ਆਰਥਿਕ ਸੰਕਟ ''ਚੋਂ ਲੰਘ ਰਹੇ ਪਾਕਿਸਤਾਨ ਨੂੰ ''CPEC'' ਪ੍ਰਾਜੈਕਟ ਨੇ ਕਰ''ਤਾ ਪੂਰੀ ਤਰ੍ਹਾਂ ਕੰਗਾਲ

Sunday, Aug 04, 2024 - 06:51 AM (IST)

ਬੀਜਿੰਗ : ਪਾਕਿਸਤਾਨ ਦੀ ਸਥਿਤੀ 'ਤੇ ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਚੀਨ ਦਾ 26 ਅਰਬ ਡਾਲਰ ਦਾ ਕਰਜ਼ਾ ਦੇਸ਼ ਦੀ ਬੇੜੀ ਨੂੰ ਡੋਬ ਰਿਹਾ ਹੈ ਅਤੇ 'CPEC' ਪ੍ਰਾਜੈਕਟ ਇਸ ਵਿਚ ਵੱਡੀ ਭੂਮਿਕਾ ਨਿਭਾਅ ਰਿਹਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਵੱਡੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਨੂੰ ਸੀਪੀਈਸੀ ਨੇ ਕਾਫੀ ਹੱਦ ਤੱਕ ਦੀਵਾਲੀਆ ਕਰ ਦਿੱਤਾ ਹੈ। ਜੁਲਾਈ ਵਿਚ ਮੀਡੀਆ ਰਿਪੋਰਟਾਂ ਦੇ ਅਨੁਸਾਰ, ਪਾਕਿਸਤਾਨ ਅਤੇ ਅੰਤਰਰਾਸ਼ਟਰੀ ਮੁਦਰਾ ਫੰਡ (ਆਈਐੱਮਐੱਫ) ਵਿਚਕਾਰ 7 ਬਿਲੀਅਨ ਡਾਲਰ ਦੇ ਇਕ ਨਵੇਂ ਬੇਲਆਊਟ ਪੈਕੇਜ ਲਈ ਇਕ ਸੌਦੇ 'ਤੇ ਹਸਤਾਖਰ ਕੀਤੇ ਗਏ ਹਨ। ਇਸ ਤੋਂ ਬਾਅਦ ਇਕ ਵਾਰ ਫਿਰ ਪਾਕਿਸਤਾਨ ਨੇ ਅਰਬਾਂ ਡਾਲਰ ਦੇ ਕਰਜ਼ੇ ਦੀ ਅਦਾਇਗੀ ਨੂੰ ਲੈ ਕੇ ਚੀਨ ਨਾਲ ਗੱਲਬਾਤ ਸ਼ੁਰੂ ਕਰ ਦਿੱਤੀ ਹੈ। ਮੀਟਿੰਗ ਵਿਚ ਚੀਨ ਨੂੰ ਊਰਜਾ ਖੇਤਰ ਦੇ ਕਰਜ਼ਿਆਂ ਵਿਚ ਘੱਟੋ-ਘੱਟ 16 ਬਿਲੀਅਨ ਡਾਲਰ ਦੇਰੀ ਕਰਨ ਦੇ ਨਾਲ-ਨਾਲ ਵਿਦੇਸ਼ੀ ਮੁਦਰਾ ਭੰਡਾਰ ਦੇ ਘਟਣ ਕਾਰਨ ਹੋਰ 4 ਬਿਲੀਅਨ ਡਾਲਰ ਦੀ ਮਿਆਦ ਵਧਾਉਣ ਦਾ ਪ੍ਰਸਤਾਵ ਵੀ ਸ਼ਾਮਲ ਹੈ।

