ਸ਼ਿਕਾਇਤਾਂ ਮਿਲਣ ਮਗਰੋਂ ਪਾਕਿ ਨੇ ਏਅਰ ਹੋਸਟੈੱਸ ਲਈ ਜਾਰੀ ਕੀਤਾ ਨਵਾਂ ਫਰਮਾਨ
Friday, Sep 30, 2022 - 01:21 PM (IST)
ਇਸਲਾਮਾਬਾਦ (ਅਨਸ)- ਈਰਾਨ ਵਿਚ ਹਿਜਾਬ ਦੀ ਲੋੜ ਦੇ ਖ਼ਿਲਾਫ਼ ਚੱਲ ਰਹੇ ਅੰਦੋਲਨ ਵਿਚ ਔਰਤਾਂ ਵਲੋਂ ਵਿਰੋਧ ਦੇ ਰੂਪ ਵਿਚ ਸ਼ਰੇਆਮ ਆਪਣੇ ਵਾਲ ਕੱਟਣ ਦੀ ਮੁਹਿੰਮ ਦਰਮਿਆਨ ਪਾਕਿਸਤਾਨ ’ਚ ਏਅਰ ਹੋਸਟੈੱਸ ਨੂੰ ਲੈ ਕੇ ਹੈਰਾਨ ਕਰਨ ਵਾਲੀ ਖ਼ਬਰ ਆਈ ਹੈ। ਪਾਕਿਸਤਾਨ ਏਅਰਲਾਈਨਜ਼ ਨੇ ਏਅਰ ਹੋਸਟੈੱਸ ਨੂੰ ਠੀਕ-ਠਾਕ ਕੱਪੜੇ ਪਹਿਨਣ ਦੀ ਹਦਾਇਤ ਦਿੱਤੀ ਹੈ। ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਉਹ ਪਾਰਦਰਸ਼ੀ ਕੱਪੜੇ ਪਹਿਨਣ ਸਮੇਂ ਅੰਡਰ ਗਾਰਮੈਂਟਸ ਲਾਜ਼ਮੀ ਤੌਰ ’ਤੇ ਪਹਿਨਣ ਤਾਂ ਜੋ ਉਨ੍ਹਾਂ ਦੇ ਡਰੈੱਸ ਇਤਰਾਜ਼ਯੋਗ ਨਾ ਲੱਗਣ। ਉਨ੍ਹਾਂ ਨੂੰ ਹਮੇਸ਼ਾ ਉਚਿਤ ਡਰੈੱਸ ਪਹਿਨਣੇ ਚਾਹੀਦੇ ਹਨ।
ਇਹ ਵੀ ਪੜ੍ਹੋ: ਅਮਰੀਕਾ: ਟੈਕਸਾਸ ਦੇ ਰਿਹਾਇਸ਼ੀ ਇਲਾਕੇ 'ਚੋਂ ਮਿਲੀਆਂ 5 ਲੋਕਾਂ ਦੀਆਂ ਲਾਸ਼ਾਂ, ਫੈਲੀ ਸਨਸਨੀ
ਪਾਕਿਸਤਾਨ ਦੀ ਨੈਸ਼ਨਲ ਏਅਰਲਾਈਨਜ਼ ਦੇ ਡਾਇਰੈਕਟਰ ਜਨਰਲ ਆਮਿਰ ਬਸ਼ੀਰ ਨੇ ਏਅਰਲਾਈਨ ਦੀ ਏਅਰ ਹੋਸਟੈੱਸ ਦੀ ਡ੍ਰੈਸਿੰਗ ’ਤੇ ਇਤਰਾਜ਼ ਪ੍ਰਗਟਾਇਆ। ਇਸ ਤੋਂ ਬਾਅਦ ਏਅਰ ਹੋਸਟੈੱਸ ਦੇ ਡਰੈੱਸ ਕੋਡ ਸਬੰਧੀ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ। ਬਸ਼ੀਰ ਨੇ ਕਿਹਾ ਹੈ ਕਿ ਪਾਕਿ ਏਅਰ ਹੋਸਟੈੱਸ ਦੇ ਏਅਰਲਾਈਨਸ ਦੇ ਦਫ਼ਤਰ ਆਉਂਦੇ ਸਮੇਂ, ਹੋਟਲਾਂ ਵਿਚ ਰੁਕਣ ਮੌਕੇ ਅਤੇ ਦੂਸਰੇ ਸ਼ਹਿਰਾਂ ਦੀ ਯਾਤਰਾ ਦੌਰਾਨ ਅਣਉਚਿਤ ਕੱਪੜੇ ਪਹਿਨਣ ਬਾਰੇ ਸ਼ਿਕਾਇਤਾਂ ਮਿਲੀਆਂ ਹਨ।
ਇਹ ਵੀ ਪੜ੍ਹੋ: ਅਮਰੀਕਾ ਦੀਆਂ 4 ਭੈਣਾਂ ਨੂੰ ਰੱਬ ਨੇ ਬਖਸ਼ਿਆ ਲੰਮੀ ਉਮਰ ਦਾ ਤੋਹਫ਼ਾ, ਚਾਰਾਂ ਦੀ ਸੰਯੁਕਤ ਉਮਰ ਹੈ 389 ਸਾਲ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।