ਪਾਕਿਸਤਾਨ ਅਤੇ ਚੀਨ CPEC ਨੂੰ ਅਫਗਾਨਿਸਤਾਨ ਤੱਕ ਵਧਾਉਣ ''ਤੇ ਹੋਏ ਸਹਿਮਤ
Tuesday, May 09, 2023 - 05:42 PM (IST)
ਇਸਲਾਮਾਬਾਦ (ਪੀ. ਟੀ. ਆਈ.)- ਪਾਕਿਸਤਾਨ, ਚੀਨ ਅਤੇ ਅਫਗਾਨਿਸਤਾਨ ਨੇ ਬੀਜਿੰਗ ਸਮਰਥਿਤ ਚੀਨ-ਪਾਕਿਸਤਾਨ ਆਰਥਿਕ ਗਲਿਆਰੇ (ਸੀ.ਪੀ.ਈ.ਸੀ.) ਦਾ ਅਫਗਾਨਿਸਤਾਨ ਤੱਕ ਵਿਸਤਾਰ ਕਰਕੇ ਨੇੜਲੇ ਆਰਥਿਕ ਸਬੰਧ ਬਣਾਉਣ ਲਈ ਸਹਿਮਤੀ ਪ੍ਰਗਟਾਈ ਹੈ ਤਾਂ ਜੋ ਖੇਤਰੀ ਸੰਪਰਕ ਦੇ ਧੁਰੇ ਵਜੋਂ ਦੇਸ਼ ਦੀ ਸੰਭਾਵਨਾ ਨੂੰ ਪੂਰੀ ਤਰ੍ਹਾਂ ਨਾਲ ਵਰਤਿਆ ਜਾ ਸਕੇ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ, ਉਨ੍ਹਾਂ ਦੇ ਚੀਨੀ ਹਮਰੁਤਬਾ ਚਿਨ ਕਾਂਗ ਅਤੇ ਅਫਗਾਨਿਸਤਾਨ ਦੇ ਤਾਲਿਬਾਨ ਦੁਆਰਾ ਨਿਯੁਕਤ ਕਾਰਜਕਾਰੀ ਵਿਦੇਸ਼ ਮੰਤਰੀ ਮੌਲਵੀ ਅਮੀਰ ਖਾਨ ਮੁਤਾਕੀ ਨੇ ਚੀਨ-ਅਫਗਾਨਿਸਤਾਨ-ਪਾਕਿਸਤਾਨ ਦੇ ਵਿਦੇਸ਼ ਮੰਤਰੀਆਂ ਦੀ ਪੰਜਵੀਂ ਵਾਰਤਾ ਕੀਤੀ।
ਪੜ੍ਹੋ ਇਹ ਅਹਿਮ ਖ਼ਬਰ-ਅਫਗਾਨਿਸਤਾਨ : ਮੋਰਟਾਰ ਖਾਨ 'ਚ ਧਮਾਕਾ, ਇਕੋ ਪਰਿਵਾਰ ਦੇ 3 ਮਾਸੂਮਾਂ ਦੀ ਮੌਤ
ਗੱਲਬਾਤ ਦੌਰਾਨ ਉਨ੍ਹਾਂ ਨੇ ਕਿਸੇ ਵੀ ਸਮੂਹ ਨੂੰ ਕਿਸੇ ਵੀ ਦੇਸ਼ ਖ਼ਿਲਾਫ਼ ਅੱਤਵਾਦੀ ਗਤੀਵਿਧੀਆਂ ਲਈ ਆਪਣੇ ਖੇਤਰ ਦੀ ਵਰਤੋਂ ਕਰਨ ਦੀ ਇਜਾਜ਼ਤ ਨਾ ਦੇਣ ਦੀ ਲੋੜ 'ਤੇ ਜ਼ੋਰ ਦਿੱਤਾ। ਇਸਲਾਮਾਬਾਦ 'ਚ 6 ਮਈ ਦੀ ਬੈਠਕ ਤੋਂ ਦੋ ਦਿਨ ਬਾਅਦ ਸੋਮਵਾਰ ਨੂੰ ਜਾਰੀ ਕੀਤੇ ਗਏ ਸਾਂਝੇ ਬਿਆਨ ਮੁਤਾਬਕ ਤਿੰਨਾਂ ਦੇਸ਼ਾਂ ਨੇ ਖੇਤਰੀ ਸੰਪਰਕ ਦੇ ਧੁਰੇ ਵਜੋਂ ਅਫਗਾਨਿਸਤਾਨ ਦੀ ਸਮਰੱਥਾ ਦਾ ਪੂਰੀ ਤਰ੍ਹਾਂ ਫਾਇਦਾ ਉਠਾਉਣ ਦੇ ਆਪਣੇ ਸੰਕਲਪ ਨੂੰ ਦੁਹਰਾਇਆ ਅਤੇ 'ਬੈਲਟ ਐਂਡ ਰੋਡ ਇਨੀਸ਼ੀਏਟਿਵ (ਬੀ.ਆਰ.ਆਈ.)' ਦੇ ਤਹਿਤ ਹੋਰ ਤਿਕੋਣੀ ਸਹਿਯੋਗ ਅਤੇ ਸਾਂਝੇ ਤੌਰ 'ਤੇ ਚੀਨ-ਪਾਕਿਸਤਾਨ ਆਰਥਿਕ ਗਲਿਆਰੇ ਨੂੰ ਅਫਗਾਨਿਸਤਾਨ ਤੱਕ ਵਧਾਉਣ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਇਆ। CPEC 60 ਬਿਲੀਅਨ ਡਾਲਰ ਦਾ ਪ੍ਰੋਜੈਕਟ ਹੈ, ਜਿਸਦਾ ਉਦੇਸ਼ ਬਲੋਚਿਸਤਾਨ ਵਿੱਚ ਪਾਕਿਸਤਾਨ ਦੇ ਗਵਾਦਰ ਬੰਦਰਗਾਹ ਨੂੰ ਚੀਨ ਦੇ ਸ਼ਿਨਜਿਆਂਗ ਸੂਬੇ ਨਾਲ ਜੋੜਨਾ ਹੈ। ਭਾਰਤ ਇਸ ਪ੍ਰਾਜੈਕਟ 'ਤੇ ਇਤਰਾਜ਼ ਜਤਾਉਂਦਾ ਰਿਹਾ ਹੈ ਕਿਉਂਕਿ ਇਹ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚੋਂ ਲੰਘਦਾ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।