ਪਾਕਿਸਤਾਨ: ਕਰਾਚੀ ਹਵਾਈ ਅੱਡੇ ''ਤੇ ਤਿੰਨ ਯਾਤਰੀ ਪਾਏ ਗਏ ''ਮੰਕੀਪਾਕਸ'' ਪਾਜ਼ੇਟਿਵ
Friday, Sep 01, 2023 - 02:07 PM (IST)
ਕਰਾਚੀ (ਏ.ਐਨ.ਆਈ.): ਪਾਕਿਸਤਾਨ ਵਿਖੇ ਕਰਾਚੀ ਦੇ ਜਿਨਾਹ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਜਾਂਚ ਦੌਰਾਨ ਤਿੰਨ ਯਾਤਰੀ ਮੰਕੀਪਾਕਸ ਵਾਇਰਸ ਨਾਲ ਪੀੜਤ ਪਾਏ ਗਏ। ਏ.ਆਰ.ਵਾਈ ਨਿਊਜ਼ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ARY ਨਿਊਜ਼ ਇੱਕ ਪਾਕਿਸਤਾਨੀ ਨਿਊਜ਼ ਚੈਨਲ ਹੈ। ਸਿੰਧ ਦੇ ਸਿਹਤ ਵਿਭਾਗ ਦੀ ਨਿਗਰਾਨੀ ਟੀਮ ਨੇ ਕਰਾਚੀ ਦੇ ਜਿਨਾਹ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇੱਕ ਕਾਰਵਾਈ ਕੀਤੀ, ਜਿਸ ਦੌਰਾਨ ਲੀਬੀਆ ਤੋਂ ਕਰਾਚੀ ਪਹੁੰਚੇ ਤਿੰਨ ਯਾਤਰੀਆਂ ਦਾ ਮੰਕੀਪਾਕਸ ਲਈ ਇਲਾਜ ਕੀਤਾ ਗਿਆ।
ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨ 'ਚ ਜਨਤਾ ਨੂੰ ਝਟਕਾ, ਪੈਟਰੋਲ ਤੇ ਡੀਜ਼ਲ ਫਿਰ ਹੋਇਆ ਮਹਿੰਗਾ, ਕੀਮਤਾਂ 300 ਰੁਪਏ ਤੋਂ ਪਾਰ
ਡਾਇਰੈਕਟਰ ਜਨਰਲ ਹੈਲਥ ਨੇ ਮੀਡੀਆ ਨੂੰ ਦੱਸਿਆ ਕਿ ਤਿੰਨੋਂ ਯਾਤਰੀ 30 ਤੋਂ 45 ਸਾਲ ਦੀ ਉਮਰ ਦੇ ਪਾਕਿਸਤਾਨੀ ਨਾਗਰਿਕ ਸਨ। ਯਾਤਰੀਆਂ ਨੂੰ ਛੂਤ ਦੀਆਂ ਬੀਮਾਰੀਆਂ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਪਾਕਿਸਤਾਨ ਦੇ ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ (ਐਨ.ਆਈ.ਐਚ) ਨੇ ਮਹੀਨੇ ਦੇ ਸ਼ੁਰੂ ਵਿੱਚ ਪਾਕਿਸਤਾਨ ਵਿੱਚ ਮੰਕੀਪਾਕਸ ਵਾਇਰਸ ਦੇ ਇੱਕ ਮਾਮਲੇ ਦੀ ਪੁਸ਼ਟੀ ਕੀਤੀ ਸੀ। ਐਨ.ਆਈ.ਐਚ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੰਕੀਪਾਕਸ ਵਾਇਰਸ ਨਾਲ ਪੀੜਤ ਵਿਅਕਤੀ ਦਾ ਰਾਵਲਪਿੰਡੀ ਦੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ARY ਨਿਊਜ਼ ਅਨੁਸਾਰ NIH ਮੰਕੀਪਾਕਸ ਦੇ ਫੈਲਣ ਦੇ ਸਬੰਧ ਵਿੱਚ ਜਾਂਚ ਕਰ ਰਿਹਾ ਹੈ ਪਰ ਵਾਇਰਸ ਦੇ ਫੈਲਣ ਦੀ ਕੋਈ ਸੰਭਾਵਨਾ ਨਹੀਂ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।