ਪਾਕਿਸਤਾਨ ''ਚ ਫਰਜ਼ੀ ਲਾਇਸੈਂਸ ਵਾਲੇ 28 ਪਾਇਲਟ ਬਰਖਾਸਤ

Wednesday, Jul 08, 2020 - 11:59 AM (IST)

ਪਾਕਿਸਤਾਨ ''ਚ ਫਰਜ਼ੀ ਲਾਇਸੈਂਸ ਵਾਲੇ 28 ਪਾਇਲਟ ਬਰਖਾਸਤ

ਇਸਲਾਮਾਬਾਦ- ਪਾਕਿਸਤਾਨ ਸਰਕਾਰ ਨੇ ਫਰਜ਼ੀ ਲਾਇਸੈਂਸ ਦੀ ਮਦਦ ਨਾਲ ਦੇਸ਼ ਦੀਆਂ ਵੱਖ-ਵੱਖ ਏਅਰਲਾਈਨਜ਼ ਵਿਚ ਕੰਮ ਕਰ ਰਹੇ 28 ਪਾਇਲਟਾਂ ਨੂੰ ਬਰਖਾਸਤ ਕਰ ਦਿੱਤਾ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਮੁਤਾਬਕ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪ੍ਰਧਾਨਗੀ ਵਿਚ ਹੋਈ ਮੰਤਰੀ ਮੰਡਲ ਦੀ ਬੈਠਕ ਵਿਚ ਫਰਜ਼ੀ ਲਾਇਸੈਂਸ ਦੀ ਮਦਦ ਨਾਲ ਏਅਰਲਾਈਨਜ਼ ਵਿਚ ਸੇਵਾ ਦੇਣ ਵਾਲੇ ਪਾਇਲਟਾਂ ਖਿਲਾਫ ਅਪਰਾਧਕ ਕਾਰਵਾਈ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ। 

ਉਨ੍ਹਾਂ ਨੇ ਕਿਹਾ ਕਿ ਇਕ ਹੋਰ ਕਦਮ ਤਹਿਤ ਪਾਕਿਸਤਾਨ ਨਾਗਰਿਕ ਉਡਾਣ ਵਿਭਾਗ ਨੇ ਪਾਇਲਟ ਦੇ ਲਾਇਸੈਂਸ ਨੂੰ ਸ਼ੱਕੀ ਘੋਸ਼ਿਤ ਕਰਦੇ ਹੋਏ ਜਾਂਚ ਪ੍ਰਕਿਰਿਆ ਪੂਰੀ ਹੋਣ ਤਕ ਏਅਰਲਾਈਨਜ਼ ਦੇ ਪ੍ਰਬੰਧਨ ਨੂੰ ਉਨ੍ਹਾਂ ਨੇ ਹਟਾਉਣ ਦੇ ਨਿਰਦੇਸ਼ ਦਿੱਤੇ ਸਨ। ਪਾਕਿਸਤਾਨ ਦੇ ਕਰਾਚੀ ਵਿਚ ਹਾਲ ਹੀ ਵਿਚ ਹੋਏ ਜਹਾਜ਼ ਹਾਦਸੇ ਦੀ ਜਾਂਚ ਪ੍ਰਕਿਰਿਆ ਦੋਰਾਨ ਅਧਿਕਾਰੀਆਂ ਨੂੰ ਪਾਇਲਟਾਂ ਦੇ ਸ਼ੱਕੀ ਰਿਕਾਰਡ ਮਿਲਣ ਦੇ ਬਾਅਦ ਨਾਗਰਿਕ ਉਡਾਣ ਵਿਭਾਗ ਦੀ ਕਮੇਟੀ ਉਨ੍ਹਾਂ ਦੇ ਲਾਇਸੈਂਸ ਵਿਚ ਜਾਂਚ ਕਰ ਰਹੀ ਹੈ। ਇਸ ਘਟਨਾ ਵਿਚ ਚਾਲਕ ਦਲ ਦੇ ਮੈਂਬਰਾਂ ਸਣੇ 97 ਲੋਕ ਮਾਰੇ ਗਏ ਸਨ। 


author

Lalita Mam

Content Editor

Related News