ਪਾਕਿ : ਰਾਵਲਪਿੰਡੀ ਕਬਾੜੀ ਬਜ਼ਾਰ 'ਚ ਧਮਾਕਾ, 5 ਲੋਕ ਜ਼ਖਮੀ

Friday, Mar 13, 2020 - 09:01 AM (IST)

ਪਾਕਿ : ਰਾਵਲਪਿੰਡੀ ਕਬਾੜੀ ਬਜ਼ਾਰ 'ਚ ਧਮਾਕਾ, 5 ਲੋਕ ਜ਼ਖਮੀ

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੇ ਰਾਵਲਪਿੰਡੀ ਸ਼ਹਿਰ ਦੇ ਕਬਾੜੀ ਬਜ਼ਾਰ ਵਿਚ ਦੇਰ ਰਾਤ ਧਮਾਕਾ ਹੋਇਆ। ਇਸ ਧਮਾਕੇ ਵਿਚ 5 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਹਾਲੇ ਤੱਕ ਕਿਸੇ ਦੇ ਮਰਨ ਦੀ ਖਬਰ ਨਹੀਂ ਹੈ।

 

ਏ.ਐੱਨ.ਆਈ. ਦੀ ਖਬਰ ਮੁਤਾਬਕ ਕਬਾੜੀ ਬਜ਼ਾਰ ਵਿਚ ਮੋਟਰਸਾਈਕਲ ਵਿਚ ਕ੍ਰੈਕਰ ਬੰਬ ਵਿਚ ਧਮਾਕਾ ਕੀਤਾ ਗਿਆ ਸੀ।ਧਮਾਕੇ ਕਾਰਨ ਨੇੜੇ ਦੀਆਂ ਦੁਕਾਨਾਂ ਦੇ ਪਰਖੱਚੇ ਉੱਡ ਗਏ। ਉੱਥੇ 5 ਲੋਕ ਜ਼ਖਮੀ ਹੋ ਗਏ।ਇਸ ਧਮਾਕੇ ਨੂੰ ਲੈ ਕੇ ਹਾਲੇ ਜ਼ਿਆਦਾ ਜਾਣਕਾਰੀ ਨਹੀਂ ਮਿਲ ਪਾਈ ਹੈ। ਇਸ ਤੋਂ ਪਹਿਲਾਂ ਵੀ ਜਨਵਰੀ ਵਿਚ ਰਾਵਲਪਿੰਡੀ ਵਿਚ ਧਮਾਕਾ ਹੋਇਆ ਸੀ। ਰਾਵਲਪਿੰਡੀ ਜੇਲ ਨੇੜੇ ਹੋਏ ਜ਼ੋਰਦਾਰ ਧਮਾਕੇ ਵਿਚ ਇਕ ਨੌਜਵਾਨ ਦੀ ਮੌਤ ਹੋਈ ਸੀ ਜਦਕਿ 4 ਹੋਰ ਜ਼ਖਮੀ ਹੋ ਗਏ ਸਨ।

 ਪੜ੍ਹੋ ਇਹ ਅਹਿਮ ਖਬਰ- ਪਾਕਿ : ਪਤਨੀ ਨੂੰ ਲੈਕੇ ਦੋ ਪਤੀਆਂ 'ਚ ਹੋਇਆ ਅਜੀਬ ਸਮਝੌਤਾ


author

Vandana

Content Editor

Related News