ਪਾਕਿ ''ਚ ਪਤਨੀ ਦੇ ਨੌਕਰੀ ਨਾ ਛੱਡਣ ''ਤੇ ਪਤੀ ਨੇ ਮਾਰੀ ਗੋਲੀ

Wednesday, Nov 27, 2019 - 09:52 AM (IST)

ਪਾਕਿ ''ਚ ਪਤਨੀ ਦੇ ਨੌਕਰੀ ਨਾ ਛੱਡਣ ''ਤੇ ਪਤੀ ਨੇ ਮਾਰੀ ਗੋਲੀ

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦਾ ਹੱਤਿਆ ਦਾ ਹੈਰਾਨ ਕਰ ਦੇਣ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ। ਇੱਥੇ 27 ਸਾਲਾ ਇਕ ਮਹਿਲਾ ਪੱਤਰਕਾਰ ਦੀ ਹੱਤਿਆ ਉਸ ਦੇ ਪਤੀ ਨੇ ਕਥਿਤ ਤੌਰ 'ਤੇ ਨੌਕਰੀ ਨਾ ਛੱਡਣ ਕਾਰਨ ਕਰ ਦਿੱਤੀ। ਪਤੀ ਖੁਦ ਵੀ ਪੱਤਰਕਾਰ ਹੈ। ਸ਼ੁਰੂਆਤੀ ਰਿਪੋਰਟ ਦੇ ਮੁਤਾਬਕ ਜੋੜੇ ਦਾ ਵਿਆਹ 7 ਮਹੀਨੇ ਪਹਿਲਾਂ ਹੋਇਆ ਸੀ ਪਰ ਥੋੜ੍ਹੇ ਸਮੇਂ ਬਾਅਦ ਹੀ ਦੋਹਾਂ ਦੇ ਸੰਬੰਧ ਖਰਾਬ ਹੋ ਗਏ। ਇਕ ਸੀਨੀਅਰ ਪੁਲਸ ਅਧਿਕਾਰੀ ਦੋਸਤ ਮੁਹੰਮਦ ਨੇ ਦੱਸਿਆ ਕਿ ਮਹਿਲਾ ਉਰੂਜ਼ ਇਕਬਾਲ ਉਰਦੂ ਅਖਬਾਰ ਵਿਚ ਕੰਮ ਕਰਦੀ ਸੀ ਅਤੇ ਸੋਮਵਾਰ ਨੂੰ ਜਦੋਂ ਉਹ ਕਿਲਾ ਗੁੱਜਰ ਸਿੰਘ ਸਥਿਤ ਆਪਣੇ ਦਫਤਰ ਵਿਚ ਦਾਖਲ ਹੋ ਰਹੀ ਸੀ ਉਦੋਂ ਉਸ ਦੇ ਪਤੀ ਦਿਲਾਵਰ ਅਲੀ ਨੇ ਉਸ ਦੇ ਸਿਰ ਵਿਚ ਗੋਲੀ ਮਾਰ ਦਿੱਤੀ। 

ਇਸ ਦੇ ਬਾਅਦ ਇਕਬਾਲ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਪੁਲਸ ਅਧਿਕਾਰੀ ਮੁਹੰਮਦ ਨੇ ਦੱਸਿਆ ਕਿ ਉਨ੍ਹਾਂ ਨੇ ਪੀੜਤਾ ਦੇ ਭਰਾ ਯਾਸਿਰ ਇਕਬਾਲ ਦੀ ਸ਼ਿਕਾਇਤ 'ਤੇ ਪਤੀ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਅਲੀ ਦੂਜੇ ਉਰਦੂ ਅਖਬਾਰ ਵਿਚ ਕੰਮ ਕਰਦਾ ਹੈ। ਸ਼ੁਰੂ ਵਿਚ ਪੀੜਤਾ ਦੇ ਭਰਾ ਨੇ ਕਿਹਾ ਹੈ ਕਿ ਉਸ ਦੀ ਭੈਣ ਦਾ ਪ੍ਰੇਮ ਵਿਆਹ ਹੋਇਆ ਸੀ ਪਰ ਵਿਆਹ ਦੇ ਬਾਅਦ ਜਲਦੀ ਹੀ ਕਈ ਗੱਲਾਂ ਨੂੰ ਲੈ ਕੇ ਪਰਿਵਾਰਕ ਝਗੜੇ ਸ਼ੁਰੂ ਹੋ ਗਏ। ਇਹ ਝਗੜੇ ਅਕਸਰ ਅਲੀ ਵੱਲੋਂ ਆਪਣੀ ਪਤਨੀ ਨੂੰ ਨੌਕਰੀ ਛੱਡਣ ਦੀ ਮੰਗ ਕਾਰਨ ਹੋ ਰਹੇ ਸਨ। ਪੁਲਸ ਦਾ ਕਹਿਣਾ ਹੈ ਕਿ ਉਸ ਨੇ ਸੀ.ਸੀ.ਟੀ.ਵੀ. ਫੁਟੇਜ ਬਰਾਮਦ ਕਰ ਲਿਆ ਹੈ ਅਤੇ ਹੁਣ ਉਸ ਦਾ ਵਿਸ਼ਲੇਸ਼ਣ ਕੀਤਾ ਜਾਵੇਗਾ।


author

Vandana

Content Editor

Related News