ਪਾਕਿ ਨੇ 2021 ''ਚ 7 ਕਰੋੜ ਲੋਕਾਂ ਨੂੰ ਟੀਕਾ ਲਾਉਣ ਦਾ ਟੀਚਾ ਕੀਤਾ ਹਾਸਲ : ਮੰਤਰੀ

Friday, Dec 31, 2021 - 09:40 PM (IST)

ਪਾਕਿ ਨੇ 2021 ''ਚ 7 ਕਰੋੜ ਲੋਕਾਂ ਨੂੰ ਟੀਕਾ ਲਾਉਣ ਦਾ ਟੀਚਾ ਕੀਤਾ ਹਾਸਲ : ਮੰਤਰੀ

ਇਸਲਾਮਾਬਾਦ-ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਉਸ ਨੇ ਇਸ ਸਾਲ ਦੇ ਆਖਿਰ ਤੱਕ ਸੱਤ ਕਰੋੜ ਲੋਕਾਂ ਨੂੰ ਟੀਕੇ ਦੀਆਂ ਦੋਵੇਂ ਖੁਰਾਕਾਂ ਦੇਣ ਦਾ ਟੀਚਾ ਹਾਸਲ ਕਰ ਲਿਆ ਹੈ। ਯੋਜਨਾ ਮੰਤਰੀ ਅਸਦ ਉਮਰ ਨੇ ਟਵੀਟ ਕੀਤਾ ਕਿ ਹੁਣ ਤੱਕ 46 ਫੀਸਦੀ ਯੋਗ ਲੋਕਾਂ ਨੂੰ ਟੀਕਾ ਲਾਇਆ ਜਾ ਚੁੱਕਿਆ ਹੈ। ਉਮਰ ਦੇਸ਼ 'ਚ ਮਹਾਮਾਰੀ ਨਾਲ ਨਜਿੱਠਣ ਵਾਲੀ ਪ੍ਰਮੁੱਖ ਰਾਸ਼ਟਰੀ ਸੰਸਥਾ 'ਨੈਸ਼ਨਲ ਕਮਾਂਡ ਐਂਡ ਆਪ੍ਰੇਸ਼ਨ ਸੈਂਟਰ' (ਐੱਨ.ਸੀ.ਓ.ਸੀ.) ਦੇ ਮੁਖੀ ਹਨ।

ਇਹ ਵੀ ਪੜ੍ਹੋ : ਆਸਟ੍ਰੇਲੀਆ ਨੇ ਆਤਿਸ਼ਬਾਜ਼ੀ ਤੇ ਜਸ਼ਨਾਂ ਨਾਲ ਕੀਤਾ ਨਵੇਂ ਸਾਲ ਦਾ ਸਵਾਗਤ

ਉਨ੍ਹਾਂ ਨੇ ਕਿਹਾ ਕਿ ਅੱਲ੍ਹਾ ਦੀ ਕਿਰਪਾ ਅਤੇ ਸੰਘੀ ਸੂਬਾਈ ਸਰਕਾਰ ਦੀਆਂ ਟੀਮਾਂ ਦੇ ਅਣਥੱਕ ਯਤਨਾਂ ਨਾਲ, ਅਸੀਂ 2021 ਦੇ ਆਖਿਰ ਤੱਕ 7 ਕਰੋੜ ਲੋਕਾਂ ਨੂੰ ਟੀਕੇ ਦੀਆਂ ਦੋਵੇਂ ਖੁਰਾਕਾਂ ਲਾਈਆਂ ਜਾ ਚੁੱਕੀਆਂ ਹਨ ਅਤੇ 63 ਫੀਸਦੀ ਨੇ ਘਟੋ-ਘੱਟ ਇਕ ਖੁਰਾਕ ਲਈ ਹੈ। ਉਮਰ ਨੇ ਕਿਹਾ ਕਿ ਇਸ ਵਿਆਪਕ ਪੱਧਰ 'ਤੇ ਟੀਕਾਕਰਨ ਮੁਹਿੰਮ ਨੂੰ ਸੰਭਵ ਬਣਾਉਣ ਲਈ ਸੰਘੀ ਸਰਕਾਰ ਨੇ ਲਗਭਗ 250 ਅਰਬ ਰੁਪਏ ਦੇ ਟੀਕੇ ਖਰੀਦੇ।

ਇਹ ਵੀ ਪੜ੍ਹੋ :ਕੋਵਿਡ ਕਾਰਨ ਬਣ ਸਕਦੀ ਹੈ ਅਜਿਹੀ ਐਂਟੀਬਾਡੀ ਜੋ ਸਰੀਰ ਦੇ ਅੰਗਾਂ 'ਤੇ ਹੀ ਕਰ ਸਕਦੀ ਹੈ ਹਮਲਾ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

 


author

Karan Kumar

Content Editor

Related News