ਪਾਕਿ ਐਸਟ੍ਰੋਨਾਟ ਨੇ ਭਾਰਤ ਨੂੰ ਦਿੱਤੀ ਵਧਾਈ, ਕਿਹਾ- ਇਸਰੋ ''ਤੇ ਪੂਰੀ ਦੁਨੀਆ ਨੂੰ ਮਾਣ

09/08/2019 3:34:28 PM

ਲਾਹੌਰ (ਏਜੰਸੀ)- ਚੰਦਰਯਾਨ-2 ਦੇ ਲੈਂਡਰ ਵਿਕਰਮ ਦੀ ਚੰਨ 'ਤੇ ਲੈਂਡਿੰਗ ਤੋਂ ਪਹਿਲਾਂ ਸੰਪਰਕ ਟੁਟ ਗਿਆ। ਭਾਰਤੀ ਪੁਲਾੜ ਖੋਜ ਸੈਂਟਰ (ਇਸਰੋ) ਦਾ ਚੰਦਰਯਾਨ-2 ਨਾਲ ਸੰਪਰਕ ਉਸ ਵੇਲੇ ਟੁੱਟਿਆ ਜਦੋਂ ਉਹ ਚੰਦਰਮਾ ਦੀ ਸਤ੍ਹਾ ਤੋਂ ਸਿਰਫ ਦੋ ਕਿਲੋਮੀਟਰ ਦੂਰ ਸੀ, ਹਾਲਾਂਕਿ ਚੰਦਰਯਾਨ-2 ਦਾ ਆਰਬੀਟਰ ਆਪਣੀ ਪੰਧ ਵਿਚ ਸੁਰੱਖਿਅਤ ਸਥਾਪਿਤ ਹੋ ਚੁੱਕਾ ਹੈ ਅਤੇ ਇਹ ਅਗਲੇ ਸਾਢੇ 7 ਸਾਲ ਤੱਕ ਕੰਮ ਕਰ ਸਕਦਾ ਹੈ। ਇਸ ਉਪਲਬਧੀ ਲਈ ਸਿਰਫ ਭਾਰਤ ਵਿਚ ਹੀ ਨਹੀਂ ਸਗੋਂ ਪੂਰੀ ਦੁਨੀਆ ਵਿਚ ਇਸਰੋ ਦੀ ਤਾਰੀਫ ਹੋ ਰਹੀ ਹੈ। ਇਥੋਂ ਤੱਕ ਕਿ ਪਾਕਿਸਤਾਨ ਦੀ ਪਹਿਲੀ ਐਸਟ੍ਰੋਨਾਟ ਨਮੀਰਾ ਸਲੀਮ ਨੇ ਵੀ ਇਸਰੋ ਦੀ ਇਸ ਇਤਿਹਾਸਕ ਕੋਸ਼ਿਸ਼ ਲਈ ਵਧਾਈ ਦਿੱਤੀ ਹੈ। ਨਮੀਰਾ ਸਲੀਮ ਨੇ ਕਿਹਾ ਕਿ ਮੈਂ ਚੰਦਰਯਾਨ-2 ਦੇ ਲੈਂਡਰ ਵਿਕਰਮ ਦੀ ਚੰਨ ਦੇ ਸਾਊਥ ਪੋਲ ਵਿਚ ਸਾਫਟ ਲੈਂਡਿੰਗ ਦੀ ਇਤਿਹਾਸਕ ਕੋਸ਼ਿਸ਼ ਲਈ ਇਸਰੋ ਅਤੇ ਭਾਰਤ ਨੂੰ ਵਧਾਈ ਦਿੰਦੀ ਹਾਂ।

