ਪਾਕਿ ਸੀਮਾ ''ਚ ਦਾਖਲ ਹੋਣ ਵਾਲਾ ਭਾਰਤੀ 7 ਸਾਲ ਬਾਅਦ ਹੋਇਆ ਰਿਹਾਅ

03/12/2019 9:56:36 AM

ਲਾਹੌਰ (ਬਿਊਰੋ)— ਭਾਰਤ-ਪਾਕਿਸਤਾਨ ਵਿਚਾਲੇ ਤਣਾਅ ਦੀ ਸਥਿਤੀ ਬਣੀ ਹੋਈ ਹੈ। ਇਸ ਦੌਰਾਨ ਪਾਕਿਸਤਾਨ ਨੇ 7 ਸਾਲ ਪਹਿਲਾਂ ਗਲਤੀ ਨਾਲ ਆਪਣੀ ਸਰਹੱਦ ਵਿਚ ਦਾਖਲ ਹੋਏ ਭਾਰਤੀ ਨਾਗਰਿਕ ਨੂੰ ਸੁਰੱਖਿਆ ਬਲਾਂ ਨੂੰ ਸੌਂਪ ਦਿੱਤਾ। ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। 

ਪਾਕਿਸਤਾਨੀ ਰੇਂਜਰਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸਾਲ 2012 ਵਿਚ ਜੰਮੂ-ਕਸ਼ਮੀਰ ਸਰਹੱਦ ਤੋਂ ਗੁਲਾਮ ਕਦੀਰ ਨਾਮ ਦਾ ਭਾਰਤੀ ਪਾਕਿਸਤਾਨ ਸਰਹੱਦ ਵਿਚ ਗਲਤੀ ਨਾਲ ਦਾਖਲ ਹੋ ਗਿਆ ਸੀ। ਉਸ ਨੂੰ ਪਾਕਿਸਤਾਨ ਰੇਂਜਰਸ ਨੇ ਗ੍ਰਿਫਤਾਰ ਕਰ ਲਿਆ ਸੀ ਅਤੇ ਸਥਾਨਕ ਪੁਲਸ ਨੂੰ ਸੌਂਪ ਦਿੱਤਾ ਸੀ। ਗੈਰ ਕਾਨੂੰਨੀ ਘੁਸਪੈਠ ਦੇ ਦੋਸ਼ ਵਿਚ ਪਾਕਿਸਤਾਨ ਦੀ ਇਕ ਅਦਾਲਤ ਨੇ ਉਸ ਨੂੰ ਸਜ਼ਾ ਸੁਣਾਈ ਸੀ। 

ਸਜ਼ਾ ਪੂਰੀ ਹੋਣ ਦੇ ਬਾਅਦ ਕਦੀਰ ਨੂੰ ਵਾਹਗਾ ਬਾਰਡਰ 'ਤੇ ਭਾਰਤੀ ਸੁਰੱਖਿਆ ਬਲਾਂ ਨੂੰ ਸੌਂਪ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਬੀਤੇ ਮਹੀਨੇ ਇਕ ਭਾਰਤੀ ਨੌਜਵਾਨ ਜਾਣਕਾਰੀ ਨਾ ਹੋਣ ਕਾਰਨ ਪਾਕਿਸਤਾਨ ਸਰਹੱਦ ਵੱਲ ਚਲਾ ਗਿਆ ਸੀ। ਬਾਅਦ ਵਿਚ ਉਸ ਨੂੰ ਸਦਭਾਵਨਾ ਸੰਕੇਤ ਦੇ ਤੌਰ 'ਤੇ ਵਾਪਸ ਭਾਰਤ ਭੇਜ ਦਿੱਤਾ ਗਿਆ ਸੀ।


Vandana

Content Editor

Related News