ਪਾਕਿਸਤਾਨ 'ਚ ਛੇ ਸਾਲਾ ਹਿੰਦੂ ਬੱਚੀ ਦਾ ਜਿਨਸੀ ਸ਼ੋਸ਼ਣ, FIR ਦਰਜ

Tuesday, Apr 25, 2023 - 10:18 AM (IST)

ਪਾਕਿਸਤਾਨ 'ਚ ਛੇ ਸਾਲਾ ਹਿੰਦੂ ਬੱਚੀ ਦਾ ਜਿਨਸੀ ਸ਼ੋਸ਼ਣ, FIR ਦਰਜ

ਇੰਟਰਨੈਸ਼ਨਲ ਡੈਸਕ (ਏ.ਐੱਨ.ਆਈ.): ਪਾਕਿਸਤਾਨ ਵਿੱਚ ਹਿੰਦੂਆਂ ਸਮੇਤ ਘੱਟ ਗਿਣਤੀਆਂ ਭਾਈਚਾਰਾ ਸੁਰੱਖਿਅਤ ਨਹੀਂ ਹੈ। ਉਹਨਾਂ 'ਤੇ ਅੱਤਿਆਚਾਰ, ਜਬਰੀ ਧਰਮ ਪਰਿਵਰਤਨ ਅਤੇ ਹੱਤਿਆਵਾਂ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਹਾਲ ਹੀ ਵਿੱਚ ਸਿੰਧ ਦੇ ਪਿੰਡ ਸ਼ੇਖ ਭੀਰਕਿਓ ਅਤੇ ਟਾਂਡੋ ਅੱਲ੍ਹਾਯਾਰ ਜ਼ਿਲ੍ਹੇ ਵਿੱਚ ਹਿੰਦੂ ਘੱਟ ਗਿਣਤੀ ਨੂੰ ਨਿਸ਼ਾਨਾ ਬਣਾਉਣ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ। ਇੱਥੋਂ ਦੇ ਪਿੰਡ ਭਰਕੀਆ ਵਿੱਚ ਛੇ ਸਾਲਾ ਹਿੰਦੂ ਬੱਚੀ ਨੂੰ ਅਗਵਾ ਕਰਕੇ ਉਸ ਦਾ ਜਿਨਸੀ ਸ਼ੋਸ਼ਣ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ।

ਇਸ ਘਟਨਾ ਨੂੰ 23 ਸਾਲ ਦੀ ਉਮਰ ਦੇ ਦੋ ਮੁੰਡਿਆਂ ਨੇ ਅੰਜਾਮ ਦਿੱਤਾ। ਨੌਜਵਾਨਾਂ ਨੇ ਸਿੰਧ ਸੂਬੇ ਦੇ ਟਾਂਡੋ ਅਲਯਾਰ ਜ਼ਿਲ੍ਹੇ ਦੇ ਸ਼ੇਖ ਭਿਰਕਿਓ ਪਿੰਡ 'ਚ ਘਰ ਦੇ ਬਾਹਰ ਖੇਡ ਰਹੀ ਕੁੜੀ ਨੂੰ ਅਗਵਾ ਕਰ ਲਿਆ। ਬਾਅਦ ਵਿੱਚ ਘਰ ਤੋਂ ਕਰੀਬ ਛੇ ਕਿਲੋਮੀਟਰ ਦੂਰ ਹਿੰਦੂ ਕੁੜੀ ਦਾ ਉਪਨਾਮ ਰਿਤੂ (ਅਸਲ ਨਾਮ ਗੋਪਨੀਯਤਾ ਕਾਰਨਾਂ ਕਰਕੇ ਛੱਡਿਆ ਗਿਆ), ਬੇਹੋਸ਼ੀ ਦੀ ਹਾਲਤ ਵਿੱਚ ਪਈ ਮਿਲੀ। ਉਸ ਨੂੰ ਜ਼ਖਮੀ ਹਾਲਤ ਵਿਚ ਸਥਾਨਕ ਹਸਪਤਾਲ ਲਿਜਾਇਆ ਗਿਆ। ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਪਰਚਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਦੁੱਖਦਾਇਕ ਖ਼ਬਰ : UAE 'ਚ ਵੱਖ-ਵੱਖ ਹਾਦਸਿਆਂ 'ਚ ਦੋ ਭਾਰਤੀ ਪ੍ਰਵਾਸੀਆਂ ਦੀ ਮੌਤ