ਪਾਕਿਸਤਾਨੀ ਐਸਟ੍ਰੋਨਾਟ ਨਮੀਰਾ ਸਲੀਮ ਨੇ ਕਿਹਾ ਕਿ ਚੰਦਰਯਾਨ-2 ਮਿਸ਼ਨ ਦੱਖਣੀ ਏਸ਼ੀਆ ਲਈ ਪੁਲਾੜ ਦੇ ਖੇਤਰ ਵਿਚ ਲੰਬੀ ਛਾਲ ਹੈ। ਇਹ ਸਿਰਫ ਦੱਖਣੀ ਏਸ਼ੀਆ ਲਈ ਹੀ ਨਹੀਂ, ਸਗੋਂ ਪੂਰੀ ਗਲੋਬਲ ਸਪੇਸ ਇੰਡਸਟਰੀ ਲਈ ਮਾਣ ਦਾ ਵਿਸ਼ਾ ਹੈ। ਨਮੀਰਾ ਸਲੀਮ ਪਾਕਿਸਤਾਨ ਦੀ ਪਹਿਲੀ ਐਸਟ੍ਰੋਨਾਟ ਹੈ, ਜੋ ਸਰ ਰਿਚਰਡ ਬ੍ਰੈਨਸਨ ਵਰਜਿਨ ਗੈਲੇਕਟਿਕ ਦੇ ਨਾਲ ਪੁਲਾੜ ਜਾਏਗੀ। ਸਰ ਰਿਚਰਡਸ ਬ੍ਰੈਨਸਨ ਵਰਜਿਨ ਗੈਲੇਕਟਿਕ ਦੁਨੀਆ ਦੀ ਪਹਿਲੀ ਕਮਰਸ਼ੀਅਲ ਸਪੇਸਲਾਈਨ ਹੈ। ਇਸ ਦੌਰਾਨ ਨਮੀਰਾ ਸਲੀਮ ਨੇ ਇਹ ਵੀ ਕਿਹਾ ਕਿ ਪੁਲਾੜ ਵਿਚ ਸਾਰੇ ਰਾਜਨੀਤਕ ਸੀਮਾਵਾਂ ਖਤਮ ਹੋ ਜਾਂਦੀਆਂ ਹਨ। ਨਮੀਰਾ ਸਲੀਮ ਨੇ ਕਿਹਾ ਕਿ ਦੱਖਣੀ ਏਸ਼ੀਆ ਵਿਚ ਪੁਲਾੜ ਦੇ ਖੇਤਰ ਵਿਚ ਇੰਨੀ ਵੱਡੀ ਉਪਲਬੱਧੀ ਮਾਣ ਵਾਲੀ ਗੱਲ ਹੈ। ਇਥੇ ਇਹ ਮਾਇਨੇ ਨਹੀਂ ਰੱਖਦਾ ਹੈ ਕਿ ਇਸ ਵਿਚ ਕਿਹੜਾ ਦੇਸ਼ ਅਗਵਾਈ ਕਰ ਰਿਹਾ ਹੈ। ਪੁਲਾੜ ਵਿਚ ਸਾਰੀਆਂ ਰਾਜਨੀਤਕ ਸੀਮਾਵਾਂ ਖਤਮ ਹੋ ਜਾਂਦੀਆਂ ਹਨ। ਜੋ ਸਾਨੂੰ ਧਰਤੀ ਵਿਚ ਵੰਡਦਾ ਹੈ। ਉਸ ਨੂੰ ਪਿੱਛੇ ਕਰਕੇ ਪੁਲਾੜ ਸਾਨੂੰ ਇਕਜੁੱਟ ਕਰਦਾ ਹੈ।

ਨਮੀਰਾ ਸਲੀਮ ਸਪੇਸ ਡਿਪਲੋਮੇਸੀ ਨੂੰ ਲੈ ਕੇ ਬਹੁਤ ਸਰਗਰਮ ਰਹਿੰਦੀ ਹੈ, ਉਹ ਧਰਤੀ 'ਤੇ ਸ਼ਾਂਤੀ ਲਈ ਪੁਲਾੜ ਵਿਚ ਨਵਾਂ ਮੋਰਚਾ ਬਣਾਉਣ ਦੀ ਵਕਾਲਤ ਕਰੀਦ ਹੈ। ਨਮੀਰਾ ਸਲੀਮ ਪਹਿਲੀ ਪਾਕਿਸਤਾਨੀ ਅਤੇ ਮੋਨਾਕੋ ਤੋਂ ਪਹਿਲੀ ਮਹਿਲਾ ਹੈ, ਜਿਨ੍ਹਾਂ ਨੇ ਨਾਰਥ ਪੋਲ ਅਤੇ ਸਾਊਥ ਪੋਲ ਪਹੁੰਚਣ ਦਾ ਕੀਰਤੀਮਾਨ ਰੱਚਿਆ ਹੈ। ਉਹ ਅਪ੍ਰੈਲ 2007 ਵਿਚ ਨਾਰਥ ਪੋਲ ਅਤੇ ਜਨਵਰੀ 2008 ਵਿਚ ਸਾਊਥ ਪੋਲ ਪਹੁੰਚੀ। ਉਥੇ ਹੀ ਮਿਸ਼ਨ ਚੰਦਰਯਾਨ-2 ਨੂੰ ਲੈ ਕੇ ਇਸਰੋ ਨੇ ਕਿਹਾ ਕਿ ਚੰਦਰਯਾਨ-2 ਨੇ ਆਪਣੇ ਮਿਸ਼ਨ ਦਾ 95 ਫੀਸਦੀ ਟੀਚਾ ਹਾਸਲ ਕਰ ਲਿਆ ਹੈ। ਚੰਦਰਯਾਨ-2 ਦੇ ਨਾਲ ਗਿਆ ਆਰਬੀਟਰ ਆਪਣੀ ਪੰਧ ਵਿਚ ਸਥਾਪਿਤ ਹੋ ਚੁੱਕਾ ਹੈ ਅਤੇ ਇਹ ਅਗਲੇ ਸਾਲ ਸਾਢੇ 7 ਸਾਲ ਤੱਕ ਕੰਮ ਕਰ ਸਕਦਾ ਹੈ। ਪਹਿਲਾਂ ਇਸ ਤੋਂ ਇਕ ਸਾਲ ਤੱਕ ਹੀ ਕੰਮ ਕਰਨ ਦੀ ਗੁੰਜਾਇਸ਼ ਸੀ।


Sunny Mehra

Content Editor

Related News