ਅਫ਼ਗ਼ਾਨਿਸਤਾਨ ’ਚ ਤਾਲਿਬਾਨ ਨੂੰ ਸੱਤਾ ’ਚ ਲਿਆਉਣ ਲਈ ਪਾਕਿਸਤਾਨ ਦੇ ਰਿਹਾ ਹੈ ਹੱਲਾਸ਼ੇਰੀ : ਬੋਲਟਨ

06/29/2021 2:23:37 PM

ਨਿਊਯਾਰਕ— ਅਮਰੀਕਾ ਦੇ ਸਾਬਕਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਜਾਨ ਬੋਲਟਨ ਨੇ ਅਫ਼ਗ਼ਾਨਿਸਤਾਨ ਦੀ ਬਦਹਾਲੀ ਲਈ ਸਿੱਧੇ ਤੌਰ ’ਤੇ ਪਾਕਿਸਤਾਨ ਨੂੰ ਜ਼ਿੰਮੇਵਾਰ ਦੱਸਿਆ ਹੈ। ਉਨ੍ਹਾਂ ਕਿਹਾ ਕਿ ਅਫ਼ਗ਼ਾਨਿਸਤਾਨ ’ਚ ਤਾਲਿਬਾਨ ਦੀ ਵਾਪਸੀ ਲਈ ਪਾਕਿਸਤਾਨ ਪੂਰਾ ਸਹਿਯੋਗ ਕਰ ਰਿਹਾ ਹੈ। ਮੀਡੀਆ ਰਿਪੋਰਟਸ ਦੇ ਮੁਤਾਬਕ ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ਇੰਟੈਲੀਜੈਂਸੀ ਏਜੰਸੀ ਤੇ ਉਨ੍ਹਾਂ ਦਾ ਇੰਟਰਨਲ ਸਰਕਲ ਦਹਾਕਿਆਂ ਤੋਂ ਤਾਲਿਬਾਨ ਦੇ ਸੰਪਰਕ ’ਚ ਹੈ। ਬੋਲਟਨ ਨੇ ਪਾਕਿਸਤਾਨ ਨੂੰ ਆਗਾਹ ਕੀਤਾ ਕਿ ਜੇਕਰ ਅਫ਼ਗ਼ਾਨਿਸਤਾਨ ’ਚ ਤਾਲਿਬਾਨ ਨੇ ਸੱਤਾ ਹਥਿਆ ਲਈ ਤਾਂ ਉਹ ਪਾਕਿਸਤਾਨ ਦੇ ਲਈ ਵੀ ਇਕ ਵੱਡਾ ਖ਼ਤਰਾ ਬਣ ਜਾਵੇਗਾ। 
ਇਹ ਵੀ ਪੜ੍ਹੋ : ਕੋਰੋਨਾ ਆਫ਼ਤ 'ਚ ਅਮਰੀਕਾ ਦਾ ਵੱਡਾ ਐਲਾਨ, ਭਾਰਤ ਨੂੰ 41 ਮਿਲੀਅਨ ਡਾਲਰ ਦੇਣ ਦੀ ਕੀਤੀ ਘੋਸ਼ਣਾ

