5 ਵਿਆਹ ਰਚਾਉਣ ਵਾਲੇ 103 ਸਾਲਾ ਬਜ਼ੁਰਗ ਨੇ ਕੋਰੋਨਾ ਨੂੰ ਦਿੱਤੀ ਮਾਤ, ਠੀਕ ਹੋ ਕੇ ਪਰਤੇ ਘਰ

Tuesday, Jul 28, 2020 - 05:14 PM (IST)

5 ਵਿਆਹ ਰਚਾਉਣ ਵਾਲੇ 103 ਸਾਲਾ ਬਜ਼ੁਰਗ ਨੇ ਕੋਰੋਨਾ ਨੂੰ ਦਿੱਤੀ ਮਾਤ, ਠੀਕ ਹੋ ਕੇ ਪਰਤੇ ਘਰ

ਇਸਲਾਮਾਬਾਦ: ਪਾਕਿਸਤਾਨ ਵਿਚ 5 ਵਿਆਹ ਕਰਾ ਚੁੱਕੇ ਇਕ 103 ਸਾਲਾ ਬਜ਼ੁਰਗ ਨੇ ਕੋਰੋਨਾ ਵਾਇਰਸ ਨੂੰ ਮਾਤ ਦੇ ਕੇ ਇੱਛਾਸ਼ਕਤੀ ਦੀ ਮਿਸਾਲ ਪੇਸ਼ ਕੀਤੀ ਹੈ। ਇਹ ਸ਼ਖ਼ਸ ਦੁਨੀਆ ਵਿਚ ਇਸ ਵਾਇਰਸ ਨਾਲ ਪੀੜਤ ਹੋਣ ਵਾਲੇ ਅਤੇ ਉਸ ਤੋਂ ਠੀਕ ਹੋਣ ਵਾਲੇ ਪਹਿਲੇ ਸਭ ਤੋਂ ਵੱਡੀ ਉਮਰ ਦੇ ਬਜ਼ੁਰਗ ਹਨ। ਉਨ੍ਹਾਂ ਦਾ ਇਲਾਜ ਕਰਣ ਵਾਲੇ ਡਾਕਟਰ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਬਰਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਦੀ ਮਾੜੀ ਸਿਹਤ ਵਿਵਸਥਾ ਦੌਰਾਨ ਅਜੀਜ ਅਬਦੁਲ ਅਲੀਮ ਨਾਮ ਦੇ ਬਜ਼ੁਰਗ ਦਾ ਠੀਕ ਹੋ ਕੇ ਘਰ ਪਰਤਣਾ ਆਪਣੇ ਆਪ ਵਿਚ ਇਕ ਵੱਡੀ ਗੱਲ ਹੈ।

PunjabKesari

ਇਹ ਵੀ ਪੜ੍ਹੋ : ਹਵਸ ਦੇ ਭੁੱਖਿਆਂ ਨੇ ਬਿੱਲੀ ਨੂੰ ਵੀ ਨਾ ਬਖ਼ਸ਼ਿਆ, ਇਕ ਹਫ਼ਤੇ ਤੱਕ ਕੀਤਾ ਗੈਂਗਰੇਪ

ਅ​​ਜੀਜ ਜੁਲਾਈ ਮਹੀਨੇ ਦੀ ਸ਼ੁਰੂਆਤ ਵਿਚ ਕੋਰੋਨਾ ਪਾਜ਼ੇਟਿਵ ਹੋਣ ਦੇ ਬਾਅਦ ਐਮਰਜੈਂਸੀ ਰਿਸਪਾਂਸ ਸੈਂਟਰ ਵਿਚ ਦਾਖ਼ਲ ਕਰਾਏ ਗਏ ਸਨ। ਉਹ ਪੂਰੀ ਤਰ੍ਹਾਂ ਨਾਲ ਠੀਕ ਹੋਣ ਦੇ ਬਾਅਦ ਪਿਛਲੇ ਹਫ਼ਤੇ ਘਰ ਵਾਪਸ ਪਰਤੇ। ਅਜੀਜ ਪਹਾੜੀ ਜ਼ਿਲ੍ਹੇ ਚਿਤਰਾਲ ​ਪਿੰਡ ਦੇ ਨਿਵਾਸੀ ਹਨ। ਉਨ੍ਹਾਂ ਦਾ ਪਿੰਡ ਚੀਨ ਅਤੇ ਅਫਗਾਨਿਸਤਾਨ ਦੀ ਸਰਹੱਦ ਨੇੜੇ ਪੈਂਦਾ ਹੈ। ਅਜੀਜ ਦੇ ਬੇਟੇ ਸੋਹੈਲ ਅਹਿਮਦ ਨੇ ਦੱਸਿਆ ਕਿ ਉਸ ਦੇ ਪਿਤਾ ਨੂੰ ਜਦੋਂ ਕੋਰੋਨਾ ਹੋਇਆ ਤਾਂ ਉਨ੍ਹਾਂ ਦੀ ਉਮਰ ਨੂੰ ਵੇਖਦੇ ਹੋਏ ਸਾਰੇ ਪਰਿਵਾਰਕ ਲੋਕ ਬਹੁਤ ਪਰੇਸ਼ਾਨ ਹੋ ਗਏ।

PunjabKesari

ਹਾਲਾਂਕਿ ਹੁਣ ਉਨ੍ਹਾਂ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਚਿੰਤਾ ਨਹੀਂ ਹੈ। ਅਹਿਮਦ ਨੇ ਕਿਹਾ ਕਿ ਮੇਰੇ ਪਿਤਾ ਦਾ ਮੰਨਣਾ ਹੈ ਕਿ ਉਨ੍ਹਾਂ ਨੇ ਜਿੰਦਗੀ ਵਿਚ ਬਹੁਤ ਵੱਡੀਆਂ-ਵੱਡੀਆਂ ਮੁਸੀਬਤਾਂ ਵੇਖੀਆਂ ਹਨ। ਇਸ ਲਈ ਉਨ੍ਹਾਂ ਨੂੰ ਕੋਰੋਨਾ ਵਾਇਰਸ ਡਰਾ ਨਹੀਂ ਸਕਿਆ। ਹਾਲਾਂਕਿ ਹਸਪਤਾਲ ਤੋਂ ਪਰਤਣ ਦੇ ਬਾਅਦ ਅਜੀਜ ਨੇ ਆਈਸੋਲੇਸ਼ਨ ਵਿਚ ਰਹਿਣ ਦੇ ਸੁਝਾਅ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ।

ਇਹ ਵੀ ਪੜ੍ਹੋ : ਸੋਨੇ-ਚਾਂਦੀ ਦੀਆਂ ਕੀਮਤਾਂ ਨੇ ਬਣਾਇਆ ਨਵਾਂ ਰਿਕਾਰਡ, ਜਾਣੋ ਕੀ ਭਾਅ ਵਿਕ ਰਿਹੈ ਸੋਨਾ


author

cherry

Content Editor

Related News