ਅਮਰੀਕਾ ਨੂੰ ਮਨਾਉਣ ਲਈ ਐਫ-16 ਦੀ ਵਰਤੋਂ ''ਤੇ ਪਾਕਿ ਨੇ ਫਿਰ ਬੋਲਿਆ ਝੂਠ

03/25/2019 5:55:32 PM

ਇਸਲਾਮਾਬਾਦ (ਏਜੰਸੀ)- ਭਾਰਤੀ ਏਅਰ ਫੋਰਸ ਵਲੋਂ ਕਈ ਸਬੂਤ ਪੇਸ਼ ਕੀਤੇ ਜਾਣ ਦੇ ਬਾਵਜੂਦ ਪਾਕਿਸਤਾਨ ਲਗਾਤਾਰ ਝੂਠ ਬੋਲ ਰਿਹਾ ਹੈ। ਇਕ ਵਾਰ ਫਿਰ ਪਾਕਿਸਤਾਨੀ ਫੌਜ ਨੇ ਕਿਹਾ ਹੈ ਕਿ ਉਸ ਨੇ ਭਾਰਤ ਖਿਲਾਫ ਅਮਰੀਕੀ ਐਫ-16 ਲੜਾਕੂ ਜਹਾਜ਼ ਦੀ ਵਰਤੋਂ ਨਹੀਂ ਕੀਤੀ। ਪਾਕਿਸਤਾਨ ਦਾ ਕਹਿਣਾ ਹੈ ਕਿ ਭਾਰਤੀ ਏਅਰ ਫੋਰਸ ਨੇ ਉਸ ਦੇ ਐਫ.ਐਫ-17 ਥੰਡਰ ਲੜਾਕੂ ਜਹਾਜ਼ ਨੂੰ ਢੇਰ ਕੀਤਾ ਸੀ। ਇਹ ਜਹਾਜ਼ ਚੀਨ ਦੇ ਨਾਲ ਸਾਂਝੇ ਤੌਰ 'ਤੇ ਵਿਕਸਿਤ ਕੀਤਾ ਗਿਆ ਹੈ।

ਪਾਕਿਸਤਾਨ ਫੌਜ ਦੇ ਬੁਲਾਰੇ ਮੇਜਰ ਜਨਰਲ ਆਸਿਫ ਗਫੂਰ ਨੇ ਸੋਮਵਾਰ ਨੂੰ ਇਕ ਵਾਰ ਫਿਰ ਝੂਠ ਬੋਲਦੇ ਹੋਏ ਕਿਹਾ ਕਿ ਉਸ ਨੇ ਭਾਰਤ ਖਿਲਾਫ ਐਫ-16 ਦੀ ਵਰਤੋਂ ਨਹੀਂ ਕੀਤੀ। ਗਫੂਰ ਨੇ ਕਿਹਾ ਕਿ 26 ਫਰਵਰੀ ਨੂੰ ਭਾਰਤੀ ਜਹਾਜ਼ਾਂ ਨੇ ਪਾਕਿਸਤਾਨੀ ਹਵਾਈ ਪੱਟੀ ਨੂੰ ਤਬਾਹ ਕਰ ਦਿੱਤਾ ਸੀ। ਭਾਰਤੀ ਏਅਰ ਫੋਰਸ ਨੇ ਕਿਸੇ ਵੀ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਾਏ ਬਿਨਾਂ ਪਾਕਿਸਤਾਨੀ ਸਰਹੱਦ ਵਿਚ ਆਪਣੇ ਪੇਲੋਡ ਸੁੱਟੇ ਸਨ। ਇਸ ਤੋਂ ਬਾਅਦ ਪਾਕਿਸਤਾਨ ਨੇ ਐਫ.ਐਫ-17 ਜਹਾਜ਼ਾਂ ਨੂੰ ਇਸਤੇਮਾਲ ਕੀਤਾ ਸੀ। ਦੱਸ ਦਈਏ ਕਿ ਭਾਰਤ ਖਿਲਾਫ ਐਫ-16 ਦੇ ਇਸਤੇਮਾਲ ਨੂੰ ਅਮਰੀਕਾ ਨੇ ਬੜੀ ਗੰਭੀਰਤਾ ਨਾਲ ਲਿਆ ਸੀ। ਇਸ ਜਹਾਜ਼ ਦੇ ਇਸਤੇਮਾਲ ਨਾਲ ਪਾਕਿ ਦੀ ਬਹੁਤ ਕਿਰਕਿਰੀ ਹੋਈ ਸੀ। ਇਸ ਤੋਂ ਬਾਅਦ ਪਾਕਿਸਤਾਨ ਨੇ ਇਹ ਕੋਸ਼ਿਸ਼ ਕੀਤੀ ਕਿ ਉਸ ਨੇ ਭਾਰਤ ਦੇ ਖਿਲਾਫ ਅਮਰੀਕੀ ਐਫ-16 ਦੀ ਵਰਤੋਂ ਨਹੀਂ ਕੀਤੀ। ਭਾਰਤੀ ਏਅਰ ਫੋਰਸ ਨੇ ਐਫ-16 ਦੀ ਵਰਤੋਂ ਦੇ ਸਾਰੇ ਸਬੂਤ ਦੁਨੀਆ ਦੇ ਸਾਹਮਣੇ ਰੱਖ ਦਿੱਤੇ। ਪਰ ਇਕ ਵਾਰ ਫਿਰ ਪਾਕਿਸਤਾਨੀ ਫੌਜ ਨੇ ਇਸ ਨੂੰ ਨਕਾਰਿਆ ਹੈ।

