ਪਾਕਿ : ਕਰਾਚੀ ''ਚ ਧਮਾਕਾ, 3 ਲੋਕਾਂ ਦੀ ਮੌਤ ਤੇ 15 ਜ਼ਖਮੀ (ਵੀਡੀਓ)

Wednesday, Oct 21, 2020 - 06:25 PM (IST)

ਪਾਕਿ : ਕਰਾਚੀ ''ਚ ਧਮਾਕਾ, 3 ਲੋਕਾਂ ਦੀ ਮੌਤ ਤੇ 15 ਜ਼ਖਮੀ (ਵੀਡੀਓ)

ਕਰਾਚੀ (ਭਾਸ਼ਾ): ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿਚ ਬੁੱਧਵਾਰ ਨੂੰ ਇਕ ਵੱਡਾ ਬੰਬ ਧਮਾਕਾ ਹੋਇਆ। ਪਾਕਿਸਤਾਨੀ ਮੀਡੀਆ ਦੇ ਮੁਤਾਬਕ, ਇਹ ਧਮਾਕਾ ਗੁਲਸ਼ਨ-ਏ-ਇਕਬਾਲ ਵਿਚ ਕਰਾਚੀ ਯੂਨੀਵਰਸਿਟੀ ਮਸਕਨ ਗੇਟ ਦੇ ਸਾਹਮਣੇ ਇਕ ਚਾਰ ਮੰਜ਼ਿਲਾ ਇਮਾਰਤ ਵਿਚ ਹੋਇਆ। ਇਸ ਧਮਾਕੇ ਵਿਚ 3 ਲੋਕਾਂ ਦੀ ਮੌਤ ਹੋ ਗਈ ਅਤੇ 15 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ।

ਅਧਿਕਾਰੀਆਂ ਨੇ ਕਿਹਾ ਕਿ ਸਾਰੇ ਜ਼ਖਮੀ ਲੋਕਾਂ ਅਤੇ ਮ੍ਰਿਤਕਾਂ ਨੰ ਪਟੇਲ ਹਸਪਤਾਲ ਲਿਜਾਇਆ ਗਿਆ ਹੈ। ਡਾਨ ਨੇ ਦੱਸਿਆ ਕਿ ਧਮਾਕੇ ਦੀ ਪ੍ਰਕਿਰਤੀ ਦਾ ਹਾਲੇ ਤੱਕ ਪਤਾ ਨਹੀਂ ਚੱਲ ਸਕਿਆ ਹੈ।

PunjabKesari

ਭਾਵੇਂਕਿ ਮੁਬੀਨਾ ਟਾਊਨ ਪੁਲਸ ਦੇ ਐੱਸ.ਐੱਚ.ਓ. ਨੇ ਕਿਹਾ ਕਿ ਇਹ ਇਕ ਸਿਲੰਡਰ ਧਮਾਕਾ ਲੱਗਦਾ ਹੈ।

 

 
 
 
 
 
 
 
 
 
 
 
 
 
 

At least three people have died and 15 others injured in an explosion in a building near Maskan Chowrangi in Karachi's Gulshan-i-Iqbal area, according to officials from the Edhi Foundation. All injured and deceased have been taken to Patel Hospital, the officials added. Footage shows the infrastructure of the building has been badly damaged. The blast is suspected to have taken place on the second floor of a building. Eyewitnesses reported that windows of nearby buildings as well as some vehicles were also damaged. Nature of the blast has not yet been ascertained. #DawnToday

A post shared by Dawn Today (@dawn.today) on Oct 20, 2020 at 10:46pm PDT

ਉਹਨਾਂ ਨੇ ਕਿਹਾ ਕਿ ਬੰਬ ਰੋਧੂ ਦਸਤਾ ਧਮਾਕੇ ਦੇ ਕਾਰਨਾਂ ਦੀ ਪੁਸ਼ਟੀ ਕਰਨ ਲਈ ਪਹੁੰਚ ਰਿਹਾ ਹੈ।

PunjabKesari

ਧਮਾਕਾ ਇਕ ਇਮਾਰਤ ਦੀ ਦੂਜੀ ਮੰਜ਼ਿਲ 'ਤੇ ਹੋਣ ਦਾ ਸ਼ੱਕ ਹੈ। ਚਸ਼ਮਦੀਦਾਂ ਨੇ ਦੱਸਿਆ ਕਿ ਆਲੇ-ਦੁਆਲੇ ਦੀਆਂ ਇਮਾਰਤਾਂ ਦੀਆਂ ਖਿੜਕੀਆਂ ਦੇ ਨਾਲ-ਨਾਲ ਕੁਝ ਗੱਡੀਆਂ ਵੀ ਨੁਕਸਾਨੀਆਂ ਗਈਆਂ। 

PunjabKesari


author

Vandana

Content Editor

Related News