ਪਾਕਿਸਤਾਨ ਨੇ ਚੀਨ ਤੋਂ ਖਰੀਦੀ ਹਾਵਿਤਜ਼ਰ ਤੋਪ ਅਤੇ ਰਾਕੇਟ ਲਾਂਚਰ

Thursday, Jan 27, 2022 - 02:02 PM (IST)

ਪਾਕਿਸਤਾਨ ਨੇ ਚੀਨ ਤੋਂ ਖਰੀਦੀ ਹਾਵਿਤਜ਼ਰ ਤੋਪ ਅਤੇ ਰਾਕੇਟ ਲਾਂਚਰ

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਆਪਣੇ ਦੋਸਤ ਚੀਨ ਦੀ ਮਦਦ ਨਾਲ ਜਾਨਲੇਵਾ ਹਥਿਆਰ ਇਕੱਠੇ ਕਰ ਰਿਹਾ ਹੈ। ਭਾਰਤ ਦੀ ਕੇ-9 ਵਜਰਾ ਤੋਪ ਅਤੇ ਪਿਨਾਕਾ ਰਾਕੇਟ ਲਾਂਚਰ ਤੋਂ ਡਰੇ ਪਾਕਿਸਤਾਨ ਨੇ ਚੀਨ ਤੋਂ ਨਵੀਂ ਹਾਵਿਤਜ਼ਰ ਤੋਪ ਅਤੇ ਮਲਟੀ-ਬੈਰਲ ਰਾਕੇਟ ਲਾਂਚਰ ਖਰੀਦਿਆ ਹੈ। ਚੀਨ ਦੀ ਇਹ ਤੋਪ ਟੈਂਕ ਦੀ ਚੈਸੀ 'ਤੇ ਬਣਾਈ ਗਈ ਹੈ, ਜਿਸ ਨਾਲ ਇਹ ਤੇਜ਼ੀ ਨਾਲ ਹਮਲਾ ਕਰਨ ਵਿਚ ਸਮਰੱਥ ਹੈ। ਚੀਨ ਦੀ ਕੰਪਨੀ ਨੋਰਿੰਕੋ ਨੇ ਪਾਕਿਸਤਾਨ ਨੂੰ AR-1 300mm ਮਲਟੀ-ਬੈਰਲ ਰਾਕੇਟ ਲਾਂਚਰ ਦਿੱਤਾ ਹੈ ਤਾਂ ਕਿ ਬਾਜਵਾ ਦੀ ਫੌ਼ਜ ਭਾਰਤ ਦੇ ਪਿਨਾਕਾ ਰਾਕੇਟ ਲਾਂਚਰ ਦਾ ਜਵਾਬ ਦੇ ਸਕੇ।

ਪਾਕਿਸਤਾਨ ਨੂੰ ਇਨ੍ਹਾਂ ਹਥਿਆਰਾਂ ਦਾ ਪਹਿਲਾ ਬੈਚ ਵੀ ਮਿਲ ਗਿਆ ਹੈ। ਚੀਨ ਅਤੇ ਪਾਕਿਸਤਾਨ ਵਿਚਾਲੇ ਸਾਰਾ ਸੌਦਾ 51 ਕਰੋੜ ਡਾਲਰ ਦਾ ਹੈ। ਚੀਨ ਜਿੱਥੇ ਭਾਰਤ ਨੂੰ ਘੇਰਨ ਲਈ ਹਾਈਪਰਸੋਨਿਕ ਮਿਜ਼ਾਈਲਾਂ ਤੋਂ ਲੈ ਕੇ ਐਸ-400 ਤੱਕ ਤਾਇਨਾਤ ਕਰ ਰਿਹਾ ਹੈ, ਉੱਥੇ ਹੀ ਉਹ ਆਪਣੇ ਆਰਥਿਕ ਗੁਲਾਮ ਪਾਕਿਸਤਾਨ ਨੂੰ ਵੀ ਜਾਨਲੇਵਾ ਹਥਿਆਰਾਂ ਨਾਲ ਲੈਸ ਕਰਨ ਵਿੱਚ ਜੁਟਿਆ ਹੋਇਆ ਹੈ। ਚੀਨ ਦੀ ਕੋਸ਼ਿਸ਼ ਹੈ ਕਿ ਭਾਰਤ ਆਪਣੀ ਪੱਛਮੀ ਸਰਹੱਦ 'ਤੇ ਲਗਾਤਾਰ ਫਸਿਆ ਰਹੇ ਅਤੇ ਉਸ ਨੂੰ ਚੀਨ ਖ਼ਿਲਾਫ਼ ਆਪਣੀ ਰੱਖਿਆ ਸਮਰੱਥਾ ਨੂੰ ਮਜ਼ਬੂਤ ਕਰਨ ਦਾ ਮੌਕਾ ਨਾ ਮਿਲੇ।