ਦੱਸ ਦਈਏ ਕਿ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਭਾਰਤੀ ਏਅਰ ਫੋਰਸ ਨੇ ਪਾਕਿਸਤਾਨ ਦੇ ਬਾਲਾਕੋਟ ਵਿਚ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਕੈਂਪਾਂ 'ਤੇ ਹਮਲਾ ਕੀਤਾ ਅਤੇ ਉਨ੍ਹਾਂ ਦੇ ਕਈ ਕੈਂਪਾਂ ਨੂੰ ਢੇਰ ਕਰ ਦਿੱਤਾ। ਇਸ ਦੇ ਵਿਰੋਧ ਵਿਚ ਪਾਕਿਸਤਾਨ ਨੇ ਭਾਰਤ ਖਿਲਾਫ ਅਮਰੀਕਾ ਵਿਚ ਬਣੇ ਐਫ-16 ਲੜਾਕੂ ਜਹਾਜ਼ਾਂ ਨੂੰ ਢੇਰ ਕੀਤਾ ਸੀ। ਪਾਕਿਸਤਾਨ ਫੌਜੀ ਬੁਲਾਰੇ ਨੇ ਰੂਸੀ ਨਿਊਜ਼ ਏਜੰਸੀ ਨੂੰ ਦਿੱਤੇ ਆਪਣੇ ਇਕ ਇੰਟਰਵਿਊ ਵਿਚ ਕਿਹਾ ਕਿ ਪਾਕਿਸਤਾਨ ਸਿਰਫ ਭਾਰਤ ਨੂੰ ਇਹ ਅਹਿਸਾਸ ਦਿਵਾਉਣਾ ਚਾਹੁੰਦਾ ਹੈ ਕਿ ਕਿਸੇ ਹਮਲੇ ਦਾ ਜਵਾਬ ਦੇਣਾ ਚਾਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਕੋਲ ਆਪ੍ਰੇਸ਼ਨ ਦੀ ਫੁਟੇਜ ਹੈ।

ਪਾਕਿਸਤਾਨ ਰੇਡੀਓ ਨੇ ਇਸ ਇੰਟਰਵਿਊ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਜੰਗ ਨੂੰ ਰੋਕਣ ਲਈ ਪਾਕਿਸਤਾਨ ਕੋਲ ਪ੍ਰਮਾਣੂੰ ਹਥਿਆਰ ਭੰਡਾਰ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਕੋਲ ਇਹ ਸਮਰੱਥਾ ਹੈ ਕਿ ਉਹ ਖੇਤਰ ਵਿਚ ਰਸਮੀ ਜੰਗ ਦੀ ਸੰਭਾਵਨਾ ਨੂੰ ਖਤਮ ਕਰ ਦਿੰਦੀ ਹੈ। ਆਪਣੀ ਗੱਲ ਨੂੰ ਅੱਗੇ ਵਧਾਉਂਦੇ ਹੋਏ ਬੁਲਾਰੇ ਨੇ ਕਿਹਾ ਕਿ ਪਾਕਿਸਤਾਨ ਪ੍ਰਮਾਣੂੰ ਹਥਿਆਰਾਂ ਦੇ ਗੈਰ-ਪ੍ਰਸਾਰ ਦੀ ਦਿਸ਼ਾ ਵਿਚ ਕਦਮ ਚੁੱਕੇਗਾ, ਪਰ ਇਹ ਤਾਂ ਹੀ ਸੰਭਵ ਹੈ ਜਦੋਂ ਭਾਰਤ ਵੀ ਅਜਿਹਾ ਹੀ ਕਰੇ।

ਗਫੂਰ ਨੇ ਕਿਹਾ ਕਿ ਪਾਕਿਸਤਾਨ ਰੂਸ ਦੀਆਂ ਉਨ੍ਹਾਂ ਸਾਰੀਆਂ ਕੋਸ਼ਿਸ਼ਾਂ ਦਾ ਸਵਾਗਤ ਕਰਦਾ ਹੈ, ਜੋ ਇਸ ਖੇਤਰ ਵਿਚ ਸ਼ਾਂਤੀ ਅਤੇ ਸਥਿਰਤਾ ਲਿਆ ਸਕਦੇ ਹਨ। ਰੂਸ ਦੇ ਨਾਲ ਫੌਜੀ ਸਹਿਯੋਗ 'ਤੇ ਪਾਕਿਸਤਾਨੀ ਫੌਜ ਦੇ ਬੁਲਾਰੇ ਨੇ ਕਿਹਾ ਕਿ ਪਾਕਿਸਤਾਨ ਹਵਾਬਾਜ਼ੀ, ਹਵਾਈ ਰੱਖਿਆ ਪ੍ਰਣਾਲੀ ਅਤੇ ਟੈਂਕ ਨੂੰ ਫੁੰਡਣ ਵਾਲੀਆਂ ਮਿਜ਼ਾਈਲਾਂ ਦੇ ਖੇਤਰਾਂ ਵਿਚ ਮਾਸਕੋ ਦੇ ਰੱਖਿਆ ਉਦਯੋਗ ਸਹਿਯੋਗ 'ਤੇ ਵਾਰਤਾ ਕਰ ਰਿਹਾ ਹੈ। ਗਫੂਰ ਨੇ ਕਿਹਾ ਕਿ ਸ਼ੀਤ ਯੁੱਧ ਦਾ ਦੌਰ ਖਤਮ ਹੋ ਚੁੱਕਾ ਹੈ। ਹੁਣ ਪਾਕਿਸਤਾਨ ਦੀ ਅਮਰੀਕਾ ਦੇ ਨਾਲ ਰੂਸ ਅਤੇ ਚੀਨ ਨਾਲ ਵੀ ਮਿਤਰਤਾ ਵਾਲੇ ਸਬੰਧ ਹਨ।


Sunny Mehra

Content Editor

Related News