ਪਾਕਿ ਫੌਜ ''ਚ ਕੋਰੋਨਾ ਦਾ ਖੌਫ, ਡਿਊਟੀ ''ਤੇ ਜਾਣ ਤੋਂ ਡਰ ਰਹੇ ਫੌਜੀ

03/15/2020 2:42:34 PM

ਇਸਲਾਮਾਬਾਦ- ਪਾਕਿਸਤਾਨੀ ਫੌਜ ਵਿਚ ਇਹਨੀਂ ਦਿਨੀਂ ਕੋਰੋਨਾਵਾਇਰਸ ਦੇ ਖੌਫ ਨਾਲ ਸਹਿਮੀ ਹੋਈ ਹੈ। ਪਾਕਿਸਤਾਨੀ ਫੌਜ ਵਿਚ ਵਾਇਰਸ ਦਾ ਇਸ ਤਰ੍ਹਾਂ ਡਰ ਫੈਲਿਆ ਹੋਇਆ ਹੈ ਕਿ ਕੁਝ ਫੌਜੀਆਂ ਨੇ ਡਿਊਟੀ 'ਤੇ ਜਾਣ ਤੋਂ ਮਨਾ ਕਰ ਦਿੱਤਾ ਹੈ। ਇਸ ਨਾਲ ਕੋਰੋਨਾਵਾਇਰਸ ਨੂੰ ਲੈ ਕੇ ਪਾਕਿਸਤਾਨ ਦੀਆਂ ਚਿੰਤਾਵਾਂ ਹੋਰ ਵਧ ਗਈਆਂ ਹਨ। 

ਪਾਕਿਸਤਾਨੀ ਸਿਹਤ ਮੰਤਰਾਲਾ ਨੇ ਟਵੀਟ ਕੀਤਾ ਕਿ ਰਾਵਲਪਿੰਡੀ ਦੇ ਜਨਰਲ ਹੈੱਡਕੁਆਰਟਰ ਵਿਚ ਜਾਂਚ ਦੌਰਾਨ ਅਧਿਕਾਰੀ ਕੋਰੋਨਾਵਾਇਰਸ ਨਾਲ ਇਨਫੈਕਟਡ ਪਾਏ ਗਏ ਹਨ। ਦੇਸ਼ ਵਿਚ ਕੋਰੋਨਾਵਾਇਰਸ ਦੇ 30 ਨਵੇਂ ਮਾਮਲੇ ਸਾਹਮਣੇ ਆਏ ਹਨ। ਹੁਣ ਤੱਕ ਇਥੇ ਤਕਰੀਬਨ 9 ਲੱਖ ਲੋਕਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਐਤਵਾਰ ਨੂੰ ਇਸਲਾਮਾਬਾਦ ਵਿਚ ਕੋਰੋਨਾਵਾਇਰਸ ਦਾ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਨੇ ਤਿੰਨ ਹਵਾਈ ਅੱਡਿਆਂ ਨੂੰ ਛੱਡ ਕੇ ਬਾਕੀ ਸਾਰੇ ਹਵਾਈ ਅੱਡਿਆਂ ਨੂੰ ਬੰਦ ਕਰ ਦਿੱਤਾ ਹੈ।

ਪਾਕਿਸਤਾਨੀ ਫੌਜ ਵਿਚ ਕੋਰੋਨਾਵਾਇਰਸ ਦਾ ਡਰ
ਪਾਕਿਸਤਾਨੀ ਆਰਮੀ ਵਿਚ ਕੋਰੋਨਾਵਾਇਰਸ ਦੀ ਦਹਿਸ਼ਤ ਹੈ। ਪਾਕਿਸਤਾਨੀ ਫੌਜ ਦੇ ਕੁਝ ਅਧਿਕਾਰੀ ਕੋਰੋਨਾਵਾਇਰਸ ਦੀ ਗ੍ਰਿਫਤ ਵਿਚ ਹਨ। ਵਾਇਰਸ ਦੇ ਡਰ ਕਾਰਨ ਫੌਜੀ ਡਿਊਟੀ 'ਤੇ ਜਾਣ ਤੋਂ ਕਤਰਾ ਰਹੇ ਹਨ। ਕੁਝ ਫੌਜੀਆਂ ਤੇ ਅਧਿਕਾਰੀਆਂ ਨੇ ਡਿਊਟੀ 'ਤੇ ਜਾਣ ਤੋਂ ਹੀ ਇਨਕਾਰ ਕਰ ਦਿੱਤਾ ਹੈ। ਦੱਸ ਦਈਏ ਪਾਕਿਸਤਾਨੀ ਆਰਮੀ ਵਿਚ ਘੱਟ ਤੋਂ ਘੱਟ 8 ਅਧਿਕਾਰੀ ਕੋਰੋਨਾਵਾਇਰਸ ਨਾਲ ਇਨਫੈਕਟਡ ਪਾਏ ਗਏ ਹਨ। ਇਸ ਵਿਚ ਤਿੰਨ ਲੈਫਟੀਨੈਂਟ ਕਰਨਲ, ਦੋ ਕਰਨਲ, ਦੋ ਬ੍ਰਿਗੇਡੀਅਰ ਤੇ ਇਕ ਮੇਜਰ ਜਨਰਲ ਰੈਂਕ ਦਾ ਅਧਿਕਾਰੀ ਸ਼ਾਮਲ ਹੈ। ਇਹ ਜਾਣਕਾਰੀ ਪਾਕਿਸਤਾਨ ਦੇ ਸਿਹਤ ਮੰਤਰਾਲਾ ਨੇ ਦਿੱਤੀ ਹੈ। ਇਸ ਵਿਚਾਲੇ ਪਾਕਿਸਤਾਨ ਦੇ ਸਿੰਧ ਸੂਬੇ ਵਿਚ ਕੋਰੋਨਾਵਾਇਰਸ ਦੇ ਕਹਿਰ ਦੇ ਚੱਲਦੇ ਸਕੂਲ ਬੰਦ ਕਰ ਦਿੱਤੇ ਗਏ ਹਨ। ਪਾਕਿਸਤਾਨ ਸੂਪਰ ਲੀਗ ਦੇ ਮੈਚ ਵੀ ਆਈਸੋਲੇਸ਼ਨ ਵਿਚ ਵੀ ਖੇਡੇ ਜਾਣਗੇ ਮਤਲਬ ਉਥੇ ਦਰਸ਼ਕ ਮੌਜੂਦ ਨਹੀਂ ਹੋਣਗੇ।


Baljit Singh

Content Editor

Related News