ਬੋਲਟਨ ਨੇ ਸਾਫ਼ ਕਿਹਾ ਕਿ ਉਹ ਭਵਿੱਖ ਨੂੰ ਲੈ ਕੇ ਕਾਫ਼ੀ ਫ਼ਿਕਰਮੰਦ ਹਨ। ਅਮਰੀਕਾ ਦੇ ਸਾਬਕਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਦਾ ਇਹ ਬਿਆਨ ਅਜਿਹੇ ਸਮੇਂ ’ਚ ਆਇਆ ਹੈ ਜਦੋਂ ਅਮਰੀਕਾ ਦੇ ਅਫ਼ਗ਼ਾਨਿਸਤਾਨ ਤੋਂ ਬਾਹਰ ਨਿਕਲਣ ਦੀ ਸਮਾਂ ਮਿਆਦ ਲਗਾਤਾਰ ਘੱਟ ਹੋ ਰਹੀ ਹੈ। ਇਸ ਇੰਟਰਵਿਊ ਦੇ ਦੌਰਾਨ ਬੋਲਟਨ ਨੇ ਇਹ ਵੀ ਕਿਹਾ ਕਿ ਜਦੋਂ ਤੋਂ ਅਮਰੀਕਾ ਨੇ ਅਫ਼ਗ਼ਾਨਿਸਤਾਨ ਤੋਂ ਵਾਪਸ ਜਾਣ ਦੀ ਗੱਲ ਕੀਤੀ ਹੈ ਤੇ ਇਸ ਦੀ ਸ਼ੁਰੂਆਤ ਕੀਤੀ ਹੈ ਉਦੋਂ ਤੋਂ ਤਾਲਿਬਾਨ ਲਗਾਤਾਰ ਦੇਸ਼ ’ਚ ਆਪਣੇ ਪੈਰ ਪਸਾਰ ਰਿਹਾ ਹੈ। ਕਈ ਜ਼ਿਲਿਆਂ ਨੂੰ ਉਹ ਆਪਣੇ ਕਬਜ਼ੇ ’ਚ ਕਰ ਚੁੱਕਾ ਹੈ। ਬੋਲਟਨ ਨੇ ਤਾਲਿਬਾਨ ਨੂੰ ਲੈ ਕੇ ਇਕ ਸੁਰੱਖਿਅਤ ਜਗ੍ਹਾ ਮੁਹੱਈਆ ਕਰਾਉਣ ’ਤੇ ਪਾਕਿਸਤਾਨ ਦੀ ਆਲੋਚਨਾ ਵੀ ਕੀਤੀ ਹੈ। ਉਨ੍ਹਾਂ ਨੇ ਆਪਣੇ ਇੰਟਰਵਿਊ ’ਚ ਇੰਨਾ ਤਕ ਕਿਹਾ ਕਿ ਪਾਕਿਸਤਾਨ ਅਮਰੀਕਾ ਹੀ ਨਹੀਂ ਅਫ਼ਗ਼ਾਨਿਸਤਾਨ ਫੋਰਸ ਦੇ ਖ਼ਿਲਾਫ਼ ਵੀ ਕੰਮ ਕਰਨ ’ਚ ਰੁਝਿਆ ਹੋਇਆ ਹੈ। ਅਫ਼ਗ਼ਾਨ ਫ਼ੋਰਸ ’ਤੇ ਹਮਲਾ ਕਰਾਉਣ ’ਚ ਵੀ ਉਸ ਦੀ ਭੂਮਿਕਾ ਹੈ।