ਜ਼ਿਲ੍ਹੇ ਦੇ ਸ਼ੇਖ ਭਿਰਕਿਓ ਅਤੇ ਟਾਂਡੋ ਅਲਾਯਾਰ ਪਿੰਡਾਂ ਵਿਚ ਅਤਿ-ਕੱਟੜਪੰਥੀ ਮੁਸਲਮਾਨ ਆਬਾਦੀ ਹੈ। ਜਿਸ ਕਾਰਨ ਹਿੰਦੂ ਘੱਟਗਿਣਤੀ ਨੂੰ ਨਿਸ਼ਾਨਾ ਬਣਾ ਕੇ ਫਿਰਕੂ ਹਿੰਸਾ ਦੀਆਂ ਕਈ ਘਟਨਾਵਾਂ ਸਾਹਮਣੇ ਆਉਂਦੀਆਂ ਰਹੀਆਂ ਹਨ। ਫਰਵਰੀ ਵਿੱਚ ਮੁਸਲਮਾਨ ਠੱਗਾਂ ਨੇ ਨੀਲੋ ਕੋਲੀ ਨਾਮ ਦੇ ਇੱਕ ਹਿੰਦੂ ਦੇ ਘਰ 'ਤੇ ਲਾਠੀਆਂ ਅਤੇ ਬੰਦੂਕਾਂ ਨਾਲ ਹਮਲਾ ਕੀਤਾ ਸੀ। ਪਰਿਵਾਰ 'ਤੇ ਗੋਲੀਬਾਰੀ ਕੀਤੀ ਗਈ, ਜਿਸ ਵਿਚ ਨੀਲੋ ਕੋਲੀ ਦੀ ਬੇਟੀ ਸੁਧੀ ਜ਼ਖਮੀ ਹੋ ਗਈ। ਬਿਟਰ ਵਿੰਟਰ ਨੇ ਦੱਸਿਆ ਕਿ ਪੁਲਸ ਕੋਲ ਫਸਟ ਇਨਫਰਮੇਸ਼ਨ ਰਿਪੋਰਟ (ਐਫ.ਆਈ.ਆਰ.) ਦਰਜ ਕਰਵਾਈ ਗਈ ਸੀ, ਪਰ ਨੀਲੋ ਕੋਲੀ ਦੇ ਅਨੁਸਾਰ ਅਧਿਕਾਰੀ ਪੁਲਸ ਨੇ ਐਫਆਈਆਰ ਦਰਜ ਕਰਨ ਤੋਂ ਬਾਅਦ ਕੋਈ ਕਾਰਵਾਈ ਨਹੀਂ ਕੀਤੀ। ਅਕਤੂਬਰ 2022 ਨੂੰ ਸ਼ੇਖ ਭੀਰਕਿਓ ਦੀ 10 ਸਾਲਾ ਹਿੰਦੂ ਕੁੜੀ ਮੀਨਾ ਬਜਾਨੀ ਨੂੰ ਉਸ ਸਮੇਂ ਅਗਵਾ ਕਰ ਲਿਆ ਗਿਆ ਜਦੋਂ ਉਹ ਆਪਣੇ ਘਰ ਦੇ ਬਾਹਰ ਕੱਪੜੇ ਧੋ ਰਹੀ ਸੀ। ਉਸ 'ਤੇ ਇਸਲਾਮ ਕਬੂਲ ਕਰਨ ਅਤੇ ਮੁਸਲਮਾਨ ਨਾਲ ਵਿਆਹ ਕਰਨ ਲਈ ਦਬਾਅ ਪਾਇਆ ਗਿਆ।

ਨੋਟ-ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News