ਬ੍ਰਿਟੇਨ ''ਚ ਭਾਰਤੀ ਮੂਲ ਦੇ ਫਾਰਮਾਸਿਸਟ ਅਤੇ ਕਰਮਚਾਰੀ ਨੂੰ 6 ਸਾਲ ਦੀ ਜੇਲ੍ਹ

Friday, Oct 23, 2026 - 02:41 AM (IST)

ਬ੍ਰਿਟੇਨ ''ਚ ਭਾਰਤੀ ਮੂਲ ਦੇ ਫਾਰਮਾਸਿਸਟ ਅਤੇ ਕਰਮਚਾਰੀ ਨੂੰ 6 ਸਾਲ ਦੀ ਜੇਲ੍ਹ

ਲੰਡਨ (ਏਜੰਸੀ) : ਬ੍ਰਿਟੇਨ ਵਿਚ ਰਾਸ਼ਟਰੀ ਸਿਹਤ ਸੇਵਾ (ਐੱਨ.ਐੱਚ.ਐੱਸ.) ਨਾਲ ਲਗਭਗ 13 ਲੱਖ ਪਾਊਂਡ ਦੀ ਧੋਖਾਦੇਹੀ ਦੇ ਮਾਮਲੇ ਵਿਚ ਭਾਰਤੀ ਮੂਲ ਦੇ ਇਕ ਫਾਰਮਾਸਿਸਟ ਅਤੇ ਉਸ ਦੇ ਕਰਮਚਾਰੀ ਨੂੰ 6-6 ਸਾਲ ਕੈਦ ਦੀ ਸਜ਼ਾ ਸੁਣਾਈ ਗਈ। ਜਿਗਨੇਸ਼ ਪਟੇਲ (46) ਅਤੇ ਰਾਹਿਲ ਪਟੇਲ (42) ਨੂੰ ਪਿਛਲੇ ਹਫ਼ਤੇ ਸਾਊਥਵਾਰਕ ਕਰਾਊਨ ਕੋਰਟ ਵਿਚ 3 ਹਫ਼ਤਿਆਂ ਤੱਕ ਚੱਲੀ ਸੁਣਵਾਈ ਤੋਂ ਬਾਅਦ ਸਜ਼ਾ ਸੁਣਾਈ ਗਈ। ਦੋਵਾਂ ਵਿਚਕਾਰ ਕੋਈ ਪਰਿਵਾਰਕ ਸਬੰਧ ਨਹੀਂ ਹੈ। ਅਦਾਲਤ ਨੇ ਦੋਵਾਂ ਨੂੰ ਗ਼ਲਤ ਜਾਣਕਾਰੀ ਦੇ ਕੇ ਧੋਖਾਦੇਹੀ ਕਰਨ ਦੇ 3 ਮਾਮਲਿਆਂ ਅਤੇ ਅਪਰਾਧ ਤੋਂ ਕਮਾਈ ਜਾਇਦਾਦ ਨੂੰ ਵਰਤਣ ਦੇ ਦੋ ਮਾਮਲਿਆਂ ਵਿਚ ਦੋਸ਼ੀ ਪਾਇਆ ਗਿਆ।

ਇਹ ਵੀ ਪੜ੍ਹੋ : ਮਹਿਲਾ ਅਧਿਕਾਰੀ ਦੇ ਮੂੰਹ 'ਤੇ ਚਾਲਾਨ ਸੁੱਟਣਾ ਪਿਆ ਮਹਿੰਗਾ: ਹੁਣ ਦੇਣਾ ਪਵੇਗਾ 2.8 ਲੱਖ ਰੁਪਏ ਦਾ ਜੁਰਮਾਨਾ

ਜਸਟਿਸ ਕੋਲ ਨੇ ਪਿਛਲੇ ਸ਼ੁੱਕਰਵਾਰ ਨੂੰ ਸਜ਼ਾ ਸੁਣਾਏ ਜਾਣ ਦੌਰਾਨ ਕਿਹਾ, ‘‘ਇਹ ਧੋਖਾਦੇਹੀ ਲਾਲਚ ਦੇ ਕਾਰਨ ਕੀਤੀ ਗਈ। ਤੁਸੀਂ ਦੋਵੇਂ ਵੱਡੀ ਰਕਮ ਕਮਾਉਣ ਦੇ ਮਕਸਦ ਨਾਲ ਇਸ ਗੰਭੀਰ ਧੋਖਾਦੇਹੀ ਵਿਚ ਬਰਾਬਰ ਦੇ ਭਾਗੀਦਾਰ ਸੀ।’’ ਜਸਟਿਸ ਕੋਲ ਨੇ ਕਿਹਾ, ‘‘ਇਹ ਬਹੁਤ ਹੀ ਪ੍ਰਭਾਵਸ਼ਾਲੀ ਜਾਂਚ ਸੀ, ਜਿਸ ਨੂੰ ਸਾਰੇ ਪੱਖਾਂ ਦੇ ਸਾਹਮਣੇ ਪੇਸ਼ ਕੀਤਾ ਗਿਆ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News