ਚੋਣ ਕਮਿਸ਼ਨ ਨੂੰ ਕੀਤਾ ਸੂਚਿਤ, ਚੋਣ ਡਿਊਟੀ ਲਈ ਮੁਹੱਈਆ ਨਹੀਂ ਹੋਵੇਗੀ ਪਾਕਿ ਫ਼ੌਜ
Thursday, Mar 16, 2023 - 12:26 PM (IST)
ਇਸਲਾਮਾਬਾਦ (ਭਾਸ਼ਾ)-ਪਾਕਿਸਤਾਨ ਦੇ ਰੱਖਿਆ ਮੰਤਰਾਲਾ ਨੇ ਚੋਣ ਕਮਿਸ਼ਨ ਨੂੰ ਸੂਚਿਤ ਕੀਤਾ ਹੈ ਕਿ ਦੇਸ਼ ਦੀ ਫੌਜ ਸਰਹੱਦਾਂ ਦੀ ਸੁਰੱਖਿਆ ਨੂੰ ਆਪਣੀ ਪਹਿਲੀ ਤਰਜੀਹ ਮੰਨਦੀ ਹੈ ਅਤੇ ਦੇਸ਼ ਵਿਚ ‘ਮੌਜੂਦਾ ਸਥਿਤੀ’ ਕਾਰਨ ਉਹ ਆਉਣ ਵਾਲੀਆਂ ਸੂਬਾਈ ਚੋਣਾਂ ਵਿਚ ਡਿਊਟੀ ਲਈ ਮੁਹੱਈਆ ਨਹੀਂ ਹੋਵੇਗੀ।
ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਪੰਜਾਬ ਸੂਬੇ ਦੇ ਚੋਟੀ ਦੇ ਅਧਿਕਾਰੀਆਂ ਅਤੇ ਸੰਘੀ ਰੱਖਿਆ ਮੰਤਰਾਲਾ ਦੇ ਸਕੱਤਰ ਅਤੇ ਐਡੀਸ਼ਨਲ ਸਕੱਤਰ ਨਾਲ ਮੀਟਿੰਗ ਕਰ ਕੇ ਚੋਣਾਂ ਵਿਚ ਸੁਰੱਖਿਆ ਦੇ ਵਿਸ਼ੇ ’ਤੇ ਚਰਚਾ ਕੀਤੀ।
ਪਾਕਿਸਤਾਨ ਦੇ ਪੰਜਾਬ ਸੂਬੇ ਵਿਚ 30 ਅਪ੍ਰੈਲ ਨੂੰ ਚੋਣਾਂ ਹੋਣੀਆਂ ਹਨ, ਉਥੇ ਖੈਬਰ-ਪਖਤੂਨਖਵਾ ਵਿਚ ਗਵਰਨਰ ਨੇ 28 ਮਈ ਨੂੰ ਸੂਬਾਈ ਚੋਣਾਂ ਕਰਵਾਉਣ ਦਾ ਮਤਾ ਰੱਖਿਆ ਹੈ। ਰੱਖਿਆ ਸਕੱਤਰ ਲੈਫਟੀਨੈਂਟ ਜਨਰਲ (ਸੇਵਾ ਮੁਕਤ) ਹਮੂਦ ਉੱਜਮਾਨ ਖਾਨ ਦੀ ਅਗਵਾਈ ਵਿਚ ਉਨ੍ਹਾਂ ਦੇ ਮੰਤਰਾਲਾ ਦੇ ਵਫ਼ਦ ਨੇ ਮੁੱਖ ਚੋਣ ਕਮਿਸ਼ਨਰ ਸਿਕੰਦਰ ਸੁਲਤਾਨ ਰਾਜਾ ਦੀ ਪ੍ਰਧਾਨਗੀ ਵਿਚ ਹੋਈ ਮੀਟਿੰਗ ਵਿਚ ਭਾਗ ਲਿਆ।
ਇਹ ਵੀ ਪੜ੍ਹੋ : NRI ਪੰਜਾਬੀਆਂ ਲਈ ਕੈਬਨਿਟ ਮੰਤਰੀ ਧਾਲੀਵਾਲ ਨੇ ਆਖ਼ੀ ਇਹ ਗੱਲ