ਪਾਕਿ : 60 ਹਿੰਦੂਆਂ ਨੂੰ ਜ਼ਬਰੀ ਕਬੂਲ ਕਰਵਾਇਆ ਗਿਆ 'ਇਸਲਾਮ', ਵੀਡੀਓ ਵਾਇਰਲ

Monday, Jul 12, 2021 - 11:48 AM (IST)

ਪਾਕਿ : 60 ਹਿੰਦੂਆਂ ਨੂੰ ਜ਼ਬਰੀ ਕਬੂਲ ਕਰਵਾਇਆ ਗਿਆ 'ਇਸਲਾਮ', ਵੀਡੀਓ ਵਾਇਰਲ

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਇਕ ਵਾਰ ਫਿਰ ਜ਼ਬਰੀ ਧਰਮ ਪਰਿਵਰਤਨ ਕਰਾਉਣ ਦਾ ਸਨਸਨੀਖੇਜ਼ ਮਾਮਲਾ ਸਾਹਮਣਾ ਆਇਆ ਹੈ। ਇੱਥੇ ਇਕ-ਦੋ ਨਹੀਂ ਸਗੋਂ ਪੂਰੇ 60 ਹਿੰਦੂਆਂ ਨੂੰ ਇਕੱਠੇ ਇਸਲਾਮ ਕਬੂਲ ਕਰਵਾਇਆ ਗਿਆ ਹੈ। ਧਰਮ ਪਰਿਵਰਤਨ ਕਰਵਾਉਂਦੇ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਇਹ ਵੀਡੀਓ ਪਾਕਿਸਤਾਨ ਦੇ ਸਿੰਧ ਸੂਬੇ ਦੇ ਮੀਰਪੁਰ ਅਤੇ ਮੀਠੀ ਇਲਾਕੇ ਦਾ ਹੈ, ਜੋ ਜ਼ਬਰੀ ਧਰਮ ਪਰਿਵਰਤਨ ਦਾ ਗੜ੍ਹ ਬਣ ਗਿਆ ਹੈ। 

 

ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਇਕ ਮੌਲਵੀ 60 ਹਿੰਦੂਆਂ ਨੂੰ ਕਲਮਾ (ਇਸਲਾਮ ਦੀ ਸਹੁੰ) ਦਿਵਾ ਰਿਹਾ ਹੈ ਅਤੇ ਉਹਨਾਂ ਦਾ ਧਰਮ ਪਰਿਵਰਤਨ ਕਰਵਾ ਰਿਹਾ ਹੈ। ਇਹ ਵੀਡੀਓ 7 ਜੁਲਾਈ, 2021 ਦਾ ਦੱਸਿਆ ਜਾ ਰਿਹਾ ਹੈ। ਪਾਕਿਸਤਾਨ ਦੇ ਸਿੰਧ ਸੂਬੇ ਦੇ ਮਤਲੀ ਨਗਰ ਕਮੇਟੀ ਦੇ ਪ੍ਰਧਾਨ ਅਬਦੁੱਲ ਰਊਫ ਨਿਜਾਮਨੀ ਨੇ ਆਪਣੇ ਫੇਸਬੁੱਕ ਪ੍ਰੋਫਾਈਲ 'ਤੇ ਇਹ ਵੀਡੀਓ ਜਾਰੀ ਕੀਤਾ ਹੈ।ਉਹਨਾਂ ਨੇ ਵੀਡੀਓ ਪੋਸਟ ਕਰਦਿਆਂ ਲਿਖਿਆ ਹੈ ਕਿ ਅਲਹਮਦੁਲਿਲਾਹ ਅੱਜ ਮੇਰੀ ਨਿਗਰਾਨੀ ਵਿਚ 60 ਲੋਕ ਮੁਸਲਮਾਨ ਬਣੇ ਹਨ ਇਹਨਾਂ ਲਈ ਦੁਆ ਕਰੋ।'' 

PunjabKesari

ਵੱਡੇ ਪੱਧਰ 'ਤੇ ਹੋਏ ਇਸ ਧਰਮ ਪਰਿਵਰਤਨ ਦੇ ਪਿੱਛੇ ਸਿੰਧ ਦੇ ਬਦਨਾਮ ਮੌਲਵੀ ਮੀਆਂ ਮਿੱਠੂ ਅਤੇ ਅਬਦੁੱਲ ਰਊਫ ਨਿਜਾਮਨੀ ਦਾ ਹੱਥ ਦੱਸਿਆ ਜਾ ਰਿਹਾ ਹੈ। ਮੀਆਂ ਮਿੱਠੂ ਪਾਕਿਸਤਾਨ ਵਿਚ ਗਰੀਬ ਹਿੰਦੂ ਕੁੜੀਆਂ ਨੂੰ ਅਗਵਾ ਕਰਨ ਅਤੇ ਜ਼ਬਰੀ ਧਰਮ ਪਰਿਵਰਤਨ ਲਈ ਬਦਨਾਮ ਹੈ। ਇਸ ਤੋਂ ਪਹਿਲਾਂ ਵੀ ਮੌਲਵੀ ਮੀਆਂ ਮਿੱਠੂ ਹੁਣ ਤੱਕ ਪਾਕਿਸਤਾਨ ਵਿਚ ਕਈ ਹਿੰਦੂਆਂ ਦਾ ਜ਼ਬਰੀ ਧਰਮ ਪਰਿਵਰਤਨ ਕਰਵਾ ਚੁੱਕਾ ਹੈ। ਇਸ ਨੂੰ ਲੈ ਕੇ ਪਾਕਿਸਤਾਨ ਦੇ ਹਿੰਦੂ ਕਾਫੀ ਦਹਿਸ਼ਤ ਵਿਚ ਹਨ।

