ਗਰਮੀ ਤੋਂ ਪ੍ਰੇਸ਼ਾਨ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਨਹਿਰ ''ਚ ਮਾਰੀ ਛਾਲ!

Sunday, Jul 02, 2023 - 09:59 PM (IST)

ਇੰਟਰਨੈਸ਼ਨਲ ਡੈਸਕ : ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਖਵਾਜਾ ਆਸਿਫ ਗਰਮੀ ਤੋਂ ਰਾਹਤ ਪਾਉਣ ਲਈ ਨਹਿਰ 'ਚ ਛਾਲ ਮਾਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਕਾਫੀ ਦੇਰ ਤੱਕ ਠੰਡੇ ਪਾਣੀ 'ਚ ਤੈਰਾਕੀ ਦਾ ਆਨੰਦ ਮਾਣਿਆ। 73 ਸਾਲ ਦੇ ਹੋਣ ਦੇ ਬਾਵਜੂਦ ਉਨ੍ਹਾਂ 'ਚ ਜਵਾਨੀ ਵਰਗਾ ਜੋਸ਼ ਦਿਖਾਈ ਦਿੱਤਾ।

ਇਹ ਵੀ ਪੜ੍ਹੋ : ਪਾਕਿਸਤਾਨ 'ਚ ਕਾਰ ਤੇ ਬੱਸ ਦੀ ਭਿਆਨਕ ਟੱਕਰ, 7 ਲੋਕਾਂ ਦੀ ਮੌਤ, 4 ਜ਼ਖ਼ਮੀ

ਖਵਾਜਾ ਆਸਿਫ ਪਾਕਿਸਤਾਨ ਦੇ ਅਜਿਹੇ ਮੰਤਰੀ ਹਨ, ਜੋ ਅਕਸਰ ਆਪਣੇ ਬਿਆਨਾਂ ਕਰਕੇ ਚਰਚਾ 'ਚ ਰਹਿੰਦੇ ਹਨ। ਆਸਿਫ ਨੇ ਕੁਝ ਮਹੀਨੇ ਪਹਿਲਾਂ ਪਾਕਿਸਤਾਨ ਨੂੰ 'ਪਹਿਲਾਂ ਹੀ ਡਿਫਾਲਟ ਰਾਸ਼ਟਰ' ਕਿਹਾ ਸੀ। ਬਾਅਦ ਵਿੱਚ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਉਨ੍ਹਾਂ ਨੂੰ ਫਿਟਕਾਰ ਲਗਾਈ ਸੀ।

PunjabKesari

ਇਹ ਵੀ ਪੜ੍ਹੋ : ਸੁਲਘ ਰਿਹਾ ਫਰਾਂਸ, 1300 ਤੋਂ ਵੱਧ ਗ੍ਰਿਫ਼ਤਾਰ, ਰਾਸ਼ਟਰਪਤੀ ਦਾ ਵਿਦੇਸ਼ ਦੌਰਾ ਰੱਦ

ਪਾਕਿਸਤਾਨੀ ਚੈਨਲ 'ਡੇਲੀ ਪਾਕਿਸਤਾਨ' ਦੀ ਰਿਪੋਰਟ ਮੁਤਾਬਕ ਖਵਾਜਾ ਆਸਿਫ ਹਾਲ ਹੀ 'ਚ ਆਪਣੇ ਗ੍ਰਹਿ ਸ਼ਹਿਰ ਸਿਆਲਕੋਟ ਪਹੁੰਚੇ ਸਨ। ਉੱਥੇ ਗਰਮੀ ਇੰਨੀ ਸੀ ਕਿ ਉਨ੍ਹਾਂ ਨੇ ਪੁਲ ਦੀ ਰੇਲਿੰਗ ਤੋਂ ਨਹਿਰ 'ਚ ਛਾਲ ਮਾਰ ਕੇ ਆਪਣੇ-ਆਪ ਨੂੰ ਠੰਡਾ ਕੀਤਾ। ਰਿਪੋਰਟ 'ਚ ਦੱਸਿਆ ਗਿਆ ਹੈ ਕਿ ਐਤਵਾਰ ਨੂੰ ਉਨ੍ਹਾਂ ਦਾ ਕਾਫਲਾ ਇਕ ਪਿੰਡ 'ਚੋਂ ਲੰਘ ਰਿਹਾ ਸੀ, ਇਸ ਦੌਰਾਨ ਆਸਿਫ ਨੇ ਡਰਾਈਵਰ ਨੂੰ ਗੱਡੀ ਰੋਕਣ ਲਈ ਕਿਹਾ। ਉਸ ਸਮੇਂ ਬਹੁਤ ਗਰਮੀ ਅਤੇ ਹੁੰਮਸ ਸੀ ਅਤੇ ਖਵਾਜ਼ਾ ਦੀ ਨਜ਼ਰ ਇਕ ਨਹਿਰ ਵਿੱਚ ਨਹਾ ਰਹੇ ਮੁੰਡਿਆਂ 'ਤੇ ਪਈ, ਜਿਸ ਤੋਂ ਬਾਅਦ ਖਵਾਜਾ ਨੇ ਵੀ ਸ਼ਾਰਟਸ ਅਤੇ ਟੀ-ਸ਼ਰਟ ਪਹਿਨ ਲਈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਪੰਜਾਬ ਅਤੇ ਦੇਸ਼-ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


Mukesh

Content Editor

Related News