ਪਾਕਿਸਤਾਨ ਨੇ ਅਫਗਾਨਿਸਤਾਨ ''ਚ ਵਿਗੜਦੇ ਹਾਲਾਤ ''ਤੇ ਜਤਾਈ ਚਿੰਤਾ

Saturday, Aug 14, 2021 - 01:25 AM (IST)

ਇਸਲਾਮਾਬਾਦ-ਪਾਕਿਸਤਾਨ ਨੇ ਅਫਗਾਨਿਸਤਾਨ 'ਚ ਵਿਗੜਦੀ ਸੁਰੱਖਿਆ ਸਥਿਤੀ 'ਤੇ ਸ਼ੁੱਕਰਵਾਰ ਨੂੰ ਡੂੰਘੀ ਚਿੰਤਾ ਜ਼ਾਹਰ ਕੀਤੀ ਜਿਥੇ ਤਾਲਿਬਾਨ ਦੇ ਲੜਾਕਿਆਂ ਨੇ ਦੇਸ਼ ਦੇ ਕਈ ਮਹੱਤਵਪੂਰਨ ਸ਼ਹਿਰਾਂ 'ਤੇ ਕਬਜ਼ਾ ਕਰ ਲਿਆ ਹੈ। ਵਿਦੇਸ਼ ਬੁਲਾਰੇ ਦੇ ਦਫਤਰ ਜ਼ਾਹਿਦ ਹਫੀਜ਼ ਚੌਧਰੀ ਨੇ ਹਫਤਾਵਾਰੀ ਪ੍ਰੈੱਸ ਕਾਨਫਰੰਸ ਸੰਮੇਲਨ 'ਚ ਕਿਹਾ ਕਿ ਅਫਗਾਨਿਸਤਾਨ ਤੋਂ ਬਾਅਦ ਪਾਕਿਸਤਾਨ ਨੂੰ ਖੇਤਰੀ ਅੱਤਵਾਦ ਦੇ ਕਾਰਨ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਜਿਸ 'ਚ 80,000 ਤੋਂ ਵਧੇਰੇ ਲੋਕਾਂ ਦਾ ਜਾਨੀ ਨੁਕਸਾਨ ਹੋਇਆ ਅਤੇ 2001 ਤੋਂ ਬਾਅਦ ਤੋਂ 150 ਅਰਬ ਡਾਲਰ ਦਾ ਆਰਥਿਕ ਨੁਕਸਾਨ ਹੋਇਆ।

ਇਹ ਵੀ ਪੜ੍ਹੋ : ਸ਼੍ਰੀਲੰਕਾ 'ਚ ਤੇਜ਼ੀ ਨਾਲ ਫੈਲ ਰਿਹਾ ਕੋਰੋਨਾ ਵਾਇਰਸ ਦਾ ਡੈਲਟਾ ਵੇਰੀਐਂਟ

ਚੌਧਰੀ ਨੇ ਕਿਹਾ ਕਿ ਅਫਗਾਨਿਸਤਾਨ 'ਚ ਤੇਜ਼ੀ ਨਾਲ ਵਿਗੜਦੀ ਸੁਰੱਖਿਆ ਸਥਿਤੀ ਅਤੇ ਅਫਗਾਨ ਸ਼ਾਂਤੀ ਪ੍ਰਕਿਰਿਆ 'ਚ ਪ੍ਰਗਤੀ ਨਾ ਹੋਣ 'ਤੇ ਪਾਕਿਸਤਾਨ ਕਾਫੀ ਚਿੰਤਤ ਹੈ। ਇਸ ਦਰਮਿਆਨ ਪਾਕਿਸਤਾਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਮੋਈਦ ਯੂਸੁਫ ਨੇ ਅਫਗਾਨ ਨੇਤਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਫਗਾਨਿਸਤਾਨ 'ਚ ਹਿੰਸਾ ਤੋਂ ਬਚਣ ਲਈ ਤਾਲਿਬਾਨ ਨਾਲ ਰਾਜਨੀਤਿਕ ਤੌਰ 'ਤੇ ਗੱਲਬਾਲ ਰਾਹੀਂ ਜਲਦ ਹੀ ਸਮਝੌਤਾ ਕਰਨ ਦੀ ਕੋਸ਼ਿਸ਼ ਕਰਨ।

ਇਹ ਵੀ ਪੜ੍ਹੋ :'ਬ੍ਰਿਟੇਨ 'ਚ ਪਹਿਲੀ ਲਹਿਰ ਦੌਰਾਨ ਹਰ 10 ਕੋਰੋਨਾ ਮਰੀਜ਼ਾਂ 'ਚੋਂ 1 ਹਸਪਤਾਲ 'ਚ ਹੋਇਆ ਇਨਫੈਕਟਿਡ'

ਯੂਸੁਫ ਨੇ ਕਿਹਾ ਕਿ ਗੁਆਂਢੀ ਅਫਗਾਨਿਸਤਾਨ 'ਚ ਇਕ ਤੋਂ ਬਾਅਦ ਇਕ ਸ਼ਹਿਰ 'ਤੇ ਤਾਲਿਬਾਨ ਦਾ ਕਬਜ਼ਾ ਹੋਣ ਦੇ ਕਾਰਨ ਇਸ ਪ੍ਰਕਿਰਿਆ 'ਚ ਤੇਜ਼ੀ ਲਿਆਉਣ ਦੀ ਲੋੜ ਹੈ। ਪਾਕਿਸਤਾਨ ਨੇ ਅਫਗਾਨਿਸਤਾਨ 'ਚ ਫਸੇ ਵਿਦੇਸ਼ੀ ਪੱਤਰਕਾਰਾਂ ਅਤੇ ਮੀਡੀਆ ਮੁਲਾਜ਼ਮਾਂ ਲਈ ਆਪਣੀ ਵੀਜ਼ਾ ਨੀਤੀ 'ਚ ਢਿੱਲ ਦੇਣ ਦਾ ਐਲਾਨ ਕੀਤਾ ਹੈ। ਇਕ ਬਿਆਨ 'ਚ ਗ੍ਰਹਿ ਮੰਤਰੀ ਸ਼ੇਖ ਰਾਸ਼ਿਦ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਨੇ ਅਫਗਾਨਿਸਤਾਨ ਦੇ ਘਟਨਾਕ੍ਰਮ ਦੇ ਮੱਦੇਨਜ਼ਰ ਉਥੇ ਫਸੇ ਪੱਤਰਕਾਰਾਂ ਅਤੇ ਮੀਡੀਆ ਮੁਲਾਜ਼ਮਾਂ ਲਈ ਵੀਜ਼ਾ ਨੀਤੀਆਂ ਨੂੰ ਆਸਾਨ ਬਣਾਉਣ ਦਾ ਫੈਸਲਾ ਕੀਤਾ ਹੈ। 

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Karan Kumar

Content Editor

Related News