PunjabKesari

ਕਰਾਚੀ ਦੇ ਡਾਕਟਰ ਰਾਜਕੁਮਾਰ ਬੰਜਾਰਾ, ਜੋ ਹਿੰਦੂਆਂ 'ਤੇ ਅੱਤਿਆਚਾਰ ਖ਼ਿਲਾਫ਼ ਆਵਾਜ਼ ਚੁੱਕਦੇ ਰਹੇ ਹਨ ਉਹਨਾਂ ਨੇ ਇਸ ਘਟਨਾ 'ਤੇ ਨਿਸ਼ਾਨਾ ਵਿੰਨ੍ਹਦਿਆਂ ਆਪਣੇ ਫੇਸਬੁੱਕ ਪੇਜ 'ਤੇ ਲਿਖਿਆ,''ਸਾਰਿਆਂ ਨੂੰ ਵਧਾਈ, ਚਿੰਤਾ ਨਾ ਕਰੋ ਪਾਕਿਸਤਾਨ ਬਹੁਤ ਜਲਦੀ 100 ਫੀਸਦੀ ਮੁਸਲਿਮ ਦੇਸ਼ ਬਣਨ ਜਾ ਰਿਹਾ ਹੈ। ਅੱਜ 60 ਹਿੰਦੂਆਂ ਦਾ ਧਰਮ ਪਰਿਵਰਤਨ ਹੋਇਆ।'' ਡਾਕਟਰ ਰਾਜਕੁਮਾਰ ਨੇ ਦੱਸਿਆ ਕਿ ਪਾਕਿਸਤਾਨ ਵਿਚ ਧਰਮ ਪਰਿਵਰਤਨ ਹੁਣ ਆਮ ਹੋ ਗਿਆ ਹੈ। ਧਰਮ ਪਰਿਵਰਤਨ ਕਰਵਾਉਣ ਵਾਲਿਆਂ 'ਤੇ ਕਿਸੇ ਵੀ ਤਰ੍ਹਾਂ ਦੀ ਕੋਈ ਸਖ਼ਤੀ ਨਹੀਂ ਹੁੰਦੀ। ਸਭ ਸ਼ਰੇਆਮ ਹੁੰਦਾ ਹੈ। ਉਹ ਦਿਨ ਦੂਰ ਨਹੀਂ ਜਦੋ ਇੱਥੇ ਇਕ ਵੀ ਹਿੰਦੂ ਨਹੀਂ ਬਚੇਗਾ। 

PunjabKesari

ਪੜ੍ਹੋ ਇਹ ਅਹਿਮ ਖਬਰ- ਪਾਕਿ 'ਚ ਲੋਕਾਂ ਨੇ ਮਲਾਲਾ ਯੂਸੁਫਜ਼ਈ ਬਾਰੇ ਸਕੂਲੀ ਕਿਤਾਬਾਂ 'ਚੋਂ ਹਟਾਉਣ ਦੀ ਕੀਤੀ ਮੰਗ

ਹਾਲੇ ਕੁਝ ਦਿਨ ਪਹਿਲਾਂ ਹੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਧਰਮ ਪਰਿਵਰਤਨ 'ਤੇ ਇਕ ਸੰਸਦੀ ਕਮੇਟੀ ਦਾ ਗਠਨ ਕੀਤਾ ਹੈ। ਜੋ ਕਿ ਜ਼ਬਰੀ ਧਰਮ ਪਰਿਵਰਤਨ ਨੂੰ ਕਿਵੇਂ ਰੋਕਣਾ ਹੈ 'ਤੇ ਕੰਮ ਕਰ ਰਹੀ ਹੈ। ਪਰ ਇਮਰਾਨ ਖਾਨ ਦੇ ਨਵੇਂ ਪਾਕਿਸਤਾਨ ਵਿਚ ਵੀ ਇਹ ਸਭ ਸ਼ਰੇਆਮ ਹੋ ਰਿਹਾ ਹੈ।


author

Vandana

Content Editor

Related News