ਪਾਕਿਸਤਾਨ ''ਚ ਫਲਸਤੀਨ ਦੇ ਸਮਰਥਨ ''ਚ ਰੈਲੀ ਦੌਰਾਨ ਧਮਾਕਾ, 6 ਦੀ ਮੌਤ ਤੇ ਕਈ ਜ਼ਖਮੀ
Friday, May 21, 2021 - 11:13 PM (IST)
ਇਸਲਾਮਾਬਾਦ-ਪਾਕਿਸਤਾਨ ਦੇ ਦੱਖਣੀ-ਪੱਛਮੀ ਬਲੂਚੀਸਤਾਨ ਸੂਬੇ 'ਚ ਸ਼ੁੱਕਰਵਾਰ ਨੂੰ ਫਲਸਤੀਨ ਦੇ ਸਮਰਥਨ 'ਚ ਇਕ ਰੈਲੀ ਦੌਰਾਨ ਬੰਬ ਧਮਾਕੇ 'ਚ ਘਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ ਅਤੇ 14 ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ।ਬਲੂਚੀਸਤਾਨ ਸੂਬੇ ਦੇ ਸਰਕਾਰੀ ਦੇ ਬੁਲਾਰੇ ਲਿਆਕਤ ਸ਼ਾਹਵਾਨੀ ਨੇ ਕਿਹਾ ਕਿ ਇਹ ਧਮਾਕਾ ਉਸ ਸਮੇਂ ਹੋਇਆ ਜਦ ਰੈਲੀ ਚਮਨ ਸ਼ਹਿਰ ਦੇ ਇਕ ਬਾਜ਼ਾਰ 'ਚੋਂ ਲੰਘ ਰਹੀ ਸੀ।
ਸ਼ਾਹਵਾਨੀ ਨੇ ਦੱਸਿਆ ਕਿ ਇਸ ਧਮਾਕੇ 'ਚ 6 ਲੋਕਾਂ ਦੀ ਮੌਤ ਹੋ ਗਈ ਜਦਕਿ 14 ਹੋਰ ਜ਼ਖਮੀ ਹੋ ਗਏ। ਜ਼ਖਮੀਆਂ 'ਚੋਂ 10 ਲੋਕਾਂ ਨੂੰ ਸਥਾਕਨ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ ਜਦਕਿ ਬਾਕੀ ਬਚੇ ਲੋਕਾਂ ਨੂੰ ਕਵੇਟਾ ਦੇ ਹਸਪਤਾਲਾਂ 'ਚ ਭੇਜਿਆ ਗਿਆ ਹੈ। ਇਹ ਰੈਲੀ ਫਲਸਤੀਨ ਦੇ ਲੋਕਾਂ ਪ੍ਰਤੀ ਇਕਜੁਕਟਾ ਪ੍ਰਗਟ ਕਰਨ ਲਈ ਕੱਢੀ ਜਾ ਰਹੀ ਸੀ। ਇਸ ਰੈਲੀ 'ਚ ਪੱਛਮੀ ਏਸ਼ੀਆ 'ਚ ਅਸਿਥਰਤਾ ਪੈਦਾ ਕਰਨ ਦੀ ਧਮਕੀ ਵੀ ਦਿੱਤੀ ਗਈ।
ਇਹ ਵੀ ਪੜ੍ਹੋ-‘ਭਵਿੱਖ ’ਚ ਕੋਰੋਨਾ ਆਮ ਸਰਦੀ-ਜ਼ੁਕਾਮ ਵਾਲਾ ਵਾਇਰਸ ਹੋ ਜਾਵੇਗਾ’
ਦਰਅਸਲ, ਇਜ਼ਰਾਈਲ ਅਤੇ ਫਲਸਤੀਨ ਦਰਮਿਆਨ ਪਿਛਲੇ 11 ਦਿਨਾਂ ਤੋਂ ਸੰਘਰਸ਼ ਚੱਲ ਰਿਹਾ ਹੈ ਜਿਸ 'ਚ ਹੁਣ ਤੱਕ 240 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਧਮਾਕੇ ਵਾਲੀ ਥਾਂ ਨੂੰ ਸੁਰੱਖਿਆ ਮੁਲਾਜ਼ਮਾਂ ਨੇ ਘੇਰ ਲਿਆ ਹੈ। ਇਸ ਰੈਲੀ ਦਾ ਆਯੋਜਨ ਇਸਲਾਮਿਕ ਰਾਜਨੀਤਿਕ ਸੰਗਠਨ ਜਮੀਅਤ ਉਲੇਮਾ-ਏ-ਇਸਲਾਮਾ-ਨਜ਼ਰਯਾਤੀ ਨੇ ਕੀਤਾ ਸੀ। ਰੈਲੀ 'ਚ ਪਾਰਟੀ ਦੇ ਸੀਨੀਅਰ ਨੇਤਾ ਅਬਦੁੱਲ ਕਾਦਿਰ ਲੁਨੀ ਅਤੇ ਕਾਰੀ ਮਹਰੂੱਲਾ ਵੀ ਮੌਜੂਦ ਸਨ ਅਤੇ ਇਹ ਦੋਵੇਂ ਨੇਤਾ ਸੁਰੱਖਿਅਤ ਹਨ।
ਇਹ ਵੀ ਪੜ੍ਹੋ-ਇਸ ਲੈਬ 'ਚੋਂ ਲੀਕ ਹੋਇਆ ਸੀ ਕੋਰੋਨਾ , ਫਿਰ ਪੂਰੀ ਦੁਨੀਆ 'ਚ ਫੈਲਿਆ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।