ਪਾਕਿਸਤਾਨ ਦੀ ਏਅਰ ਹੋਸਟਸ ਕੈਨੇਡਾ 'ਚ ਲਾਪਤਾ, ਭਾਲ ਜਾਰੀ

Tuesday, Feb 02, 2021 - 08:46 AM (IST)

ਇਸਲਾਮਾਬਾਦ- ਮਲੇਸ਼ੀਆ ਵਿਚ ਜਹਾਜ਼ ਜ਼ਬਤ ਹੋਣ ਦੇ ਬਾਅਦ ਦੁਨੀਆ ਭਰ ਵਿਚ ਕਿਰਕਿਰੀ ਕਰਾਉਣ ਵਾਲੀ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀ. ਆਈ. ਏ.) ਨੂੰ ਇਕ ਹੋਰ ਝਟਕਾ ਲੱਗਾ ਹੈ। ਪੀ. ਆਈ. ਏ. ਦੀ ਇਕ ਏਅਰ ਹੋਸਟਸ ਕੈਨੇਡਾ ਵਿਚ ਲਾਪਤਾ ਹੋ ਗਈ ਹੈ। 

ਸੂਤਰਾਂ ਦਾ ਹਵਾਲਾ ਦਿੰਦੇ ਹੋਏ ਡਾਨ ਨਿਊਜ਼ ਦੀ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸੋਮਵਾਰ ਨੂੰ ਟੋਰਾਂਟੋ ਵਿਚ ਪੀ. ਆਈ. ਏ. ਉਡਾਣ ਪੀ. ਕੇ.-797 ਦੇ ਉਤਰਨ ਦੇ ਬਾਅਦ ਏਅਰ ਹੋਸਟਸ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਸੀ। 

ਇਹ ਵੀ ਪੜ੍ਹੋ- ਮੈਰੀਡੀਅਨ ਨਿਵਾਸੀ ਨੇ ਛੇਵੀਂ ਵਾਰ ਜਿੱਤੀ ਲੱਖਾਂ ਡਾਲਰ ਦੀ ਲਾਟਰੀ
ਸੂਤਰਾਂ ਨੇ ਕਿਹਾ ਕਿ ਮਾਮਲਾ ਕੈਨੇਡਾ ਦੇ ਪੀ. ਆਈ. ਏ. ਦੇ ਸਟੇਸ਼ਨ ਪ੍ਰਬੰਧਕ ਦੀ ਜਾਣਕਾਰੀ ਵਿਚ ਲਿਆਂਦਾ ਗਿਆ ਹੈ। ਜਵਾਬ ਵਿਚ ਪੀ. ਆਈ. ਏ. ਪ੍ਰਬੰਧਕ ਨੇ ਇਸ ਘਟਨਾ ਦੀ ਵਿਭਾਗੀ ਜਾਂਚ ਸ਼ੁਰੂ ਕੀਤੀ ਹੈ ਅਤੇ ਕੈਨੇਡੀਅਨ ਇਮੀਗ੍ਰੇਸ਼ਨ ਨੂੰ ਕਥਿਤ ਏਅਰ ਹੋਸਟਸ ਦੇ ਲਾਪਤਾ ਹੋਣ ਦੀ ਜਾਣਕਾਰੀ ਦਿੱਤੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਏਅਰ ਹੋਸਟਸ ਕੈਨੇਡੀਅਨ ਨਾਗਰਿਕਤਾ ਪਾਉਣ ਲਈ ਲਾਪਤਾ ਹੋਈ ਹੋਵੇ।

 ►ਇਸ ਖ਼ਬਰ ਸਬੰਧੀ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਇ


Lalita Mam

Content Editor

Related News