ਪਾਕਿ: ਨਨਕਾਣਾ ਸਾਹਿਬ ''ਚ ਤਣਾਅ ਬਰਕਰਾਰ, ਸਿੱਖਾਂ ਨੂੰ ਨਹੀਂ ਮਿਲੀ ਨਗਰ ਕੀਰਤਨ ਦੀ ਆਗਿਆ

Saturday, Jan 04, 2020 - 03:50 PM (IST)

ਪਾਕਿ: ਨਨਕਾਣਾ ਸਾਹਿਬ ''ਚ ਤਣਾਅ ਬਰਕਰਾਰ, ਸਿੱਖਾਂ ਨੂੰ ਨਹੀਂ ਮਿਲੀ ਨਗਰ ਕੀਰਤਨ ਦੀ ਆਗਿਆ

ਲਾਹੌਰ- ਪਾਕਿਸਤਾਨ ਦੇ ਨਨਕਾਣਾ ਸਾਹਿਬ ਵਿਚ ਭੀੜ ਨੇ ਸਿੱਖਾਂ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ 'ਤੇ ਪੱਥਰਬਾਜ਼ੀ ਕਰ ਦਿੱਤੀ ਤੇ ਸਿੱਖਾਂ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਇਸੇ ਕਾਰਨ ਸਿੱਖਾਂ ਨੂੰ ਅੱਜ ਨਗਰ ਕੀਰਤਨ ਕੱਢਣ ਦੀ ਆਗਿਆ ਨਹੀਂ ਦਿੱਤੀ ਗਈ। ਪਾਕਿਸਤਾਨ ਦੀ ਮੀਡੀਆ ਰਿਪੋਰਟ ਮੁਤਾਬਕ ਖੇਤਰ ਵਿਚ ਅਜੇ ਵੀ ਤਣਾਅ ਬਰਕਰਾਰ ਹੈ, ਜਿਸ ਦੇ ਕਾਰਨ ਨਗਰ ਕੀਰਤਨ ਦੀ ਆਗਿਆ ਨਹੀਂ ਮਿਲੀ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਕਿਸਤਾਨ ਭੇਜੇਗੀ ਵਫਦ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਨੇ ਕਿਹਾ ਕਿ ਅਸੀਂ ਚਾਰ ਮੈਂਬਰੀ ਇਕ ਵਫਦ ਪਾਕਿਸਤਾਨ ਭੇਜ ਰਹੇ ਹਾਂ। ਉਹ ਪਾਕਿਸਤਾਨ ਸੂਬੇ ਦੇ ਗਵਰਨਰ ਨਾਲ ਮੁਲਾਕਾਤ ਕਰਕੇ ਹਾਲਾਤਾਂ ਦਾ ਜਾਇਜ਼ਾ ਲੈਣਗੇ।

ਕੀ ਹੈ ਮਾਮਲਾ?
ਨਨਕਾਣਾ ਸਾਹਿਬ ਗੁਰਦੁਆਰੇ ਦੇ ਗ੍ਰੰਥੀ ਦਾ ਦੋਸ਼ ਸੀ ਕਿ ਉਹਨਾਂ ਦੀ ਬੇਟੀ ਨੂੰ ਬੰਦੂਕ ਦੀ ਨੋਕ 'ਤੇ ਅਗਵਾ ਕੀਤਾ ਤੇ ਉਸ ਦਾ ਜ਼ਬਰੀ ਨਿਕਾਹ ਕਰਵਾਇਆ ਗਿਆ। ਉਥੇ ਹੀ ਇਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿਚ ਲੜਕੀ ਨੇ ਦਾਅਵਾ ਕੀਤਾ ਹੈ ਉਸ ਨੇ ਖੁਦ ਆਪਣੀ ਮਰਜ਼ੀ ਨਾਲ ਧਰਮ ਪਰਿਵਰਤਨ ਕੀਤਾ ਤੇ ਹਸਨ ਨਾਲ ਨਿਕਾਹ ਕੀਤਾ।
ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਤੋਂ ਹੀ ਸਿੱਖ ਭਾਈਚਾਰੇ ਦੇ ਲੋਕ ਗੁੱਸੇ ਵਿਚ ਹਨ। ਉਥੇ ਹੀ ਇਹ ਮਾਮਲਾ ਅਜਿਹੇ ਵੇਲੇ ਵਿਚ ਸਾਹਮਣੇ ਆਇਆ ਜਦੋਂ ਲਾਹੌਰ ਵਿਚ ਸ਼ਨੀਵਾਰ ਤੋਂ ਤਿੰਨ ਦਿਨ ਦਾ ਅੰਤਰਰਾਸ਼ਟਰੀ ਸਿੱਖ ਸੰਮੇਲਨ ਆਯੋਜਿਤ ਹੋ ਰਿਹਾ ਹੈ।


author

Baljit Singh

Content Editor

Related News