ਪਾਕਿ ’ਚ ਕਣਕ ਤੋਂ ਬਾਅਦ ਹੁਣ ਖੰਡ ਦੀ ਘਾਟ!
Friday, Apr 30, 2021 - 10:02 AM (IST)
ਗੁਰਦਾਸਪੁਰ/ਲਾਹੌਰ (ਜ. ਬ.)- ਪਾਕਿਸਤਾਨ ਕੋਰੋਨਾ ਨਾਲ ਨਜਿੱਠਣ ਲਈ ਬਾਰ-ਬਾਰ ਭਾਰਤ ਵੀ ਮਦਦ ਕਰਨ ਦੀ ਗੱਲ ਕਰ ਰਿਹਾ ਹੈ ਪਰ ਪਾਕਿਸਤਾਨ ਦੀ ਆਰਥਿਕ ਸਥਿਤੀ ਇਹ ਹੈ ਕਿ ਉਹ ਭਾਰਤ ਦੀ ਮਦਦ ਕਰਨਾ ਤਾਂ ਦੂਰ ਦੀ ਗੱਲ ਆਪਣੇ ਨਾਗਰਿਕਾਂ ਨੂੰ ਜ਼ਰੂਰਤ ਅਨੁਸਾਰ ਖੰਡ ਮੁਹੱਈਆਂ ਕਰਵਾਉਣ ’ਚ ਵੀ ਸਮਰਥ ਨਹੀਂ ਹੈ। ਜਦਕਿ ਇਹ ਮਹੀਨਾ ਰਮਜਾਨ ਦਾ ਚਲ ਰਿਹਾ ਹੈ ਅਤੇ ਲੋਕਾਂ ਨੂੰ ਖੰਡ ਦੀ ਜ਼ਰੂਰਤ ਹੁੰਦੀ ਹੈ।
ਇਹ ਵੀ ਪੜ੍ਹੋ : ਕੰਗਾਲੀ ਦੀ ਮਾਰ, ਪਾਕਿਸਤਾਨ ਕੋਲ ਬਚਿਆ ਸਿਰਫ਼ 3 ਹਫ਼ਤੇ ਦਾ ਆਟਾ
ਸਰਹੱਦ ਪਾਰ ਸੂਤਰਾਂ ਅਨੁਸਾਰ ਪਾਕਿਸਤਾਨ ਦੇ ਪੰਜਾਬ ’ਚ ਸਰਕਾਰ ਨੇ ਲੋਕਾਂ ਨੂੰ ਰਮਜਾਨ ਸਬੰਧੀ ਸਬਸਿਡੀ ’ਤੇ ਖੰਡ ਦੇਣ ਲਈ ਵਿਸ਼ੇਸ਼ ਬਾਜ਼ਾਰ ਸਥਾਪਿਤ ਕੀਤੇ ਹਨ ਪਰ ਲਾਹੌਰ ਹਾਈਕੋਰਟ ਨੇ ਇਕ ਆਦੇਸ਼ ਜਾਰੀ ਕਰ ਕੇ ਸਰਕਾਰ ਤੋਂ ਇਕ ਦਿਨ ’ਚ ਜਵਾਬ ਮੰਗਿਆ ਹੈ ਕਿ ਜਦ ਇਨ੍ਹਾਂ ਵਿਸ਼ੇਸ਼ ਦੁਕਾਨਾਂ ’ਤੇ ਕੋਰੋਨਾ ਵਾਇਰਸ ਕਾਰਨ ਬਹੁਤ ਹੀ ਘੱਟ ਮਾਤਰਾਂ ’ਚ ਸਬਸਿਡੀ ਖੰਡ ਲੈਣ ਲਈ ਲੰਮੀਆਂ ਲਾਈਨਾਂ ਲੱਗੀਆਂ ਹਨ ਤਾਂ ਇਹ ਵਿਸ਼ੇਸ ਬਾਜ਼ਾਰ ਖੋਲ੍ਹਣ ਦਾ ਕੀ ਲਾਭ ਹੈ।
ਇਹ ਵੀ ਪੜ੍ਹੋ : 'ਕੋਵੀਸ਼ੀਲਡ ਟੀਕਾ ਲਗਵਾਉਣ ਵਾਲੇ ਹਰੇਕ ਚਾਰ ਵਿਅਕਤੀਆਂ 'ਚੋਂ ਇਕ 'ਚ ਦਿਖ ਰਹੇ ਹਲਕੇ ਬੁਰੇ ਪ੍ਰਭਾਵ'
ਉਥੇ ਦੂਜੇ ਪਾਸੇ ਲਾਹੌਰ ਦੇ ਕਮਿਸ਼ਨਰ ਨੇ ਬਿਆਨ ਦਿੱਤਾ ਕਿ ਪਾਕਿਸਤਾਨ ਦੇ ਕੋਲ ਖੰਡ ਦਾ ਸਟਾਕ ਬਹੁਤ ਘੱਟ ਰਹਿ ਗਿਆ ਹੈ ਅਤੇ ਸਰਕਾਰ ਇਸ ਵਾਰ ਵਿਦੇਸ਼ਾਂ ਤੋਂ ਖੰਡ ਨਹੀਂ ਖਰੀਦ ਸਕੀ ਸੀ। ਪਾਕਿਸਤਾਨ ਕੋਲ ਦੋ ਹਫ਼ਤੇ ਦਾ ਖੰਡ ਦਾ ਸਟਾਕ ਹੈ। ਉਨ੍ਹਾਂ ਨੇ ਕਿਹਾ ਕਿ ਉਹ ਅਦਾਲਤ ’ਚ ਸ਼ੁੱਕਰਵਾਰ ਸਵੇਰੇ ਪੇਸ਼ ਹੋ ਕੇ ਸਾਡੀ ਸਥਿਤੀ ਸਪੱਸ਼ਟ ਕਰਨਗੇ। ਵਰਣਨਯੋਗ ਹੈ ਕਿ ਪਾਕਿਸਤਾਨ ਸਰਕਾਰ ਦੇ ਕੋਲ ਕਣਕ ਦਾ ਵੀ ਸਟਾਕ 3 ਮਹੀਨੇ ਲਈ ਰਹਿ ਗਿਆ ਹੈ।
ਇਹ ਵੀ ਪੜ੍ਹੋ : ਕੋਰੋਨਾ ਅੱਗੇ ਬੇਵੱਸ ਹੋਈ ਮੋਦੀ ਸਰਕਾਰ, ਬਦਲਣੀ ਪਈ 16 ਸਾਲ ਪੁਰਾਣੀ ਨੀਤੀ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।