ਪਾਕਿ : ਕਬਰ ''ਚੋਂ ਨਾਬਾਲਗਾ ਦੀ ਲਾਸ਼ ਕੱਢ ਕੇ ਕੀਤਾ ਜਬਰ-ਜ਼ਿਨਾਹ, 17 ਦੋਸ਼ੀਆਂ ਤੋਂ ਪੁੱਛਗਿੱਛ ਜਾਰੀ

Sunday, May 08, 2022 - 10:06 AM (IST)

ਪਾਕਿ : ਕਬਰ ''ਚੋਂ ਨਾਬਾਲਗਾ ਦੀ ਲਾਸ਼ ਕੱਢ ਕੇ ਕੀਤਾ ਜਬਰ-ਜ਼ਿਨਾਹ, 17 ਦੋਸ਼ੀਆਂ ਤੋਂ ਪੁੱਛਗਿੱਛ ਜਾਰੀ

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੇ ਗੁਜਰਾਤ ਦੇ ਇੱਕ ਪਿੰਡ ਤੋਂ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਕੁਝ ਅਣਪਛਾਤੇ ਲੋਕਾਂ ਨੇ ਪਹਿਲਾਂ ਕਬਰ ਪੁੱਟ ਕੇ ਕੁੜੀ ਦੀ ਲਾਸ਼ ਨੂੰ ਬਾਹਰ ਕੱਢਿਆ ਅਤੇ ਫਿਰ ਉਸ ਨਾਲ ਬਲਾਤਕਾਰ ਕੀਤਾ। ਜਾਣਕਾਰੀ ਅਨੁਸਾਰ ਇਹ ਘਟਨਾ 5 ਮਈ ਦੀ ਪਿੰਡ ਚੱਕ ਕਮਲਾ ਦੀ ਹੈ।ਇਸ ਮਾਮਲੇ ਸਬੰਧੀ ਪਾਕਿਸਤਾਨ ਮੁਸਲਿਮ ਲੀਗ (ਪੀਐਮਐਲਐਨ) ਦੇ ਡਿਪਟੀ ਜਨਰਲ ਸਕੱਤਰ ਅਤਾਉੱਲਾ ਤਰਾਰ ਨੇ 6 ਮਈ ਨੂੰ ਟਵਿੱਟਰ 'ਤੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਆਪਣੀ ਪੋਸਟ ਵਿੱਚ ਲਿਖਿਆ ਹੈ ਕਿ ਘਟਨਾ ਨਾਲ ਸਬੰਧਤ 17 ਸ਼ੱਕੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਵਿਗਿਆਨਕ ਤਰੀਕਿਆਂ ਨਾਲ ਜਾਂਚ ਕੀਤੀ ਜਾ ਰਹੀ ਹੈ।

PunjabKesari

ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਮਾਨਸਿਕ ਅਤੇ ਸਰੀਰਕ ਤੌਰ 'ਤੇ ਅਪਾਹਜ ਨਾਬਾਲਗਾ ਦੀ ਬੁੱਧਵਾਰ 4 ਮਈ ਨੂੰ ਮੌਤ ਹੋ ਗਈ ਸੀ। ਇਸ ਤੋਂ ਬਾਅਦ ਸ਼ਾਮ ਕਰੀਬ ਛੇ ਵਜੇ ਰਿਸ਼ਤੇਦਾਰਾਂ ਨੇ ਉਸ ਨੂੰ ਧਾਰਮਿਕ ਮਰਿਆਦਾ ਅਨੁਸਾਰ ਸ਼ਮਸ਼ਾਨਘਾਟ ਵਿੱਚ ਦਫ਼ਨਾਇਆ ਅਤੇ ਘਰ ਵਾਪਸ ਆ ਗਏ। ਇਸ ਤੋਂ ਬਾਅਦ ਮ੍ਰਿਤਕ ਕੁੜੀ ਦੇ ਰਿਸ਼ਤੇਦਾਰਾਂ ਨੇ ਆਪਣੀ ਧਾਰਮਿਕ ਰਵਾਇਤ ਅਨੁਸਾਰ ਉਸ ਨੂੰ ਦਫ਼ਨਾਉਣ ਤੋਂ ਅਗਲੇ ਦਿਨ ਸਵੇਰੇ ਕਬਰਿਸਤਾਨ ਗਏ। ਉਸ ਸਮੇਂ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਕਬਰ ਪੁੱਟੀ ਅਤੇ ਲਾਸ਼ ਨੂੰ ਗਾਇਬ ਪਾਇਆ। ਇਸ ਤੋਂ ਬਾਅਦ ਤਲਾਸ਼ੀ ਦੌਰਾਨ ਉਨ੍ਹਾਂ ਨੂੰ ਕੁਝ ਦੂਰੀ 'ਤੇ ਉਹਨਾਂ ਨੂੰ ਲਾਸ਼ ਪਈ ਮਿਲੀ। ਰਿਸ਼ਤੇਦਾਰਾਂ ਮੁਤਾਬਕ ਲਾਸ਼ 'ਤੇ ਬਲਾਤਕਾਰ ਦੇ ਨਿਸ਼ਾਨ ਮਿਲੇ ਹਨ।

ਪੜ੍ਹੋ ਇਹ ਅਹਿਮ ਖ਼ਬਰ - ਹੈਰਾਨੀਜਨਕ! ਪਿਤਾ ਨੇ ਪੁੱਤਰ ਦੇ ਮੂੰਹ 'ਚ ਰੱਖੀ 'ਸਿਗਰਟ', ਫਿਰ ਨਿਸ਼ਾਨਾ ਵਿੰਨ੍ਹ ਕੇ AK-47 ਨਾਲ ਸੁਲਗਾਈ (ਤਸਵੀਰਾਂ)

ਇਸ ਤੋਂ ਬਾਅਦ ਮ੍ਰਿਤਕ ਨਾਬਲਗਾ ਦੇ ਚਾਚੇ ਨੇ ਪੁਲਸ ਨਾਲ ਸੰਪਰਕ ਕੀਤਾ ਅਤੇ ਐਫ.ਆਈ.ਆਰ. ਦਰਜ ਕਰਵਾਈ। ਫਿਲਹਾਲ ਪੁਲਸ ਨੇ ਐਫ.ਆਈ.ਆਰ. ਦੇ ਆਧਾਰ 'ਤੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਇਸ ਮਾਮਲੇ 'ਚ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਸ ਹੈਰਾਨ ਕਰਨ ਵਾਲੀ ਘਟਨਾ 'ਚ ਕਿੰਨੇ ਆਦਮੀ ਸ਼ਾਮਲ ਸਨ।ਜ਼ਿਕਰਯੋਗ ਹੈ ਕਿ ਪਾਕਿਸਤਾਨ 'ਚ ਇਸ ਤਰ੍ਹਾਂ ਦੀ ਇਹ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਵੀ 2021 'ਚ ਕੁਝ ਅਣਪਛਾਤੇ ਲੋਕਾਂ ਨੇ ਤੱਟਵਰਤੀ ਕਸਬੇ ਗੁਲਾਮੁੱਲਾ ਨੇੜੇ ਮੌਲਵੀ ਅਸ਼ਰਫ ਚੰਦੀਓ ਪਿੰਡ 'ਚ ਅਜਿਹੀ ਹੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਇਸ ਤੋਂ ਇਲਾਵਾ 2019 ਅਤੇ 2011 ਵਿੱਚ ਵੀ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਸਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News