤਾਵਾਂ ਨੂੰ ਸ਼ਾਮਲ ਕਰਨਾ ਚਾਹੁੰਦੇ ਸੀ ਅਤੇ ਨਾਲ ਹੀ ਅਫਗਾਨਿਸਤਾਨ ਦੇ ਬਜ਼ੁਰਗ ਰਾਜ ਨੇਤਾਵਾਂ ਨੂੰ ਸਰਕਾਰ ’ਚ ਸ਼ਾਮਲ ਕਰ ਕੇ ਅੰਤਰਰਾਸ਼ਟਰੀ ਪੱਧਰ ’ਤੇ ਆਪਣੀ ਹੋਂਦ ਨੂੰ ਸਥਾਪਤ ਕਰਨਾ ਚਾਹੁੰਦੇ ਸੀ ਪਰ ਆਈ. ਐੱਸ. ਆਈ. ਚੀਫ ਨੇ ਕਾਬੁਲ ਆ ਕੇ ਸਾਨੂੰ ਸਾਰਿਆਂ ਨੂੰ ਮਜਬੂਰ ਕਰ ਦਿੱਤਾ। ਤਾਲਿਬਾਨ ਕਮਾਂਡਰ ਨੇ ਦੋਸ਼ ਲਗਾਇਆ ਕਿ ਪਹਿਲਾ ਵੀ ਅਸੀਂ ਕਈ ਵਾਰ ਪਾਕਿਸਤਾਨ ਦੇ ਹੱਥਾਂ ’ਚ ਖੇਡ ਕੇ ਅਫਗਾਨਿਸਤਾਨ ’ਚ ਆਪਣੀ ਸਥਿਤੀ ਖਰਾਬ ਕਰ ਚੁੱਕੇ ਹਨ। ਫੇਸਬੁੱਕ ’ਤੇ ਇਹ ਆਡੀਓ ਕਾਫੀ ਚਰਚਿਤ ਰਹੀ ਪਰ ਬਾਅਦ ’ਚ ਇਸ ਨੂੰ ਹਟਾ ਲਿਆ ਗਿਆ।