ਇਹ ਵੀ ਪੜ੍ਹੋ : ਅਮਰੀਕੀ ਰੱਖਿਆ ਮੰਤਰੀ ਲੋਇਡ ਆਸਟਿਨ ਨੇ ਅਚਾਨਕ 9/11 ਸਮਝੌਤਾ ਕੀਤਾ ਰੱਦ

 ਪਿਛਲੇ ਹਫ਼ਤੇ ਪਾਕਿਸਤਾਨ ਦੇ ਵਿੱਤ ਮੰਤਰੀ ਮੁਹੰਮਦ ਔਰੰਗਜ਼ੇਬ ਚੀਨ ਗਏ ਸਨ। ਇੱਥੇ ਉਨ੍ਹਾਂ ਨੇ ਅਰਬਾਂ ਡਾਲਰ ਦੇ ਪਾਕਿਸਤਾਨ-ਚੀਨ ਆਰਥਿਕ ਗਲਿਆਰੇ (ਸੀਪੀਈਸੀ) ਦੇ ਤਹਿਤ ਚੀਨੀ ਕੰਪਨੀਆਂ ਦੁਆਰਾ ਬਣਾਏ ਗਏ ਨੌਂ ਪਾਵਰ ਪਲਾਂਟਾਂ ਲਈ ਕਰਜ਼ੇ ਦੀ ਸਮਾਂ ਸੀਮਾ ਵਧਾਉਣ ਦੀ ਮੰਗ ਕੀਤੀ ਸੀ। CPEC ਸਮਝੌਤਾ ਚੀਨ ਅਤੇ ਪਾਕਿਸਤਾਨ ਵਿਚਾਲੇ 2015 ਵਿਚ ਹੋਇਆ ਸੀ। ਇਹ ਉਦੋਂ ਤੋਂ ਚੀਨ ਦੇ ਬੈਲਟ ਐਂਡ ਰੋਡ ਇਨੀਸ਼ੀਏਟਿਵ (ਬੀਆਰਆਈ) ਦੇ ਸਭ ਤੋਂ ਵੱਡੇ ਹਿੱਸਿਆਂ ਵਿੱਚੋਂ ਇਕ ਬਣ ਗਿਆ ਹੈ। ਚੀਨ ਨੇ ਬੁਨਿਆਦੀ ਢਾਂਚੇ ਲਈ ਅਰਬਾਂ ਡਾਲਰ ਪਾਕਿਸਤਾਨ ਨੂੰ ਦਿੱਤੇ ਹਨ। CPEC ਪ੍ਰਾਜੈਕਟ ਦੀ ਕੀਮਤ 65 ਬਿਲੀਅਨ ਡਾਲਰ ਹੈ। ਇਸ ਦਾ ਉਦੇਸ਼ ਚੀਨ ਨੂੰ ਪਾਕਿਸਤਾਨ ਦੀ ਗਵਾਦਰ ਬੰਦਰਗਾਹ ਨਾਲ ਸਿੱਧਾ ਜੋੜਨਾ ਹੈ ਪਰ ਇਸ ਪ੍ਰਾਜੈਕਟ ਤਹਿਤ ਬਣਾਏ ਗਏ ਪਾਵਰ ਪਲਾਂਟ ਪਾਕਿਸਤਾਨ ਲਈ ਮੁਸੀਬਤ ਬਣ ਗਏ ਹਨ।

ਡੀਡਬਲਿਊ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਵਿਚ ਚੀਨੀ ਨਿਵੇਸ਼ ਦੇ ਮਾਹਿਰ ਅਜ਼ੀਮ ਖਾਲਿਦ ਨੇ ਕਿਹਾ, 'ਸਰਕਾਰੀ ਕੰਟਰੋਲ ਹੇਠ ਪਾਵਰ ਪਲਾਂਟ ਬਣਾਉਣ ਦੀ ਬਜਾਏ ਪਾਕਿਸਤਾਨ ਨੇ ਚੀਨੀ ਕੰਪਨੀਆਂ ਨੂੰ ਸੁਤੰਤਰ ਤੌਰ 'ਤੇ ਪਾਵਰ ਪਲਾਂਟ ਬਣਾਉਣ ਦੀ ਇਜਾਜ਼ਤ ਦਿੱਤੀ, ਪਰ ਅਜਿਹਾ ਸੌਦਾ ਕੀਤਾ ਗਿਆ ਕਿ ਅੱਜ ਆਬਾਦੀ ਨੂੰ ਬਿਜਲੀ ਦੀ ਵਰਤੋਂ ਕੀਤੇ ਬਿਨਾਂ ਹੀ ਪੈਸੇ ਦੇਣੇ ਪੈ ਰਹੇ ਹਨ। ਪਾਕਿਸਤਾਨੀ ਸਮਾਚਾਰ ਆਊਟਲੈੱਟ ਡਾਨ ਦੀ ਰਿਪੋਰਟ ਮੁਤਾਬਕ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਕੈਬਨਿਟ ਮੀਟਿੰਗ 'ਚ ਕਿਹਾ ਕਿ ਉਨ੍ਹਾਂ ਨੇ ਚੀਨੀ ਸਰਕਾਰ ਨੂੰ ਪੱਤਰ ਲਿਖ ਕੇ ਕਰਜ਼ੇ ਰੀਪ੍ਰੋਫਾਈਲਿੰਗ ਯਾਨੀ ਕਿ ਮੋੜਨ ਦੀ ਬੇਨਤੀ ਕੀਤੀ ਹੈ। ਰੀਪ੍ਰੋਫਾਈਲਿੰਗ ਕਰਜ਼ ਪੁਨਰਗਠਨ ਤੋਂ ਵੱਖਰਾ ਹੈ। ਇਸ 'ਚ ਕਰਜ਼ ਦੀ ਰਕਮ ਨਹੀਂ ਘਟਾਈ ਜਾਂਦੀ, ਸਗੋਂ ਇਸ ਦੇ ਭੁਗਤਾਨ ਦੀ ਤਰੀਕ ਨੂੰ ਅੱਗੇ ਵਧਾਇਆ ਜਾਂਦਾ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


Sandeep Kumar

Content Editor

Related News