ਕੋਰੋਨਾ ਦੇ ਖੌਫ ''ਚ ਹਿਮਾਲਿਆ ਦੀ ਗੋਦੀ ''ਚ ਕੀਤੇ ਬੱਚੇ ਦੇ ਡਾਂਸ ਨੇ ਲਿਆਂਦੀ ਮੁਸਕਾਨ (ਵੀਡੀਓ)

04/30/2020 7:09:18 PM

ਇਸਲਾਮਾਬਾਦ (ਬਿਊਰੋ): ਭਾਰਤ ਦਾ ਗੁਆਂਢੀ ਦੇਸ਼ ਪਾਕਿਸਤਾਨ ਵੀ ਕੋਰੋਨਾਵਾਇਰਸ ਮਹਾਮਾਰੀ ਨਾਲ ਜੂਝ ਰਿਹਾ ਹੈ। ਇਸ ਮਹਾਮਾਰੀ ਕਾਰਨ ਪਾਕਿਸਤਾਨ ਵਿਚ ਹੁਣ ਤੱਕ 343 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 15 ਹਜ਼ਾਰ ਤੋਂ ਵਧੇਰੇ ਲੋਕ ਇਨਫੈਕਟਿਡ ਹਨ। ਇਸ ਮਹਾਸੰਕਟ ਦੇ ਵਿਚ ਗਿਲਗਿਤ-ਬਾਲਟੀਸਤਾਨ ਦੇ ਬੱਚੇ ਦਾ ਵੀਡੀਓ ਖੌਫ ਅਤੇ ਦੁੱਖ ਵਿਚ ਜੀਅ ਰਹੇ ਲੋਕਾਂ ਦੇ ਦਿਲ ਨੂੰ ਕਾਫੀ ਰਾਹਤ ਦੇ ਰਿਹਾ ਹੈ। 'ਵਰਲਡ ਡਾਂਸ ਡੇਅ' 'ਤੇ ਸੰਯੁਕਤ ਰਾਸ਼ਟਰ ਦੀ ਸੰਸਥਾ ਯੂਨੀਸੇਫ ਨੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ।

ਯੂਨੀਸੇਫ ਨੇ ਦੱਸਿਆ ਕਿ ਇਸ ਬੱਚੇ ਦਾ ਨਾਮ ਮੁਹੰਮਦ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਬੱਚਾ ਪਾਕਿਸਤਾਨ ਦੇ ਕਬਜ਼ੇ ਵਾਲੇ ਇਲਾਕੇ ਗਿਲਗਿਤ-ਬਾਲਟੀਸਤਾਨ ਦਾ ਰਹਿਣ ਵਾਲਾ ਹੈ। ਇਹ ਵੀਡੀਓ ਹਿਮਾਲਿਆ ਦੀਆਂ ਖੂਬਸੂਰਤ ਘਾਟੀਆਂ ਦੇ ਵਿਚ ਸ਼ੂਟ ਕੀਤਾ ਗਿਆ ਹੈ। ਭਾਰੀ ਬਰਫ ਦੇ ਵਿਚ ਮੁਹੰਮਦ ਇਕ ਗਾਣੇ 'ਤੇ ਡਾਂਸ ਕਰ ਰਿਹਾ ਹੈ। ਪੂਰਾ ਵੀਡੀਓ ਇੰਨਾ ਖੂਬਸੂਰਤ ਲੱਗ ਰਿਹਾ ਹੈ ਕਿ ਸੋਸ਼ਲ ਮੀਡੀਆ 'ਤੇ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ।

 

ਇਸ ਵੀਡੀਓ ਨੂੰ ਹੁਣ ਤੱਕ ਕਰੀਬ ਪੌਣੇ 4 ਲੱਖ ਵਾਰ ਦੇਖਿਆ ਗਿਆ ਹੈ। ਇਹੀ ਨਹੀਂ 2900 ਲੋਕਾਂ ਨੇ ਇਸ ਵੀਡੀਓ ਨੂੰ ਟਵਿੱਟਰ 'ਤੇ ਰੀਟਵੀਟ ਕੀਤਾ ਹੈ ਅਤੇ ਕਰੀਬ 10 ਹਜ਼ਾਰ ਲੋਕਾਂ ਨੇ ਇਸ ਨੂੰ ਲਾਈਕ ਕੀਤਾ ਹੈ। 

ਪੜ੍ਹੋ ਇਹ ਅਹਿਮ ਖਬਰ- ਭਾਰਤੀ ਮੂਲ ਦੀ ਡਾਕਟਰ ਨੂੰ ਦੁਬਈ ਪੁਲਸ ਨੇ ਕੀਤਾ ਸੈਲਿਊਟ


Vandana

Content Editor

Related News