ਪਾਕਿ: ਗੱਡੀ ਰੋਕੇ ਜਾਣ ''ਤੇ ਕਰਨਲ ਦੀ ਪਤਨੀ ਦਾ ਚੜ੍ਹਿਆ ਪਾਰਾ, ਵੀਡੀਓ ਵਾਇਰਲ

05/21/2020 6:01:15 PM

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਇਕ ਕਰਨਲ ਦੀ ਪਤਨੀ ਦਾ ਵਿਵਹਾਰ ਫੌਜ ਲਈ ਸ਼ਰਮਿੰਦਗੀ ਦਾ ਕਾਰਨ ਬਣਿਆ ਹੋਇਆ ਹੈ। ਕਰਨਲ ਦੀ ਪਤਨੀ ਨੇ ਪੁਲਸਵਾਲਿਆਂ ਨੂੰ ਗੱਡੀ ਰੋਕਣ 'ਤੇ ਬੁਲਾ ਭਲਾ ਕਿਹਾ ਅਤੇ ਚੈਕ ਪੋਸਟ ਬੈਰੀਅਰ ਨੂੰ ਹਟਾ ਕੇ ਇਕ ਪਾਸੇ ਸੁੱਟ ਦਿੱਤਾ। ਇਸ ਘਟਨਾ ਸੰਬੰਧੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਖੁਦ ਨੂੰ ਪਾਕਿਸਤਾਨੀ ਫੌਜ ਦੇ ਕਰਨਲ ਦੀ ਪਤਨੀ ਦੱਸਣ ਵਾਲੀ ਮਹਿਲਾ ਨੂੰ ਜਦੋਂ ਹਜਾਰਾ ਮੋਟਰਵੇਅ 'ਤੇ ਪੁਲਸ ਨੇ ਜਾਂਚ ਦੇ ਲਈ ਰੋਕਿਆ ਤਾਂ ਉਹ ਭੜਕ ਪਈ। ਉਸ ਨੇ ਗੁੱਸੇ ਵਿਚ ਪੁਲਸ ਦੇ ਚੈਕ ਪੋਸਟ ਬੈਰੀਅਰ ਨੂੰ ਉਖਾੜ ਕੇ ਸੁੱਟ ਦਿੱਤਾ। ਇਸ ਪੂਰੇ ਘਟਨਾਕ੍ਰਮ ਦੇ ਬਾਅਦ ਸੋਸ਼ਲ ਮੀਡੀਆ 'ਤੇ ਪਾਕਿਸਤਾਨੀ ਫੌਜ ਦੀ ਕਾਫੀ ਆਲੋਚਨਾ ਕੀਤੀ ਜਾ ਰਹੀ ਹੈ।

PunjabKesari

ਪੁਲਸ ਵਾਲਿਆਂ ਦੇ ਨਾਲ ਬਦਤਮੀਜੀ ਦੇ ਬਾਅਦ ਪਾਕਿਸਤਾਨੀ ਕਰਨਲ ਦੀ ਪਤਨੀ ਆਪਣੀ ਕਾਰ ਲੈ ਕੇ ਨਿਕਲ ਗਈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਇਸ ਦੌਰਾਨ ਕਰਨਲ ਦੀ ਪਤਨੀ ਨੇ ਪੁਲਸ ਵਾਲਿਆਂ ਨੂੰ ਇਤਰਾਜ਼ਯੋਗ ਸ਼ਬਦ ਵੀ ਕਹੇ। ਦੱਸਿਆ ਜਾ ਰਿਹਾ ਹੈ ਕਿ ਬੁੱਧਵਾਰ ਸ਼ਾਮ 5 ਵਜੇ ਕਰਨਲ ਦੀ ਪਤਨੀ ਅਤੇ ਇਕ ਨੌਜਵਾਨ (ਸ਼ਾਇਦ ਬੇਟਾ) ਕਾਰ ਜ਼ਰੀਏ ਮੇਹਸੇਹਰਾ ਤੋਂ ਸ਼ਰਕਾਰੀ ਜਾ ਰਹੇ ਸਨ। ਇਸੇ ਦੌਰਾਨ ਪੁਲਸ ਵਾਲਿਆਂ ਨੇ ਕਿਸੇ ਕਾਰਨ ਗੱਡੀਆਂ ਦੀ ਆਵਾਜਾਈ ਰੋਕੀ ਹੋਈ ਸੀ।

