ਪਾਕਿ ਦੀ ਸੂਬਾਈ ਸਰਕਾਰ ਨੇ ਪਹਿਲੇ ਸਿੱਖ ਸਕੂਲ ਨੂੰ ਦਿੱਤੀ ਮਨਜ਼ੂਰੀ

06/26/2019 4:15:22 PM

ਇਸਲਾਮਾਬਾਦ (ਭਾਸ਼ਾ)— ਉੱਤਰ-ਪੱਛਮੀ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿਚ ਪੇਸ਼ਾਵਰ ਵਿਚ ਜਲਦ ਹੀ ਪਹਿਲਾ ਸਿੱਖ ਸਕੂਲ ਸਥਾਪਿਤ ਕੀਤਾ ਜਾਵੇਗਾ। ਸੂਬਾਈ ਅਧਿਕਾਰੀਆਂ ਨੇ ਇਹ ਐਲਾਨ ਕੀਤਾ। ਖੈਬਰ ਪਖਤੂਨਖਵਾ ਸਰਕਾਰ ਦੇ ਸੂਬਾਈ ਓਕਾਫ ਵਿਭਾਗ ਨੇ ਸਕੂਲ ਦੀ ਉਸਾਰੀ ਨੂੰ ਮਨਜ਼ੂਰੀ ਦੇਣ ਦਾ ਫੈਸਲਾ ਲਿਆ। ਇਸ ਦੇ ਨਾਲ ਹੀ ਪੇਸ਼ਾਵਰ ਸ਼ਹਿਰ ਵਿਚ ਇਸ ਸਕੂਲ ਦੇ ਨਿਰਮਾਣ ਲਈ 22 ਲੱਖ ਰੁਪਏ ਅਲਾਟ ਕੀਤੇ ਗਏ। 

ਵਿਭਾਗ ਨੇ ਕਿਹਾ,''ਸਿੱਖ ਭਾਈਚਾਰੇ ਦੇ ਚੁਣੇ ਹੋਏ ਨੁਮਾਇੰਦਿਆਂ ਨੇ ਆਪਣੇ ਭਾਈਚਾਰੇ ਲਈ ਵੱਖਰੇ ਸਕੂਲ ਦੀ ਸਥਾਪਨਾ ਦੀ ਅਪੀਲ ਕੀਤੀ ਸੀ।'' ਇਕ ਅੰਗਰੇਜ਼ੀ ਅਖਬਾਰ ਮੁਤਾਬਕ 2019-20 ਦੇ ਸਾਲਾਨਾ ਬਜਟ ਤਹਿਤ ਸੂਬਾਈ ਸਰਕਾਰ ਨੇ ਘੱਟ ਗਿਣਤੀ ਮਾਮਲਿਆਂ ਲਈ ਕੁੱਲ 5.5 ਕਰੋੜ ਰੁਪਏ ਅਲਾਟ ਕੀਤੇ ਹਨ। ਇਸ ਦੇ ਨਾਲ ਹੀ ਸੂਬਾਈ ਸਰਕਾਰ ਨੇ ਘੱਟ ਗਿਣਤੀ ਭਾਈਚਾਰਿਆਂ ਦੇ ਤਿਉਹਾਰਾਂ ਦੇ ਆਯੋਜਨ ਲਈ 86 ਲੱਖ ਰੁਪਏ ਅਲਾਟ ਕੀਤੇ ਹਨ।


Vandana

Content Editor

Related News