ਪਾਕਿ : ਪੁਲਸ ਸਟੇਸ਼ਨ ਨੇੜੇ ਧਮਾਕਾ, ਘੱਟੋ-ਘੱਟ 25 ਲੋਕ ਜ਼ਖਮੀ
Sunday, Dec 13, 2020 - 06:01 PM (IST)
ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੇ ਰਾਵਲਪਿੰਡੀ ਵਿਚ ਗੰਜ ਮੰਡੀ ਪੁਲਸ ਸਟੇਸ਼ਨ ਨੇੜੇ ਐਤਵਾਰ ਨੂੰ ਇਕ ਧਮਾਕਾ ਹੋਇਆ। ਇਸ ਧਮਾਕੇ ਵਿਚ ਕਰੀਬ 25 ਲੋਕ ਜ਼ਖਮੀ ਹੋ ਗਏ। ਇਹ ਜਾਣਕਾਰੀ ਪਾਕਿਸਤਾਨੀ ਮੀਡੀਆ ਨੇ ਦਿੱਤੀ। ਹੁਣ ਤੱਕ ਕਿਸੇ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
14 people have been injured in an explosion in Rawalpindi near the Ganj Mandi police station: Pakistani media
— ANI (@ANI) December 13, 2020
ਉੱਥੇ ਪਾਕਿਸਤਾਨ ਦੇ ਅਖ਼ਬਾਰ ਦੀ ਡਾਨ ਦੇ ਮੁਤਾਬਕ, ਐਤਵਾਰ ਨੂੰ ਰਾਵਲਪਿੰਡੀ ਵਿਚ ਗੰਜ ਮੰਡੀ ਪੁਲਸ ਸਟੇਸ਼ਨ ਨੇੜੇ ਹੋਏ ਹਮਲੇ ਵਿਚ ਘੱਟੋ-ਘੱਟ 25 ਲੋਕ ਜ਼ਖਮੀ ਹੋ ਗਏ। ਸ਼ੁਰੂਆਤੀ ਰਿਪੋਰਟਾਂ ਦੇ ਮੁਤਾਬਕ, ਇਹ ਗ੍ਰੇਨੇਡ ਹਮਲਾ ਸੀ ਪਰ ਸਿਟੀ ਪੁਲਸ ਅਧਿਕਾਰੀ (ਸੀ.ਪੀ.ਓ.) ਰਾਵਲਪਿੰਡੀ ਮੁਹੰਮਦ ਅਹਿਸਨ ਯੂਨਾਸ ਨੇ ਕਿਹਾ ਕਿ ਧਮਾਕੇ ਦੀ ਪ੍ਰਕਿਰਤੀ ਦਾ ਹਾਲੇ ਤੱਕ ਪਤਾ ਨਹੀਂ ਲਗਾਇਆ ਜਾ ਸਕਿਆ ਹੈ। ਸੀ.ਪੀ.ਓ. ਨੇ ਦੱਸਿਆ ਕਿ 10 ਦਿਨਾਂ ਵਿਚ ਇਕ ਪੁਲਸ ਸਟੇਸ਼ਨ ਦੇ ਨੇੜੇ ਇਹ ਦੂਜਾ ਹਮਲਾ ਸੀ। ਇਸ ਤੋਂ ਪਹਿਲਾਂ 4 ਦਸੰਬਰ ਨੂੰ ਪੀਰ ਵਧਈ ਪੁਲਸ ਸਟੇਸ਼ਨ ਨੇੜੇ ਇਕ ਧਮਾਕਾ ਕੀਤਾ ਗਿਆ ਸੀ। ਉਸ ਧਮਾਕੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 7ਹੋਰ ਜ਼ਖਮੀ ਹੋ ਗਏ ਸਨ।
ਪੜ੍ਹੋ ਇਹ ਅਹਿਮ ਖਬਰ- ਇਟਲੀ 'ਚ ਕੋਰੋਨਾਵਾਇਰਸ ਦੇ ਕਾਰਨ ਆਮ ਲੋਕ ਹੋ ਰਹੇ ਹਨ ਖੱਜਲ ਖੁਆਰ