 

ذلیل ھونے سے تو بہتر ھے،ھر دوسرے روز ایسے ھی کسی بڑے افسر کی اھلیہ کسی بھی دوسرے ادارے کے لوگوں کو گالیاں دیتی پائی جاتی ھیں. pic.twitter.com/CbKyn7R8ys

— صحرانورد (@Aadiiroy) May 20, 2020

ਆਪਣੀ ਕਾਰ ਰੋਕੇ ਜਾਣ ਕਾਰਨ ਕਰਨਲ ਦੀ ਪਤਨੀ ਇੰਨੀ ਜ਼ਿਆਦਾ ਗੁੱਸੇ ਵਿਚ ਆ ਗਈ ਕਿ ਉਸ ਨੇ ਪੁਲਸ ਵਾਲਿਆਂ ਨੂੰ ਇਤਰਾਜ਼ਯੋਗ ਸ਼ਬਦ ਕਹਿਣੇ ਸ਼ੁਰੂ ਕਰ ਦਿੱਤੇ। ਉਸ ਨੇ ਕਿਹਾ,''ਸੂਬੇਦਾਰ ਦੀ ਇੰਨੀ ਔਕਾਤ ਹੋ ਗਈ ਕਿ ਉਹ ਇਕ ਕਰਨਲ ਦੀ ਪਤਨੀ ਨੂੰ ਹੱਥ ਲਗਾਏ।'' ਇਸ ਵੀਡੀਓ ਦੇ ਵਾਇਰਲ ਹੋਣ ਦੇ ਬਾਅਦ ਪਾਕਿਸਤਾਨੀ ਫੌਜ ਮੁਖੀ ਨੇ ਕਾਰਵਾਈ ਕਰਦਿਆਂ ਕਰਨਲ ਦੇ ਵਿਰੁੱਧ ਅਨੁਸ਼ਾਸਨਤਮਕ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ। 

ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਚਾਹੁੰਦਾ ਹੈ ਭਾਰਤੀ ਵਿਦਿਆਰਥੀ ਪੜ੍ਹਨ ਲਈ ਆਉਣ : ਵੇਲਜ਼

ਪਾਕਿਸਤਾਨੀ ਕਰਨਲ ਦੀ ਪਤਨੀ ਦੀ ਇਹ ਕਰਤੂਤ ਪੂਰੀ ਦੁਨੀਆ ਵਿਚ ਟਾਪ ਟਰੈਂਡ ਕਰ ਰਹੀ ਹੈ। ਸੋਸ਼ਲ ਮੀਡੀਆ 'ਤੇ ਲੋਕਾਂ ਨੇ ਮਹਿਲਾ ਦੇ ਵਿਵਹਾਰ ਦੀ ਸਖਤ ਆਲੋਚਨਾ ਕੀਤੀ।ਸਮੀਨਾ ਈ ਨੇ ਕਿਹਾ,''ਕਨਰਲ ਦੀ ਪਤਨੀ ਦੀ ਵਿਵਹਾਰ ਬਹੁਤ ਅਭਿਮਾਨੀ ਸੀ। ਉਸ ਨੂੰ ਡਿਊਟੀ ਕਰ ਰਹੇ ਪੁਲਸਕਰਮੀਆਂ ਦੇ ਨਾਲ ਇਸ ਘਟੀਆ ਵਿਵਹਾਰ ਦੇ ਲਈ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।'' ਇਕ ਹੋਰ ਯੂਜ਼ਰ ਨੇ ਲਿਖਿਆ,''ਖੁਦ ਨੂੰ ਵੱਡਾ ਮੰਨਣ ਦੀ ਮਾਨਸਿਕਤਾ ਖਤਮ ਹੋਣੀ ਚਾਹੀਦੀ ਹੈ। ਇਕ ਫੌਜੀ ਨੂੰ ਫੌਜੀ ਵਾਂਗ ਵਿਵਹਾਰ ਕਰਨਾ ਚਾਹੀਦਾ ਹੈ ਨਾ ਕਿ ਖੁਦ ਨੂੰ ਖੁਦਾ ਸਮਝ ਲਵੇ।''
 


Vandana

Content Editor

Related News