ਦਿੱਲੀ ਜਲ ਸੰਕਟ: ਭੁੱਖ ਹੜਤਾਲ 'ਤੇ ਬੈਠੀ ਮੰਤਰੀ ਆਤਿਸ਼ੀ ਹਸਪਤਾਲ 'ਚ ਦਾਖ਼ਲ
Tuesday, Jun 25, 2024 - 10:05 AM (IST)
 
            
            ਨਵੀਂ ਦਿੱਲੀ- ਕੌਮੀ ਰਾਜਧਾਨੀ ਲਈ ਪਾਣੀ ਛੱਡੇ ਜਾਣ ਦੀ ਮੰਗ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ 'ਤੇ ਬੈਠੀ ਦਿੱਲੀ ਦੀ ਜਲ ਮੰਤਰੀ ਆਤਿਸ਼ੀ ਨੂੰ ਸਿਹਤ ਵਿਗੜਨ ਮਗਰੋਂ ਮੰਗਲਵਾਰ ਸਵੇਰੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਦਿੱਲੀ ਵਿਚ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਨੇ ਇਹ ਜਾਣਕਾਰੀ ਦਿੱਤੀ। 'ਆਪ' ਨੇ 'ਐਕਸ' 'ਤੇ ਇਕ ਪੋਸਟ ਜ਼ਰੀਏ ਦੱਸਿਆ ਕਿ ਮੰਤਰੀ ਨੂੰ ਲੋਕ ਨਾਇਕ ਹਸਪਤਾਲ ਦੇ ਐਮਰਜੈਂਸੀ ICU 'ਚ ਦਾਖ਼ਲ ਕਰਵਾਇਆ ਗਿਆ ਹੈ। 'ਆਪ' ਪਾਰਟੀ ਮੁਤਾਬਕ ਆਤਿਸ਼ੀ ਦਾ ਸ਼ੂਗਰ ਦਾ ਪੱਧਰ ਡਿੱਗ ਕੇ ਅਧੀ ਰਾਤ ਨੂੰ 43 ਅਤੇ ਦੇਰ ਰਾਤ 3 ਵਜੇ 36 ਰਹਿ ਗਿਆ, ਜਿਸ ਤੋਂ ਬਾਅਦ ਹਸਪਤਾਲ ਦੇ ਡਾਕਟਰਾਂ ਨੇ ਉਨ੍ਹਾਂ ਨੂੰ ਤੁਰੰਤ ਹਸਪਤਾਲ ਵਿਚ ਦਾਖ਼ਲ ਕਰਨ ਦੀ ਸਲਾਹ ਦਿੱਤੀ।
ਇਹ ਵੀ ਪੜ੍ਹੋ- ਦਿੱਲੀ ਨੂੰ ਜਦੋਂ ਤੱਕ ਪਾਣੀ ਨਹੀਂ ਮਿਲਦਾ, ਭੁੱਖ ਹੜਤਾਲ ਜਾਰੀ ਰੱਖਾਂਗੀ: ਆਤਿਸ਼ੀ

ਪਿਛਲੇ 5 ਦਿਨ ਤੋਂ ਆਤਿਸ਼ੀ ਨੇ ਕੁਝ ਵੀ ਨਹੀਂ ਖਾਧਾ ਹੈ ਅਤੇ ਉਹ ਦਿੱਲੀ ਦੇ ਹਿੱਸੇ ਦਾ ਪਾਣੀ ਛੱਡੇ ਜਾਣ ਦੀ ਹਰਿਆਣਾ ਸਰਕਾਰ ਦੀ ਮੰਗ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ 'ਤੇ ਹੈ। ਉਨ੍ਹਾਂ ਨੂੰ ਲੋਕ ਨਾਇਕ ਹਸਪਤਾਲ ਵਿਚ ICU ਵਾਰਡ ਵਿਚ ਦਾਖ਼ਲ ਕਰਵਾਇਆ ਗਿਆ ਹੈ। ਅਸੀਂ ਉਨ੍ਹਾਂ ਦੇ ਜਲਦੀ ਸਿਹਤਮੰਦ ਹੋਣ ਦੀ ਪ੍ਰਾਰਥਨਾ ਕਰਦੇ ਹਾਂ। ਆਤਿਸ਼ੀ ਨੇ 21 ਜੂਨ ਨੂੰ ਭੁੱਖ ਹੜਤਾਲ ਸ਼ੁਰੂ ਕੀਤੀ ਸੀ। ਦੱਸ ਦੇਈਏ ਕਿ ਆਤਿਸ਼ੀ ਨੇ ਕਿਹਾ ਸੀ ਕਿ ਉਹ ਸਿਹਤ 'ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਦੇ ਬਾਵਜੂਦ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਉਦੋਂ ਤੱਕ ਜਾਰੀ ਰੱਖੇਗੀ, ਜਦੋਂ ਤੱਕ ਹਰਿਆਣਾ ਵਲੋਂ ਦਿੱਲੀ ਲਈ ਪਾਣੀ ਦਾ ਉੱਚਿਤ ਹਿੱਸਾ ਜਾਰੀ ਨਹੀਂ ਕੀਤਾ ਜਾਂਦਾ। ਦੱਸ ਦਿੱਲੀ ਲਈ ਉਸ ਦੇ ਹਿੱਸੇ ਦਾ ਪਾਣੀ ਛੱਡੇ ਜਾਣ ਦੀ ਮੰਗ ਨੂੰ ਲੈ ਕੇ ਸ਼ੁਰੂ ਕੀਤੀ ਗਈ ਆਤਿਸ਼ੀ ਦੀ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਦਾ ਅੱਜ 5ਵਾਂ ਦਿਨ ਹੈ।
ਇਹ ਵੀ ਪੜ੍ਹੋ- 'ਜਲ ਸੰਕਟ' ਨੂੰ ਲੈ ਕੇ ਦਿੱਲੀ ਦੇ ਮੰਤਰੀਆਂ ਨੇ PM ਮੋਦੀ ਨੂੰ ਲਿਖੀ ਚਿੱਠੀ, ਕਿਹਾ- ਸਾਨੂੰ ਦਿਵਾਓ ਸਾਡੇ ਹੱਕ ਦਾ ਪਾਣੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            