ਪਾਕਿਸਤਾਨ ਨੇ ਕਾਬੁਲ ''ਚ ਬੰਦ ਕੀਤਾ ਵੀਜ਼ਾ ਕੇਂਦਰ, ਹੋਰ ਵਧਿਆ ਤਣਾਅ

Thursday, Nov 07, 2019 - 05:10 PM (IST)

ਪਾਕਿਸਤਾਨ ਨੇ ਕਾਬੁਲ ''ਚ ਬੰਦ ਕੀਤਾ ਵੀਜ਼ਾ ਕੇਂਦਰ, ਹੋਰ ਵਧਿਆ ਤਣਾਅ

ਕਾਬੁਲ— ਅਫਗਾਨਿਸਤਾਨ ਤੇ ਪਾਕਿਸਤਾਨ ਦੇ ਵਿਚਾਲੇ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ। ਦੂਤਘਰ ਬੰਦ ਕਰਨ ਦੇ ਮਾਮਲੇ 'ਤੇ ਦੋਵੇਂ ਦੇਸ਼ ਇਕ ਵਾਰ ਫਿਰ ਆਹਮਣੇ-ਸਾਹਮਣੇ ਆ ਗਏ ਹਨ। ਪਾਕਿਸਤਾਨ ਨੇ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਮੌਜੂਦ ਆਪਣੇ ਦੂਤਘਰ ਦੇ ਵੀਜ਼ਾ ਸੈਕਸ਼ਨ ਨੂੰ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਹੈ।

ਨਾਲ ਹੀ ਪਾਕਿਸਤਾਨ ਨੇ ਅਫਗਾਨ ਨਾਗਰਿਕਾਂ ਨੂੰ ਵੀਜ਼ਾ ਦਿੱਤੇ ਜਾਣ ਦੀ ਪ੍ਰਕਿਰਿਆ ਵੀ ਰੋਕ ਦਿੱਤੀ ਹੈ। ਪਾਕਿਸਤਾਨ ਨੇ ਇਸ ਦੇ ਲਈ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੱਤਾ ਹੈ। ਉਥੇ ਹੀ ਪਾਕਿਸਤਾਨ ਦੇ ਇਸ ਕਦਮ ਨਾਲ ਹਜ਼ਾਰਾਂ ਅਫਗਾਨੀ ਨਾਗਰਿਕ ਪ੍ਰਭਾਵਿਤ ਹੋਏ ਹਨ, ਜੋ ਇਲਾਜ ਤੋਂ ਲੈ ਕੇ ਵਪਾਰ ਤੇ ਆਪਣਿਆਂ ਨੂੰ ਮਿਲਣ ਲਈ ਪਾਕਿਸਤਾਨ ਜਾਂਦੇ ਹਨ।

ਗੁਆਂਢੀ ਦੇਸ਼ਾਂ ਵਿਚਾਲੇ ਵਧਿਆ ਤਣਾਅ
ਪਾਕਿਸਤਾਨ ਨੇ ਇਹ ਕਦਮ ਅਜਿਹੇ ਵੇਲੇ 'ਚ ਚੁੱਕਿਆ ਹੈ ਜਦੋਂ ਦੋਵਾਂ ਗੁਆਂਢੀ ਦੇਸ਼ਾਂ ਦੇ ਵਿਚਾਲੇ ਤਣਾਅ ਵਧਿਆ ਹੋਇਆ ਹੈ। ਨਾਲ ਹੀ ਕਾਬੁਲ 'ਚ ਅਫਗਾਨ ਅਧਿਕਾਰੀਆਂ ਵਲੋਂ ਪਾਕਿਸਤਾਨੀ ਡਿਪਲੋਮੈਟਾਂ ਦੇ ਕਥਿਤ ਸ਼ੋਸ਼ਣ ਦੀਆਂ ਦੋ ਘਟਨਾਵਾਂ ਸਾਹਮਣੇ ਆਈਆਂ ਹਨ। ਇਸ ਤੋਂ ਇਲਾਵਾ ਕੁਝ ਦਿਨ ਪਹਿਲਾਂ ਪਾਕਿ-ਅਫਗਾਨ ਸਰਹੱਦ 'ਤੇ ਦੋਵਾਂ ਦੇਸ਼ਾਂ ਦੇ ਸੁਰੱਖਿਆ ਬਲਾਂ ਦੇ ਵਿਚਾਲੇ ਗੋਲੀਬਾਰੀ ਵੀ ਹੋਈ ਸੀ, ਜਿਸ 'ਚ ਪੰਜ ਪਾਕਿਸਤਾਨੀ ਨਾਗਰਿਕ ਜ਼ਖਮੀ ਹੋਏ ਸਨ।


author

Baljit Singh

Content Editor

Related News