ਇਸਲਾਮਾਬਾਦ ਮਿਊਜ਼ੀਅਮ 'ਚ ਲਗਾਈ ਗਈ ਬੁੱਧ ਦੀ ਦੁਰਲੱਭ ਮੂਰਤੀ

Sunday, Dec 01, 2019 - 02:54 PM (IST)

ਇਸਲਾਮਾਬਾਦ ਮਿਊਜ਼ੀਅਮ 'ਚ ਲਗਾਈ ਗਈ ਬੁੱਧ ਦੀ ਦੁਰਲੱਭ ਮੂਰਤੀ

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੇ ਮਿਊਜ਼ੀਅਮ ਵਿਚ ਭਗਵਾਨ ਬੁੱਧ ਦੀ ਇਕ ਦੁਰਲੱਭ ਮੂਰਤੀ ਲਗਾਈ ਗਈ ਹੈ। ਸਾਲਾਂ ਤੋਂ ਇਹ ਮੂਰਤੀ ਉਸ ਦੇ ਭੰਡਾਰ ਗ੍ਰਹਿ ਵਿਚ ਪਈ ਸੀ। 'ਡਾਨ' ਦੀ ਖਬਰ ਮੁਤਾਬਕ ਤੀਜੀ ਅਤੇ ਚੌਥੀ ਸਦੀ ਈਸਵੀ ਦੀ ਇਹ ਮੂਰਤੀ ਪਾਕਿਸਤਾਨ ਵਿਚ ਪਹਿਲੇ ਇਤਾਲਵੀ ਪੁਰਾਤੱਤਵ ਮਿਸ਼ਨ ਨੇ ਖੋਜੀ ਸੀ। ਇਹ 60 ਦੇ ਦਹਾਕੇ ਵਿਚ ਖੋਦਾਈ ਵਿਚ ਮਿਲੀ ਸੀ ਅਤੇ ਆਖਰੀ ਵਾਰ ਇਸ ਨੂੰ 1997 ਵਿਚ ਮਿਊਜ਼ੀਅਮ ਵਿਚ ਲਗਾਇਆ ਗਿਆ ਸੀ।

PunjabKesari

ਇਸਲਾਮਾਬਾਦ ਮਿਊਜ਼ੀਅਮ ਦੇ ਨਿਦੇਸ਼ਕ ਡਾਕਟਰ ਅਬਦੁੱਲ ਗਫੂਰ ਲੋਨ ਨੇ ਕਿਹਾ,''ਸਵਾਤ ਦੇ ਪੱਥਰ ਨਾਲ ਬਣੀ ਭਗਵਾਨ ਬੁੱਧ ਦੀ ਇਹ ਮੂਰਤੀ ਕਾਫੀ ਦੁਰਲੱਭ ਹੈ। ਸਵਾਤ ਘਾਟੀ ਮੁੱਖ ਰੂਪ ਨਾਲ ਪੱਥਰ ਦੀਆਂ ਮੂਰਤੀਆਂ ਲਈ ਮਸ਼ਹੂਰ ਹੈ।'' ਉਨ੍ਹਾਂ ਨੇ ਦੱਸਿਆ ਕਿ ਤਕਸ਼ਸ਼ਿਲਾ ਅਤੇ ਅਫਗਾਸਿਤਾਨ ਵਿਚ ਅਕਸਰ ਭਗਵਾਨ ਬੁੱਧ ਦੀਆਂ ਮੂਰਤੀਆਂ ਪਾਈਆਂ ਜਾਂਦੀਆਂ ਹਨ।


author

Vandana

Content Editor

Related News