ਪਾਕਿ ’ਚ ਕੱਪੜਾ ਵਰਕਰਾਂ ਨੂੰ ਕੋਵਿਡ-19 ਦੌਰਾਨ ਮਿਲੀ ਸਭ ਤੋਂ ਘੱਟ ਦਿਹਾੜੀ

Tuesday, Jul 13, 2021 - 12:46 PM (IST)

ਪਾਕਿ ’ਚ ਕੱਪੜਾ ਵਰਕਰਾਂ ਨੂੰ ਕੋਵਿਡ-19 ਦੌਰਾਨ ਮਿਲੀ ਸਭ ਤੋਂ ਘੱਟ ਦਿਹਾੜੀ

ਇਸਲਾਮਾਬਾਦ (ਬਿਊਰੋ)– ਦੇਸ਼ ’ਚ ਕੋਵਿਡ-19 ਸੰਕਟ ਵਿਚਾਲੇ ਪਾਕਿਸਤਾਨ ’ਚ ਕੱਪੜਾ ਵਰਕਰਾਂ ਨੂੰ ਏਸ਼ੀਆਈ ਕੱਪੜਾ ਇੰਡਸਟਰੀ ’ਚ ਸਭ ਤੋਂ ਘੱਟ ਦਿਹਾੜੀ ਦਾ ਸ਼ਿਕਾਰ ਹੋਣਾ ਪਿਆ ਕਿਉਂਕਿ ਜ਼ਿਆਦਾਤਰ ਆਰਡਰ ਵੱਖ-ਵੱਖ ਵਿਸ਼ਵ ਪ੍ਰਸਿੱਧ ਬ੍ਰਾਂਡਸ ਵਲੋਂ ਰੱਦ ਕਰ ਦਿੱਤੇ ਗਏ ਸਨ।

ਏਸ਼ੀਆ ਫਲੋਰ ਵੇਜ ਅਲਾਇੰਸ (ਏ. ਐੱਫ. ਡਬਲਯੂ. ਏ.) ਵਲੋਂ ਜਾਰੀ ‘ਮਨੀ ਹੀਸਟ ਕੋਵਿਡ-19 ਵੇਜ ਥੈਫਟ ਇਨ ਗਲੋਬਲ ਗਾਰਮੈਂਟ ਸਪਲਾਈ ਚੇਨਜ਼’ ਟਾਈਟਲ ਵਾਲੀ ਇਕ ਰਿਪੋਰਟ ਨੇ ਮਹਾਮਾਰੀ ਦੌਰਾਨ ਮੁੱਖ ਬ੍ਰਾਂਡਸ ਲਈ ਕੱਪੜਿਆਂ ਦਾ ਉਤਪਾਦਨ ਕਰਨ ਵਾਲੇ ਸਪਲਾਈ ਚੇਨ ਵਰਕਰਾਂ ਦੇ ਤਜਰਬਿਆਂ ਦਾ ਦਸਤਾਵੇਜ਼ੀਕਰਨ ਕੀਤਾ ਹੈ ਤੇ ਦਾਅਵਾ ਕੀਤਾ ਹੈ ਕਿ ਜ਼ਿਆਦਾਤਰ ਨੂੰ ਘੱਟ ਦਿਹਾੜੀ ਮਿਲਣ ਦਾ ਸਾਹਮਣਾ ਕਰਨਾ ਪਿਆ।

ਏ. ਐੱਫ. ਡਬਲਯੂ. ਏ. ਗਲੋਬਲ ਗਾਰਮੈਂਟ ਇੰਡਸਟਰੀ ’ਚ ਸਮੂਹਿਕ ਇੰਡਸਟਰੀਅਲ ਸੌਦੇਬਾਜ਼ੀ ਲਈ ਇਕ ਅੰਤਰਰਾਸ਼ਟਰੀ ਮੁਹਿੰਮ ਤੇ ਗਠਬੰਧਨ ਹੈ। ਇਸ ਦੀ ਰਿਪੋਰਟ ਨੇ ਪਾਕਿਸਤਾਨ, ਬੰਗਲਾਦੇਸ਼, ਕੰਬੋਡੀਆ, ਭਾਰਤ, ਇੰਡੋਨੇਸ਼ੀਆ ਤੇ ਸ਼੍ਰੀਲੰਕਾ ’ਚ 189 ਕਾਰਖਾਨਿਆਂ ’ਚੋਂ 2185 ਕੱਪੜਾ ਵਰਕਰਾਂ ਦਾ ਸਵਰੇਖਣ ਕੀਤਾ।

ਪਾਕਿਸਤਾਨ ’ਚ ਰਿਪੋਰਟ ਨੇ ਤਿੰਨ ਜ਼ਿਲਿਆਂ– ਫੈਸਲਾਬਾਦ, ਲਾਹੌਰ ਤੇ ਕਰਾਚੀ ’ਚ ਸਥਿਤ 50 ਕੱਪੜਾ ਕਾਰਖਾਨਿਆਂ ਦੇ 605 ਵਰਕਰਾਂ ਦਾ ਸਰਵੇਖਣ ਕੀਤਾ।

ਹਾਲਾਂਕਿ ਸੰਕਟ ਦੀ ਤੇਜ਼ੀ ਅਪ੍ਰੈਲ ਤੇ ਮਈ 2020 ’ਚ ਸਭ ਤੋਂ ਵੱਧ ਮਹਿਸੂਸ ਕੀਤੀ ਗਈ ਸੀ ਪਰ ਮਹਿਲਾ ਵਰਕਰਾਂ, ਜੋ ਜ਼ਿਆਦਾਤਰ ਸਾਧਾਰਨ ਨੌਕਰੀਆਂ ਕਰਦੀਆਂ ਹਨ, ਨੂੰ 2021 ਦੀ ਸ਼ੁਰੂਆਤ ’ਚ ਵੀ ਇਸ ਦਾ ਖਾਮਿਆਜ਼ਾ ਭੁਗਤਨਾ ਪਿਆ ਕਿਉਂਕਿ ਜ਼ਿਆਦਾਤਰ ਕਾਰਖਾਨਿਆਂ ਨੇ 2020 ’ਚ ਬੰਦ ਕੀਤੀਆਂ ਗਈਆਂ ਮਹਿਲਾ ਵਰਕਰਾਂ ਨੂੰ ਮੁੜ ਤੋਂ ਕੰਮ ’ਤੇ ਨਹੀਂ ਰੱਖਿਆ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News