ਪੜ੍ਹੋ ਇਹ ਅਹਿਮ ਖ਼ਬਰ- WUC ਪ੍ਰਧਾਨ ਡੋਲਕੁਨ ਨੇ ਉਇਗਰ ਕਤਲੇਆਮ 'ਤੇ ਖੋਲ੍ਹੀ ਚੀਨ ਦੀ ਪੋਲ, ਜਿਨਪਿੰਗ ਦੇ ਇਰਾਦੇ ਕੀਤੇ ਉਜਾਗਰ

1990 ਵਿਚ ਦੋਹਾਂ ਦੇਸ਼ਾਂ ਵਿਚਕਾਰ ਹੋਇਆ ਸਮਝੌਤਾ
ਚੀਨ ਨੇ 1990 ਦੇ ਦਹਾਕੇ ਵਿੱਚ ਪਾਕਿਸਤਾਨ ਨੂੰ ਪ੍ਰਮਾਣੂ ਸ਼ਕਤੀ ਬਣਨ ਵਿੱਚ ਵੀ ਮਦਦ ਕੀਤੀ ਸੀ। ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ ਚੀਨ ਅਤੇ ਪਾਕਿਸਤਾਨ ਵਿਚਾਲੇ ਸਾਲ 2019 'ਚ ਇਕ ਸਮਝੌਤਾ ਹੋਇਆ ਸੀ। ਇਸ ਤਹਿਤ ਚੀਨ ਉਸ ਨੂੰ 236 SH-15 155 mm ਹਾਵਿਤਜ਼ਰ ਕੈਨਨ ਅਤੇ AR-1 ਹੈਵੀ ਰਾਕੇਟ ਲਾਂਚਰ ਦੇਵੇਗਾ। ਇਸ ਤੋਂ ਇਲਾਵਾ ਚੀਨ ਪਾਕਿਸਤਾਨ ਨੂੰ ਲੰਬੀ ਦੂਰੀ ਦੇ ਸ਼ਾਟ ਦੀ ਤਕਨੀਕ ਵੀ ਦੇਵੇਗਾ ਤਾਂ ਜੋ ਉਸ ਨੂੰ ਪਾਕਿਸਤਾਨ ਬਣਾਇਆ ਜਾ ਸਕੇ। ਇਨ੍ਹਾਂ ਤੋਪਾਂ ਦੀ ਰੇਂਜ 53 ਕਿਲੋਮੀਟਰ ਤੱਕ ਹੈ।


ਚੀਨ ਦੀ ਇਸ ਹਰਕਤ ਤੋਂ ਸਾਫ਼ ਹੈ ਕਿ ਉਹ ਪਾਕਿਸਤਾਨ ਦੀ ਫ਼ੌਜ ਨੂੰ ਮਜ਼ਬੂਤ​ਕਰਨਾ ਚਾਹੁੰਦਾ ਹੈ ਤਾਂ ਜੋ ਭਾਰਤ ਪੱਛਮੀ ਸੈਕਟਰ ਵਿੱਚ ਫਸਿਆ ਰਹੇ। ਇਹ ਵੀ ਖ਼ਬਰਾਂ ਹਨ ਕਿ ਚੀਨ ਨੇ ਪਾਕਿਸਤਾਨ ਨੂੰ ਮੱਧਮ ਦੂਰੀ ਦੀ DF-17 ਹਾਈਪਰਸੋਨਿਕ ਮੋਬਾਈਲ ਮਿਜ਼ਾਈਲ ਸੌਂਪ ਦਿੱਤੀ ਹੈ। ਭਾਰਤ ਦੀ ਐਸ-400 ਵੀ ਇਸ ਮਿਜ਼ਾਈਲ ਦਾ ਪਤਾ ਨਹੀਂ ਲਗਾ ਸਕਦੀ। ਇਸ ਮਿਜ਼ਾਈਲ ਦੀ ਰੇਂਜ 1950 ਕਿਲੋਮੀਟਰ ਹੈ ਅਤੇ ਇਸ ਦੀ ਗਤੀ ਆਵਾਜ਼ ਦੀ ਗਤੀ ਤੋਂ 5 ਗੁਣਾ ਜ਼ਿਆਦਾ ਹੈ।


author

Vandana

Content Editor

Related News