ਪਾਕਿ ਸਰਕਾਰ ਦਾ ਅਹਿਮ ਫ਼ੈਸਲਾ, ਕਰਤਾਰਪੁਰ ਸਾਹਿਬ ਦੇ ਖੂਹ ਦਾ ਪਵਿੱਤਰ ਜਲ ਵੇਚਣ 'ਤੇ ਲਾਈ ਰੋਕ
Thursday, Apr 28, 2022 - 11:12 AM (IST)
ਇੰਟਰਨੈਸ਼ਨਲ ਡੈਸਕ (ਬਿਊਰੋ): ਪਾਕਿਸਤਾਨ ਦੇ ਨਾਰੋਵਾਲ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ 'ਪਵਿੱਤਰ ਜਲ' ਨੂੰ ਵੇਚਣ 'ਤੇ ਪਾਕਿਸਤਾਨ ਸਰਕਾਰ ਵੱਲੋਂ ਰੋਕ ਲਗਾ ਦਿੱਤੀ ਗਈ ਹੈ। ਇਹ ਫ਼ੈਸਲਾ ਸਿੱਖ ਸੰਗਤ ਦੇ ਇਤਰਾਜ਼ ਜਤਾਉਣ ਮਗਰੋਂ ਲਿਆ ਗਿਆ। ਕਰਤਾਰਪੁਰ ਪ੍ਰਾਜੈਕਟ ਮੈਨੇਜਮੈਂਟ ਯੂਨਿਟ ਦੇ ਕਾਰਜਕਾਰੀ ਅਧਿਕਾਰੀ ਅਤੇ ਏਕਿਊ ਟਰੱਸਟ ਪ੍ਰਾਪਰਟੀ ਬੋਰਡ ਦੇ ਐਡੀਸ਼ਨਲ ਸੈਕਟਰੀ ਰਾਣਾ ਸ਼ਾਹਿਦ ਸਲੀਮ ਨੇ ਜਾਰੀ ਆਦੇਸ਼ ਵਿਚ ਇਸ 'ਤੇ ਰੋਕ ਲਗਾ ਦਿੱਤੀ ਹੈ ਅਤੇ ਚੇਤਾਵਨੀ ਦਾ ਬੋਰਡ ਵੀ ਲਗਵਾ ਦਿੱਤਾ ਹੈ।
ਇੱਥੇ ਦੱਸ ਦੇਈਏ ਕਿ ਇਹ ਪਵਿੱਤਰ ਜਲ ਉਸ ਇਤਿਹਾਸਕ ਖੂਹ ਦਾ ਹੈ, ਜਿਸ ਦੇ ਜਲ ਨਾਲ ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਖੇਤਾਂ ਦੀ ਸਿੰਚਾਈ ਕੀਤੀ ਸੀ, ਹੁਣ ਇਸ ਖੂਹ ਦੇ ਜਲ ਨੂੰ ਵੇਚਣ ਦਾ ਮੁੱਦਾ ਭਖਦਾ ਜਾ ਰਿਹਾ ਹੈ। ਭਾਵੇਂ ਸਿੱਖ ਸੰਗਤਾਂ ਵੱਲੋਂ ਇਸ ਕਾਰਵਾਈ ਦਾ ਸਖ਼ਤ ਕੀਤੇ ਜਾਣ 'ਤੇ ਪਾਕਿਸਤਾਨ ਸਰਕਾਰ ਨੇ ਖੂਹ ਦੇ ਜਲ ਨੂੰ ਵੇਚਣ 'ਤੇ ਰੋਕ ਲਗਾ ਦਿੱਤੀ ਹੈ।
ਪੜ੍ਹੋ ਇਹ ਅਹਿਮ ਖ਼ਬਰ - ਸਿੰਗਾਪੁਰ : ਭਾਰਤੀ ਮੂਲ ਦੇ ਦੋ ਵਿਅਕਤੀਆਂ ਨੂੰ ਸੁਣਾਈ ਗਈ ਸਜ਼ਾ
ਇਮਰਾਨ ਸਰਕਾਰ ਨੇ ਲਗਵਾਇਆ ਸੀ ਫਿਲਟਰੇਸ਼ਨ ਪਲਾਂਟ
ਕਰਤਾਰਪੁਰ ਸਾਹਿਬ ਦੇ ਇਤਿਹਾਸਕ ਖੂਹ ਵਿੱਚੋਂ ਨਿਕਲਣ ਵਾਲੇ ਜਲ ਨੂੰ ਫਿਲਟਰ ਕਰਨ ਲਈ ਪਾਕਿਸਤਾਨ ਦੀ ਇਮਰਾਨ ਸਰਕਾਰ ਵੇਲੇ ਇਹ ਪਲਾਂਟ ਲਗਾਇਆ ਗਿਆ ਸੀ। ਪਲਾਂਟ ਦੇ ਉਦਘਾਟਨ ਤੋਂ ਬਾਅਦ ਇੱਕ ਹਫ਼ਤੇ ਤੱਕ ਪਾਣੀ ਵੇਚਿਆ ਗਿਆ। ਇਸ ਦੌਰਾਨ ਝਗੜਾ ਹੋ ਗਿਆ। ਖੂਹ ਦੇ ਜਲ ਨੂੰ ਬੋਤਲਾਂ ਅਤੇ ਪਲਾਸਟਿਕ ਦੇ ਡੱਬਿਆਂ ਵਿੱਚ ਬੰਦ ਕਰਕੇ ਸਿੱਖ ਸ਼ਰਧਾਲੂਆਂ ਨੂੰ ਵੇਚਿਆ ਗਿਆ ਹੈ।ਸਾਲ 2016 ਵਿਚ ਪਾਕਸਿਤਾਨ ਸਿੱਖ ਗੁਰਦੁਆਰਾ ਕਮੇਟੀ ਨੇ ਇਤਿਹਾਸਿਕ ਸਰੋਵਰਾਂ ਅਤੇ ਖੂਹਾਂ ਦਾ ਜਲ ਨਿਰਯਾਤ ਕਰਨ ਤੱਕ ਦਾ ਐਲਾਨ ਕੀਤਾ ਸੀ।
ਨੋਟ-ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।