ਪਾਕਿ 'ਚ ਵਿਦੇਸ਼ੀ ਮੁਦਰਾ ਸੰਕਟ ਵਧਿਆ, ਚੀਨ ਤੋਂ ਲਿਆ ਕਰਜ਼

05/24/2018 10:25:17 AM

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਦੀ ਅਰਥ ਵਿਵਸਥਾ ਕਮਜ਼ੋਰ ਹੁੰਦੀ ਜਾ ਰਹੀ ਹੈ। ਅਰਥ ਵਿਵਸਥਾ ਵਿਚ ਸੁਧਾਰ ਲਈ ਹੁਣ ਪਾਕਿਸਤਾਨ ਨੇ ਇਕ ਵਾਰੀ ਫਿਰ ਆਪਣੇ ਦੋਸਤ ਚੀਨ ਤੋਂ ਮਦਦ ਲਈ ਹੈ। ਪਾਕਿਸਤਾਨ ਨੇ ਵਿਦੇਸ਼ੀ ਮੁਦਰਾ ਦਾ ਸੰਕਟ ਟਾਲਣ ਲਈ ਚੀਨ ਦੇ ਬੈਂਕਾਂ ਤੋਂ ਇਕ ਅਰਬ ਡਾਲਰ ਦਾ ਕਰਜ਼ ਲਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਵਧੀਆ ਮੁਕਾਬਲੇ ਵਾਲੀ ਦਰ 'ਤੇ ਪਾਕਿਸਤਾਨ ਨੇ ਇਹ ਕਰਜ਼ ਲਿਆ ਹੈ। ਇਕ ਸਮਾਚਾਰ ਪੱਤਰ ਨਾਲ ਗੱਲਬਾਤ ਵਿਚ ਪਾਕਿਸਤਾਨ ਦੇ ਸਟੇਟ ਬੈਂਕ ਦੇ ਗਵਰਨਰ ਤਾਰਿਕ ਬਾਜਵਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।
ਚੀਨ ਦੇ ਨਾਲ ਪਾਕਿਸਤਾਨ ਦੇ ਵਿੱਤੀ, ਸਿਆਸੀ ਸਮੇਤ ਨਜਦੀਕੀ ਮਿਲਟਰੀ ਸੰਬੰਧ ਹਨ। ਬਾਜਵਾ ਮੁਤਾਬਕ ਚੀਨ ਦੇ ਵਪਾਰਕ ਬੈਂਕਾਂ ਕੋਲ ਬਹੁਤ ਜ਼ਿਆਦਾ ਤਰਲਤਾ ਹੈ। ਜਾਣਕਾਰੀ ਮੁਤਾਬਕ ਇਸ ਤੋਂ ਪਹਿਲਾਂ ਵੀ ਪਾਕਿਸਤਾਨ 1.2 ਅਰਬ ਡਾਲਰ ਦਾ ਕਰਜ਼ ਚੀਨ ਤੋਂ ਲੈ ਚੁੱਕਾ ਹੈ। ਪਾਕਿਸਤਾਨ ਦਾ ਵਿਦੇਸ਼ੀ ਮੁਦਰਾ ਭੰਡਾਰ ਤੇਜ਼ੀ ਨਾਲ ਡਿੱਗ ਰਿਹਾ ਹੈ। ਅਖਬਾਰ ਵਿਚ ਪ੍ਰਕਾਸ਼ਿਤ ਲੇਖ ਮੁਤਾਬਕ ਚੀਨ ਦੇ ਬੈਂਕ ਤੋਂ ਕਰਜ਼ ਲੈਣ ਦੇ ਬਾਅਦ ਹੁਣ ਪਾਕਿਸਤਾਨ ਨੂੰ ਅੰਤਰ ਰਾਸ਼ਟਰੀ ਮੁਦਰਾ ਫੰਡ ਤੋਂ ਮਦਦ ਨਹੀਂ ਲੈਣੀ ਪਵੇਗੀ।


Related News