ਪਾਕਿ : ਦੋ ਸਮੂਹਾਂ ਵਿਚਾਲੇ ਹਿੰਸਕ ਝੜਪ, 10 ਲੋਕਾਂ ਦੀ ਮੌਤ

Thursday, Jul 30, 2020 - 04:39 PM (IST)

ਪਾਕਿ : ਦੋ ਸਮੂਹਾਂ ਵਿਚਾਲੇ ਹਿੰਸਕ ਝੜਪ, 10 ਲੋਕਾਂ ਦੀ ਮੌਤ

ਇਸਲਾਮਾਬਾਦ (ਭਾਸ਼ਾ):: ਉੱਤਰੀ ਪੱਛਮੀ ਪਾਕਿਸਤਾਨ ਵਿਚ ਜਾਇਦਾਦ ਸਬੰਧੀ ਦੋ ਸਮੂਹਾਂ ਵਿਚਾਲੇ ਝੜਪ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਝੜਪ ਵਿਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਖੈਬਰ ਪਖਤੂਨਖਵਾ ਸੂਬੇ ਦੇ ਡੀਰ ਅਪਰ ਜ਼ਿਲ੍ਹੇ ਵਿਚ ਇਹ ਖੂਨੀ ਝੜਪ ਹੋਈ। ਉਹਨਾਂ ਨੇ ਦੱਸਿਆ ਕਿ ਗੋਲੀਬਾਰੀ ਵਿਚ ਇਕ ਸਮੂਹ ਦੇ 9 ਅਤੇ ਦੂਜੇ ਸਮੂਹ ਦੇ ਇਕ ਵਿਅਕਤੀ ਦੀ ਮੌਤ ਹੋਈ। ਪੁਲਸ ਨੇ ਇਸ ਸਬੰਧ ਵਿਚ ਵਿਸਥਾਰ ਨਾਲ ਜਾਣਕਾਰੀ ਨਹੀਂ ਦਿੱਤੀ।

ਪੜ੍ਹੋ ਇਹ ਅਹਿਮ ਖਬਰ- ਅਮਰੀਕਾ, ਆਸਟ੍ਰੇਲੀਆ ਨੇ ਜਾਪਾਨ ਅਤੇ ਭਾਰਤ ਨਾਲ ਕਵਾਡ ਮਸ਼ਵਰੇ ਪ੍ਰਤੀ ਵਚਨਬੱਧਤਾ ਦੀ ਕੀਤੀ ਪੁਸ਼ਟੀ
ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਆਫ਼ਤ: ਜੇਕਰ ਤੁਹਾਡਾ ਹੈ ਤੇਜ਼ ਦਿਮਾਗ ਤਾਂ ਕਰੋ ਇਹ ਕੰਮ, ਜਿੱਤਣ 'ਤੇ ਮਿਲਣਗੇ 37 ਕਰੋੜ ਰੁਪਏ


author

Vandana

Content Editor

Related News