ਜ਼ਿਕਰਯੋਗ ਹੈ ਕਿ ਜਦੋਂ ਤੋਂ ਅਮਰੀਕਾ ਨੇ ਅਫ਼ਗ਼ਾਨਿਸਤਾਨ ਤੋਂ ਨਿਕਲਣ ਦਾ ਐਲਾਨ ਕੀਤਾ ਹੈ। ਉਦੋਂ ਤੋਂ ਤਾਲਿਬਾਨ ਲਗਾਤਾਰ ਅਫ਼ਗ਼ਾਨਿਸਤਾਨ ’ਚ ਆਪਣਾ ਵਿਸਥਾਰ ਕਰਨ ’ਚ ਲੱਗਾ ਹੋਇਆ ਹੈ। ਪਿਛਲੇ ਦਿਨਾਂ ’ਚ ਅਫ਼ਗ਼ਾਨਿਸਤਾਨ ’ਚ ਸੰਯੁਕਤ ਰਾਸ਼ਟਰ ਦੀ ਵਿਸ਼ੇਸ਼ ਦੂਤ ਡੇਬਰਾ ਲਿਓਨਸ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਤਾਲਿਬਾਨ ਨੂੰ ਨਹੀਂ ਰੋਕਿਆ ਗਿਆ ਤਾਂ ਉਹ ਅਫ਼ਗ਼ਾਨਿਸਤਾਨ ਦੇ ਜ਼ਿਆਦਤਾਰ ਹਿੱਸਿਆਂ ’ਤੇ ਪਹਿਲੇ ਦੀ ਤਰ੍ਹਾਂ ਹੀ ਕਬਜ਼ਾ ਜਮ੍ਹਾ ਲਵੇਗਾ। ਉਸ ਦੇ ਮੁਤਾਬਕ ਮਈ ਤੋਂ ਲੈ ਕੇ ਅਜੇ ਤਕ ਤਾਲਿਬਾਨ ਨੇ ਹਮਲਾ ਕਰਕੇ 142 ਤੋਂ ਜ਼ਿਆਦਾ ਜ਼ਿਲਿਆਂ ਨੂੰ ਆਪਣੇ ਕਬਜ਼ੇ ’ਚ ਲੈ ਲਿਆ ਹੈ।
ਇਹ ਵੀ ਪੜ੍ਹੋ : ਅਮਰੀਕਾ : ਇਜ਼ਰਾਈਲ ਅਤੇ ਮੈਕਸੀਕੋ ਤੋਂ ਬਚਾਅ ਟੀਮਾਂ ਪਹੁੰਚੀਆਂ ਫਲੋਰਿਡਾ

ਕੁਝ ਦਿਨ ਪਹਿਲਾਂ ਹੀ ਤਾਲਿਬਾਨ ਨੇ ਆਪਣੇ ਇਕ ਬਿਆਨ ’ਚ ਸਾਫ਼ ਕੀਤਾ ਸੀ ਕਿ ਉਹ ਅਫ਼ਗ਼ਾਨਿਸਤਾਨ ’ਚ ਇਸਲਾਮੀ ਕਾਨੂੰਨ ਲਗਾਉਣਾ ਚਾਹੁੰਦੇ ਹਨ। ਉਨ੍ਹਾਂ ਮੁਤਾਬਕ ਉਹ ਮਹਿਲਾਵਾਂ ਨੂੰ ਵੀ ਇਸੇ ਕਾਨੂੰਨ ਦੇ ਆਧਾਰ ’ਤੇ ਹੱਕ ਦੇਣਗੇ। ਉਨ੍ਹਾਂ ਦੇ ਇਸ ਬਿਆਨ ਨੇ ਉਨ੍ਹਾਂ ਮਹਿਲਵਾਾਂ ਦੀਆਂ ਫ਼ਿਕਰਾਂ ਹੋਰ ਵਧਾ ਦਿੱਤੀਆਂ ਹਨ ਜੋ ਤਾਲਿਬਾਨ ਹਕੂਮਤ ਦੇ ਖ਼ਾਤਮੇ ਦੇ ਬਾਅਦ ਖ਼ੁੱਲ੍ਹੀ ਹਵਾ ’ਚ ਸਾਹ ਲੈਣ ਲਗੀਆਂ ਹਨ। ਰਾਇਟਰਸ ਮੁਤਾਬਕ ਜਾਣਕਾਰਾਂ ਦੀ ਰਾਏ ’ਚ ਜੇਕਰ ਤਾਲਿਬਾਨ ਮੁੜ ਸੱਤਾ ’ਤੇ ਕਾਬਜ਼ ਹੁੰਦਾ ਹੈ ਤਾਂ ਇੱਥੋਂ ਦੀਆਂ ਮਹਿਲਾਵਾਂ ਨੂੰ ਇਕ ਵਾਰ ਫਿਰ ਤੋਂ ਆਪਣੇ ਘਰਾਂ ’ਚ ਹੀ ਕੈਦ ਹੋ ਕੇ ਰਹਿਣਾ ਪਵੇਗਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News